ਬੌਬੀ ਦਿਓਲ ਨੇ ਪਿਤਾ ਧਰਮਿੰਦਰ ਨੂੰ ਕਿਊਟ ਅੰਦਾਜ਼ ''ਚ ਕੀਤਾ ਬਰਥਡੇ ਵਿਸ਼

Tuesday, Dec 08, 2020 - 02:10 PM (IST)

ਬੌਬੀ ਦਿਓਲ ਨੇ ਪਿਤਾ ਧਰਮਿੰਦਰ ਨੂੰ ਕਿਊਟ ਅੰਦਾਜ਼ ''ਚ ਕੀਤਾ ਬਰਥਡੇ ਵਿਸ਼

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਅੱਜ ਜਨਮਦਿਨ ਹੈ। ਧਰਮਿੰਦਰ 85 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਬੌਬੀ ਦਿਓਲ ਨੇ ਪੋਸਟ ਲਿਖੀ ਹੈ ਤੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਬੌਬੀ ਦਿਓਲ ਨੇ ਧਰਮਿੰਦਰ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਇਸ 'ਚ ਬੌਬੀ ਦਿਓਲ ਪਾਪਾ ਦੇ ਗੱਲ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਬੌਬੀ ਦਿਓਲ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਆ 'ਲਵ ਯੂ ਪਾਪਾ...ਹੈਪੀ ਬਰਥਡੇ।' ਇਸ ਤਰ੍ਹਾਂ ਬੌਬੀ ਦਿਓਲ ਨੇ ਇਹ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜੋ ਬਲੈਕ ਐਂਡ ਵ੍ਹਾਈਟ ਹੈ।

PunjabKesari

ਈਸ਼ਾ ਦਿਓਲ ਨੇ ਵੀ ਕੀਤਾ ਪਿਤਾ ਨੂੰ ਬਰਥਡੇ ਵਿਸ਼
ਇੰਨ੍ਹਾਂ ਹੀ ਨਹੀਂ ਧਰਮਿੰਦਰ ਨੂੰ ਉਸ ਦੀ ਧੀ ਈਸ਼ਾ ਦਿਓਲ ਨੇ ਬਰਥਡੇ ਵਿਸ਼ ਕੀਤਾ ਹੈ ਤੇ ਲਿਖਿਆ 'ਹਮੇਸ਼ਾ ਤੁਹਾਡਾ ਇਹ ਹੱਥ ਫੜ੍ਹ ਕੇ ਰੱਖਾਂ। ਲਵ ਯੂ ਪਾਪਾ। ਹੈਪੀ ਬਰਥਡੇ।' ਨਾਲ ਹੀ ਈਸ਼ਾ ਦਿਓਲ ਨੇ ਆਪਣੇ ਪਿਤਾ ਨੂੰ ਹਮੇਸ਼ਾ ਸਿਹਤਮੰਦ ਤੇ ਖੁਸ਼ ਰਹਿਣ ਦੀਆਂ ਦੁਆਵਾਂ ਦਿੱਤੀਆਂ।

PunjabKesari

ਕਈ ਫ਼ਿਲਮਾਂ 'ਚ ਨਿਭਾ ਚੁੱਕੇ ਸ਼ਾਨਦਾਰ ਕਿਰਦਾਰ
ਧਰਮਿੰਦਰ ਦਾ ਅਸਲੀ ਨਾਂ ਧਰਮ ਸਿੰਘ ਦਿਓਲ ਹੈ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਨਸਰਾਲੀ 'ਚ ਹੋਇਆ। ਧਰਮਿੰਦਰ ਦਾ ਬਚਪਨ ਸਾਹਨੇਵਾਲ 'ਚ ਲੰਘਿਆ। ਉਨ੍ਹਾਂ ਦੇ ਪਿਤਾ ਸਕੂਲ ਦੇ ਹੈੱਡਮਾਸਟਰ ਸਨ। ਉਨ੍ਹਾਂ ਨੇ ਅਰਜੁਨ ਹਿੰਗੋਰਾਨੀ ਦੀ ਫ਼ਿਲਮ 'ਦਿਲ ਵੀ ਤੇਰਾ ਹਮ ਭੀ ਤੇਰੇ' ਨਾਲ ਸਾਲ 1960 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਧਰਮਿੰਦਰ ਨੂੰ ਸਾਲ 1970 ਦੇ ਦਹਾਕੇ 'ਚ ਦੁਨੀਆ ਦਾ ਸਭ ਤੋਂ ਹੈਂਡਸਮ ਪੁਰਸ਼ਾਂ 'ਚ ਸਥਾਨ ਮਿਲਿਆ ਸੀ। ਧਰਮਿੰਦਰ ਵਰਲਡ ਆਇਰਨ ਮੈਨ ਐਵਾਰਡ ਨਾਲ ਵੀ ਨਵਾਜੇ ਜਾ ਚੁੱਕੇ ਹਨ। ਧਰਮਿੰਦਰ ਦੀ ਲੋਕਪ੍ਰਿਯ ਫ਼ਿਲਮਾਂ 'ਚ 'ਸਤਯਕਾਮ', 'ਖ਼ਾਮੋਸ਼ੀ', 'ਸ਼ੋਅਲੇ', 'ਕ੍ਰੋਧੀ' ਅਤੇ 'ਯਾਦਾਂ ਕੀ ਬਾਰਾਤ' ਵਰਗੀਆਂ ਫ਼ਿਲਮਾਂ ਦੇ ਨਾਂ ਆਉਂਦੇ ਹਨ।

PunjabKesari

ਫ਼ਿਲਮ ਦੇ ਸੈੱਟ 'ਤੇ ਹੋਈ ਸੀ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਪਹਿਲੀ ਮੁਲਾਕਾਤ
ਧਰਮਿੰਦਰ ਅਤੇ ਹੇਮਾ ਮਾਲਿਨੀ ਵਿਆਹ ਤੋਂ ਬਾਅਦ 4 ਦਹਾਕਿਆਂ ਤੋਂ ਵੱਧ ਸਮੇਂ ਲਈ ਇਕੱਠੇ ਰਹੇ ਹਨ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਅਨੰਦ ਲੈ ਰਿਹਾ ਹੈ। ਧਰਮਿੰਦਰ ਪਹਿਲਾਂ ਹੀ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾ ਚੁੱਕੇ ਸਨ। ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਮੁਲਾਕਾਤ ਪਹਿਲੀ ਫ਼ਿਲਮ 'ਤੁਮ ਹਸੀਨ ਮੈਂ ਜਵਾਨ' ਦੇ ਸੈੱਟ 'ਤੇ ਹੋਈ ਸੀ।

PunjabKesari

ਇਸ ਤੋਂ ਬਾਅਦ ਜੋੜੀ ਨੇ 40 ਤੋਂ ਵੱਧ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ। ਜਦੋਂ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਤਾਂ ਉਹ ਪਹਿਲਾਂ ਹੀ ਵਿਆਹੁਤਾ ਸਨ ਅਤੇ ਉਨ੍ਹਾਂ ਦੇ ਚਾਰ ਬੱਚੇ ਸਨ। ਆਪਣੀ ਸਵੈ-ਜੀਵਨੀ 'ਹੇਮਾ ਮਾਲਿਨੀ: ਦਿ ਆਥੋਰਾਈਜ਼ਡ ਬਾਇਓਗ੍ਰਾਫੀ' 'ਚ ਹੇਮਾ ਮਾਲਿਨੀ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਸਮੇਂ ਦੇ ਦੋ ਸੁਪਰਸਟਾਰ ਜਤਿੰਦਰ ਤੇ ਸੰਜੀਵ ਕਪੂਰ ਹਨ।

PunjabKesari


author

sunita

Content Editor

Related News