‘ਐਨੀਮਲ’ ਫ਼ਿਲਮ ’ਚ ਘੱਟ ਰੋਲ ਹੋਣ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਬੌਬੀ ਦਿਓਲ, ਕਿਹਾ– ‘ਕਾਸ਼ ਮੇਰੇ ਕੋਲ...’

Tuesday, Dec 05, 2023 - 03:44 PM (IST)

‘ਐਨੀਮਲ’ ਫ਼ਿਲਮ ’ਚ ਘੱਟ ਰੋਲ ਹੋਣ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਬੌਬੀ ਦਿਓਲ, ਕਿਹਾ– ‘ਕਾਸ਼ ਮੇਰੇ ਕੋਲ...’

ਮੁੰਬਈ (ਬਿਊਰੋ)– ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਣਬੀਰ ਕਪੂਰ ਸਟਾਰਰ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਜ਼ਬਰਦਸਤ ਪਿਆਰ ਮਿਲ ਰਿਹਾ ਹੈ। ਫ਼ਿਲਮ ਨੇ ਤਿੰਨ ਦਿਨਾਂ ’ਚ ਦੁਨੀਆ ਭਰ ’ਚ 425 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਐਕਸ਼ਨ-ਡਰਾਮਾ ਫ਼ਿਲਮ ’ਚ ਬੌਬੀ ਦਿਓਲ ਦੀ ਵੀ ਅਹਿਮ ਭੂਮਿਕਾ ਸੀ। ਹਾਲਾਂਕਿ ਫ਼ਿਲਮ ’ਚ ਬੌਬੀ ਦੇ ਡਾਇਲਾਗ ਨਹੀਂ ਹਨ ਪਰ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਬੌਬੀ ਨੇ ਫ਼ਿਲਮ ’ਚ ਘੱਟ ਦ੍ਰਿਸ਼ ਮਿਲਣ ’ਤੇ ਆਪਣੀ ਚੁੱਪੀ ਤੋੜੀ
ਇਕ ਇੰਟਰਵਿਊ ਦੌਰਾਨ ਬੌਬੀ ਨੇ ਕਿਹਾ, ‘‘ਕਾਸ਼ ਮੇਰੇ ਕੋਲ ਫ਼ਿਲਮ ’ਚ ਹੋਰ ਵੀ ਸੀਨ ਹੁੰਦੇ ਪਰ ਜਦੋਂ ਮੈਂ ਫ਼ਿਲਮ ਸਾਈਨ ਕੀਤੀ, ਮੈਨੂੰ ਪਤਾ ਸੀ ਕਿ ਮੇਰੇ ਕੋਲ ਇਹੀ ਸੀ। ਮੇਰੀ ਜ਼ਿੰਦਗੀ ਦੇ ਉਸ ਮੋੜ ’ਤੇ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਸੀ ਕਿ ਮੈਨੂੰ ਸੰਦੀਪ ਵਲੋਂ ਇਹ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਗਿਆ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਬੌਬੀ ਦਿਓਲ ਨੇ ਅੱਗੇ ਕਿਹਾ, ‘‘ਮੈਨੂੰ ਪਤਾ ਸੀ ਕਿ ਮੇਰੇ ਕੋਲ ਸਿਰਫ਼ 15 ਦਿਨ ਦਾ ਕੰਮ ਹੈ ਤੇ ਮੈਂ ਪੂਰੀ ਫ਼ਿਲਮ ਦੌਰਾਨ ਨਹੀਂ ਹੋਵਾਂਗਾ। ਮੈਨੂੰ ਯਕੀਨ ਸੀ ਕਿ ਲੋਕ ਮੈਨੂੰ ਨੋਟਿਸ ਕਰਨਗੇ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਪਿਆਰ ਤੇ ਪ੍ਰਸ਼ੰਸਾ ਮਿਲੇਗੀ। ਇਹ ਭਾਵਨਾ ਵਾਹ ਵਾਂਗ ਹੈ। ਇਹ ਹੈਰਾਨੀਜਨਕ ਹੈ।’’

ਫ਼ਿਲਮ ‘ਐਨੀਮਲ’ ’ਚ ਬੌਬੀ ਦਿਓਲ ਦੇ ਕਿਰਦਾਰ ਨੂੰ ਖ਼ੂਬ ਤਾਰੀਫ਼ ਮਿਲ ਰਹੀ ਹੈ। ਅਜਿਹੇ ’ਚ ਬੌਬੀ ਨੂੰ ਕਈ ਮੌਕਿਆਂ ’ਤੇ ਭਾਵੁਕ ਹੁੰਦੇ ਵੀ ਦੇਖਿਆ ਗਿਆ ਹੈ।

ਟੀ-ਸੀਰੀਜ਼ ਦੇ ਦਫ਼ਤਰ ’ਚ ਭਾਵੁਕ ਹੋਏ ਸਨ ਬੌਬੀ ਦਿਓਲ
ਫ਼ਿਲਮ ਦੀ ਰਿਲੀਜ਼ ਤੋਂ ਅਗਲੇ ਦਿਨ ਬੌਬੀ ‘ਐਨੀਮਲ’ ਦੀ ਟੀਮ ਨਾਲ ਟੀ-ਸੀਰੀਜ਼ ਦੇ ਦਫ਼ਤਰ ਪਹੁੰਚੇ। ਉਥੇ ਮੌਜੂਦ ਲੋਕਾਂ ਦੀ ਭੀੜ ਤੇ ਪਿਆਰ ਦੇਖ ਕੇ ਬੌਬੀ ਭਾਵੁਕ ਹੋ ਗਏ। ਜਦੋਂ ਪਾਪਰਾਜ਼ੀ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਤਾਂ ਬੌਬੀ ਨੇ ਕਿਹਾ, ‘‘ਭਗਵਾਨ ਬਹੁਤ ਦਿਆਲੂ ਹੈ। ਇਸ ਫ਼ਿਲਮ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ। ਮੈਨੂੰ ਲੱਗਦਾ ਹੈ ਜਿਵੇਂ ਮੈਂ ਸੁਪਨਾ ਦੇਖ ਰਿਹਾ ਹਾਂ।’’ ਪ੍ਰਸ਼ੰਸਕਾਂ ਨੇ ਬੌਬੀ ਨਾਲ ਤਸਵੀਰਾਂ ਵੀ ਖਿੱਚਵਾਈਆਂ। ਕਾਰ ਤੋਂ ਨਿਕਲਦੇ ਸਮੇਂ ਬੌਬੀ ਦਿਓਲ ਹੰਝੂ ਪੂੰਝਦੇ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News