ਵਿਆਹ ਦੀ 25ਵੀਂ ਵਰ੍ਹੇਗੰਢ 'ਤੇ ਬੌਬੀ ਦਿਓਲ ਨੇ ਪਤਨੀ ਤਾਨੀਆ ਨਾਲ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

Monday, May 31, 2021 - 10:10 AM (IST)

ਵਿਆਹ ਦੀ 25ਵੀਂ ਵਰ੍ਹੇਗੰਢ 'ਤੇ ਬੌਬੀ ਦਿਓਲ ਨੇ ਪਤਨੀ ਤਾਨੀਆ ਨਾਲ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਪਤਨੀ ਤਾਨੀਆ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ। ਉਨ੍ਹਾਂ ਨੇ ਨਾਲ ਹੀ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

PunjabKesari
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰਾ ਦਿਲ, ਮੇਰੀ ਰੂਹ... ਤੁਸੀਂ ਮੇਰੇ ਲਈ ਮੇਰਾ ਸੰਸਾਰ ਹੋ... ਤੁਹਾਨੂੰ ਸਦਾ ਅਤੇ ਸਦਾ ਲਈ ਪਿਆਰ...ਵਿਆਹ ਦੀ 25 ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ’। ਇਸ ਪੋਸਟ ਉੱਤੇ ਸਿਤਾਰੇ ਅਤੇ ਫੈਨਜ਼ ਕਮੈਂਟ ਕਰਕੇ ਜੋੜੀ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਹਨ।

PunjabKesari
ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਉਹ ਬਹੁਤ ਹੀ ਦਿਲਚਸਪ ਹੈ। ਬੌਬੀ ਅਤੇ ਤਾਨੀਆ ਦੀ ਪਿਆਰ ਦੀ ਕਹਾਣੀ ਵੀ ਕਿਸੇ ਫ਼ਿਲਮ ਨਾਲੋਂ ਘੱਟ ਨਹੀਂ ਹੈ। ਬੌਬੀ ਇੱਕ ਦਿਨ ਮੁੰਬਈ ਦੇ ਇੱਕ ਇਟਾਲੀਅਨ ਰੈਸਟੋਰੈਂਟ ‘ਚ ਬੈਠੇ ਸਨ ਉਸ ਸਮੇਂ ਹੀ ਉਹਨਾਂ ਦੇ ਅੱਗੇ ਤੋਂ ਇੱਕ ਲੜਕੀ ਲੰਘੀ ਜਿਸ ਨੂੰ ਦੇਖਦੇ ਹੀ ਉਹਨਾਂ ਨੂੰ ਪਿਆਰ ਹੋ ਗਿਆ, ਉਹ ਲੜਕੀ ਤਾਨੀਆ ਸੀ। ਉਸ ਤੋਂ ਬਾਅਦ ਤਾਨੀਆ ਨੂੰ ਇੰਪ੍ਰੈੱਸ ਕਰਨ ਲਈ ਬੌਬੀ ਦਿਓਲ ਨੇ ਕਾਫ਼ੀ ਮਿਹਨਤ ਕੀਤੀ।

PunjabKesari

ਜਦੋਂ ਦੋਵਾਂ ਦੀ ਗੱਲ ਹੋਣ ਲੱਗੀ ਤਾਂ ਬੌਬੀ ਅਤੇ ਤਾਨੀਆ ਨੂੰ ਉਸ ਰੈਸਟੋਰੈਂਟ ‘ਚ ਲੈ ਕੇ ਗਏ ਜਿੱਥੇ ਉਹਨਾਂ ਨੂੰ ਪਹਿਲੀ ਨਜ਼ਰ ‘ਚ ਪਿਆਰ ਹੋ ਗਿਆ ਸੀ ਅਤੇ ਉੱਥੇ ਹੀ ਤਾਨੀਆ ਨੂੰ ਪ੍ਰਪੋਜ਼ ਕੀਤਾ ਅਤੇ ਤਾਨੀਆ ਨੇ ਹਾਂ ਕਹਿ ਦਿੱਤੀ । ਪਿਤਾ ਧਰਮਿੰਦਰ ਦਿਓਲ ਅਤੇ ਪਰਿਵਾਰ ਨੂੰ ਤਾਨੀਆ ਏਨੀ ਪਸੰਦ ਆਈ ਕਿ ਦੋਵਾਂ ਦਾ 1996 ‘ਚ ਵਿਆਹ ਕਰਵਾ ਦਿੱਤਾ ਸੀ।  


author

Aarti dhillon

Content Editor

Related News