ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਜਨਮਦਿਨ, ਬੌਬੀ ਦਿਓਲ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

Thursday, Sep 01, 2022 - 02:31 PM (IST)

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਜਨਮਦਿਨ, ਬੌਬੀ ਦਿਓਲ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਅੱਜ ਜਨਮਦਿਨ ਹੈ।  ਇਸ ਮੌਕੇ ਉਨ੍ਹਾਂ ਦੇ ਛੋਟੇ ਪੁੱਤਰ ਬੌਬੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਤਸਵੀਰਾਂ ਸਾਂਝੀਆਂ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਬੌਬੀ ਦਿਓਲ ਨੇ ਤਸਵੀਰਾਂ ਸਾਂਝੀਆਂ ਕਰਦੇ  ਹੋਏ ਇਕ ਕੈਪਸ਼ਨ ਵੀ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਕੰਮ ’ਤੇ ਪਰਤੇ

ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਮਾਂ, ਲਵ ਯੂ’ ਇਸ ਦੇ ਨਾਲ ਬੌਬੀ ਨੇ ਇਕ ਈਮੋਜੀ ਵੀ ਲਗਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਕਈ ਮਸ਼ਹੂਰ ਹਸਤੀਆਂ ਨੇ ਜਮਨਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਅਦਾਕਾਰਾ ਸੰਨੀ ਦਿਓਲ ਨੇ ਵੀ ਕੁਮੈਂਟ ਰਾਹੀ ਆਪਣੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ  ਹੈ।

PunjabKesari

ਦੱਸ ਦੇਈਏ ਬੌਬੀ ਦਿਓਲ ਧਰਮਿੰਦਰ ਦੇ ਛੋਟੇ ਪੁੱਤਰ ਹਨ। ਇਸ ਤੋਂ ਇਲਾਵਾ ਬੌਬੀ ਦੀਆਂ ਦੋ ਭੈਣਾਂ ਵੀ ਹਨ ਅਤੇ ਵੱਡਾ ਭਰਾ ਸੰਨੀ ਦਿਓਲ ਹੈ। ਧਰਮਿੰਦਰ ਆਪਣੀ ਪਤਨੀ ਨਾਲ ਨਹੀਂ ਰਹਿੰਦੇ, ਪਰ ਦੋਵਾਂ ਦਾ ਤਲਾਕ ਵੀ ਨਹੀਂ ਹੋਇਆ ਹੈ। ਜਦੋਂ ਧਰਮਿੰਦਰ ਨੇ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ ਤਾਂ ਉਨ੍ਹਾਂ ਨੇ ਪ੍ਰਕਾਸ਼ ਕੌਰ ਤੋਂ ਤਲਾਕ ਲੈਣ ਦੀ ਮੰਗ ਕੀਤੀ ਸੀ, ਪਰ ਪ੍ਰਕਾਸ਼ ਕੌਰ ਨੇ ਇਸ ਤੋਂ ਇਨਕਾਰ ਕਰ ਦਿਤਾ ਸੀ ਪਰ ਫ਼ਿਰ ਵੀ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਦੀ ਲਵ ਮੈਰਿਜ ਹੈ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਇਸ ਵਿਆਹ ਤੋਂ ਬਾਅਦ ਧਰਮਿੰਦਰ ਅਤੇ ਹੇਮਾ ਮਾਲਿਨੀ  ਦੀਆਂ ਦੋ ਧੀਆਂ ਹਨ।

PunjabKesari

ਇਹ ਵੀ ਪੜ੍ਹੋ : ਭਾਰਤੀ ਸਿੰਘ ਅਤੇ ਪੁੱਤਰ ਗੋਲਾ ਗਣੇਸ਼ ਨੂੰ ਪ੍ਰਾਰਥਨਾ ਕਰਦੇ ਹੋਏ ਆਏ ਨਜ਼ਰ, ਮਾਂ-ਪੁੱਤਰ ਦੀ ਜੋੜੀ ਨੇ ਲਾਈਆ ਰੌਣਕਾਂ

ਬੌਬੀ ਦਿਓਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਹਾਲ ਹੀ ’ਚ ਵੈੱਬ ਸੀਰੀਜ਼ ਆਸ਼ਰਮ ’ਚ ਬਾਬਾ ਨਿਰਾਲਾ ਦੇ  ਕਿਰਦਾਰ ’ਚ ਆਏ ਸਨ।ਪ੍ਰਸ਼ੰਸਕਾਂ ਨੇ ਬੌਬੀ ਦਿਓਲ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਦਿਤਾ ਸੀ। 


author

Shivani Bassan

Content Editor

Related News