ਬੌਬੀ ਦਿਓਲ ਨੇ ਭਰਾ ਅਭੈ ਦਿਓਲ ਲਈ ਸਾਂਝਾ ਕੀਤਾ ਖ਼ਾਸ ਮੈਸੇਜ

Wednesday, Jul 28, 2021 - 10:06 AM (IST)

ਬੌਬੀ ਦਿਓਲ ਨੇ ਭਰਾ ਅਭੈ ਦਿਓਲ ਲਈ ਸਾਂਝਾ ਕੀਤਾ ਖ਼ਾਸ ਮੈਸੇਜ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਦਾ ਇੱਕ ਮੈਸੇਜ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਨੂੰ ਅਦਾਕਾਰ ਬੌਬੀ ਦਿਓਲ ਨੇ ਆਪਣੇ ਭਰਾ ਅਭੈ ਦਿਓਲ ਲਈ ਲਿਖਿਆ ਸੀ। ਜਿਸ ‘ਚ ਅਦਾਕਾਰ ਨੇ ਅਭੈ ਨੂੰ ਇੱਕਠੇ ਫ਼ਿਲਮ ‘ਚ ਕੰਮ ਕਰਨ ਲਈ ਕਿਹਾ ਹੈ। ਦਰਅਸਲ ਬੌਬੀ ਦਿਓਲ, ਸੰਨੀ ਦਿਓਲ ਅਤੇ ਧਰਮਿੰਦਰ ਨੇ ਤਾਂ ਇਕੱਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਪਰ ਅਭੈ ਦਿਓਲ ਦੇ ਨਾਲ ਹਾਲੇ ਤੱਕ ਕੋਈ ਫ਼ਿਲਮ ਨਹੀਂ ਕੀਤੀ ਹੈ। ਜਿਸ ਤੋਂ ਬਾਅਦ ਬੌਬੀ ਦਿਓਲ ਨੇ ਆਪਣੇ ਛੋਟੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੁਣ ਬਹੁਤ ਹੋਇਆ, ਅਭੈ ਦਿਓਲ, ਚਲੋ ਹੁਣ ਇੱਕਠੇ ਇੱਕ ਫ਼ਿਲਮ ਕਰਦੇ ਹਾਂ’।

PunjabKesari
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਜਿਹੀ ਮੱਚ ਗਈ ਹੈ ਅਤੇ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਬੌਬੀ ਦਿਓਲ ਹਾਲ ਹੀ ‘ਚ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹੇ ਸਨ। ਉਨ੍ਹਾਂ ਦੀ ਇਸ ਵੈੱਬ ਸੀਰੀਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਗਿਆ ਸੀ।


author

Aarti dhillon

Content Editor

Related News