ਬੌਬੀ ਦਿਓਲ ਦਾ ਖ਼ੁਲਾਸਾ, ਦੱਸਿਆ ਕਿਉਂ ਪਿਓ ਧਰਮਿੰਦਰ ਨਾਲ ਖੁੱਲ੍ਹ ਕੇ ਨਹੀਂ ਕਰਦੇ ਗੱਲ

10/05/2020 12:45:55 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੇ ਸਿਤਾਰੇ ਇਨ੍ਹੀਂ ਦਿਨੀਂ ਉੱਚੇ ਪੱਧਰ 'ਤੇ ਹਨ। ਉਨ੍ਹਾਂ ਦੀ ਹਾਲ ਹੀ ਵਿਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਆਸ਼ਰਮ' ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਿੰਦੀ ਸਿਨੇਮਾ ਸੁਪਰਸਟਾਰ ਧਰਮਿੰਦਰ ਦਾ ਬੇਟਾ ਬੌਬੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਗੱਲ ਕਰਦਾ ਹੈ ਪਰ ਹਾਲ ਹੀ ਵਿਚ ਆਪਣੀ ਇਕ ਇੰਟਰਵਿਊ ਦੌਰਾਨ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ।

 
 
 
 
 
 
 
 
 
 
 
 
 
 

Man with the golden heart!! A very happy birthday papa ❤️ @aapkadharam

A post shared by Bobby Deol (@iambobbydeol) on Dec 7, 2019 at 10:37pm PST

ਬੌਬੀ ਦਿਓਲ ਨੇ ਆਪਣੀ ਇੰਟਰਵਿਊ 'ਚ ਕਿਹਾ ਸੀ ਕਿ ਉਹ ਆਪਣੇ ਪਿਤਾ ਧਰਮਿੰਦਰ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਵਿਚਕਾਰ ਦੂਰੀਆਂ ਹਨ। ਉਨ੍ਹਾਂ ਕਿਹਾ, 'ਜਦੋਂ ਅਸੀਂ ਦੋਵੇਂ ਭਰਾ ਵੱਡੇ ਹੋ ਰਹੇ ਸੀ, ਪਾਪਾ ਜੀ ਆਪਣੀਆਂ ਫ਼ਿਲਮਾਂ ਵਿਚ ਕਾਫ਼ੀ ਰੁੱਝੇ ਹੋਏ ਸਨ, ਇਸੇ ਕਰਕੇ ਸਾਨੂੰ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਇੰਨਾ ਮੌਕਾ ਨਹੀਂ ਮਿਲਿਆ। ਪਹਿਲਾਂ ਪਿਓ-ਪੁੱਤਰ ਦਾ ਰਿਸ਼ਤਾ ਅੱਜ ਨਾਲੋਂ ਬਹੁਤ ਵੱਖਰਾ ਸੀ। ਮੈਂ ਆਪਣੇ ਬੱਚਿਆਂ ਨਾਲ ਦੋਸਤ ਵਾਂਗ ਰਹਿੰਦਾ ਹਾਂ। ਸਾਡੇ ਸਮੇਂ 'ਚ ਅਸੀਂ ਪਿਤਾ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ। ਪਾਪਾ ਮੈਨੂੰ ਅਕਸਰ ਕਹਿੰਦੇ ਕਿ ਮੈਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ। ਉਹ ਅਕਸਰ ਕਹਿੰਦੇ ਹਨ ਕਿ ਮੈਨੂੰ ਗੱਲ ਕਰਨੀ ਚਾਹੀਦੀ ਹੈ ਪਰ ਮੈਨੂੰ ਡਰ ਹੈ ਕਿ ਸ਼ਾਇਦ ਮੈਨੂੰ ਡਾਂਟ ਨਾ ਪੈ ਜਾਵੇ।" ਬੌਬੀ ਦਿਓਲ ਨੇ ਅੱਗੇ ਕਿਹਾ, ''ਮੇਰਾ ਆਪਣੇ ਬੱਚਿਆਂ ਨਾਲ ਦੋਸਤੀ ਦਾ ਰਿਸ਼ਤਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੇਰੇ ਨਾਲ ਗੱਲ ਕਰਨ ਤੋਂ ਡਰਨ।" 

 
 
 
 
 
 
 
 
 
 
 
 
 
 

Maa happy birthday 🤗😘🤗😘🤗😘🤗😘🤗😘🤗😘🤗😘

A post shared by Bobby Deol (@iambobbydeol) on Aug 31, 2020 at 1:30pm PDT

ਦੱਸ ਦੇਈਏ ਕਿ ਬੌਬੀ ਦਿਓਲ ਨੇ ਸਾਲ 1996 'ਚ ਤਾਨਿਆ ਆਹੂਜਾ ਨਾਲ ਵਿਆਹ ਕਰਵਾਇਆ ਸੀ। ਤਾਨਿਆ ਇਕ ਇੰਟੀਰੀਅਰ ਡੈਕੋਰੇਸ਼ਨ ਦਾ ਕਾਰੋਬਾਰ ਚਲਾਉਂਦੀ ਹੈ। ਇਸ ਤੋਂ ਇਲਾਵਾ ਉਹ ਇਕ ਫਰਨੀਚਰ ਡਿਜ਼ਾਈਨਰ ਵੀ ਹੈ। ਤਾਨਿਆ ਨੇ ਬੌਬੀ ਦਿਓਲ ਦੀ ਫ਼ਿਲਮ 'ਜੁਰਮ' ਅਤੇ 'ਨਾਨ੍ਹੇ ਜੈਸਲਮੇਰ' 'ਚ ਇਕ ਕਸਟਮਿਊਮ ਡਿਜ਼ਾਈਨਰ ਵਜੋਂ ਵੀ ਕੰਮ ਕੀਤਾ ਹੈ। ਬੌਬੀ ਦਿਓਲ ਅਤੇ ਤਾਨਿਆ ਦੇ ਦੋ ਬੇਟੇ ਹਨ ਅਤੇ ਇਹ ਦੋਵੇਂ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ।

 
 
 
 
 
 
 
 
 
 
 
 
 
 

Happy Anniversary my love 🥰 #24

A post shared by Bobby Deol (@iambobbydeol) on May 30, 2020 at 9:54am PDT


sunita

Content Editor

Related News