ਪਿਤਾ ਧਰਮਿੰਦਰ ਦੀ ਆਖਰੀ ਫਿਲਮ ਦੇਖ ਭਾਵੁਕ ਹੋਏ ਬੌਬੀ ਦਿਓਲ
Monday, Dec 29, 2025 - 02:53 PM (IST)
ਮੁੰਬਈ- ਨਵੇਂ ਸਾਲ ਦੀ ਸ਼ੁਰੂਆਤ ਬਾਲੀਵੁੱਡ ਲਈ ਕਾਫੀ ਭਾਵੁਕ ਹੋਣ ਵਾਲੀ ਹੈ ਕਿਉਂਕਿ ਮਰਹੂਮ ਲੇਜੈਂਡਰੀ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਰੱਖੀ ਗਈ ਇੱਕ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਬੌਬੀ ਦਿਓਲ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੇ।
ਪਰਿਵਾਰ ਨਾਲ ਪਹੁੰਚੇ ਸਨ ਬੌਬੀ ਦਿਓਲ
ਬੀਤੀ ਰਾਤ ਮੁੰਬਈ ਦੇ ਬਾਂਦਰਾ ਸਥਿਤ ਐਕਸਲ ਆਫਿਸ ਵਿੱਚ ਫਿਲਮ 'ਇੱਕੀਸ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਬੌਬੀ ਦਿਓਲ ਆਪਣੀ ਪਤਨੀ ਤਾਨੀਆ ਅਤੇ ਆਪਣੇ ਬੇਟੇ ਦੇ ਨਾਲ ਆਪਣੇ ਪਿਤਾ ਦੀ ਇਸ ਆਖਰੀ ਫਿਲਮ ਨੂੰ ਦੇਖਣ ਪਹੁੰਚੇ ਸਨ। ਫਿਲਮ ਦੇਖਣ ਤੋਂ ਬਾਅਦ ਜਦੋਂ ਬੌਬੀ ਬਾਹਰ ਨਿਕਲੇ, ਤਾਂ ਉਨ੍ਹਾਂ ਦੇ ਚਿਹਰੇ ਦੀ ਮਾਯੂਸੀ ਅਤੇ ਉਦਾਸੀ ਨੇ ਸਭ ਦਾ ਧਿਆਨ ਖਿੱਚਿਆ।
ਕੈਮਰਿਆਂ ਤੋਂ ਛਿਪਾਏ ਹੰਝੂ
ਸਰੋਤਾਂ ਅਨੁਸਾਰ ਫਿਲਮ ਦੇਖਣ ਤੋਂ ਬਾਅਦ ਬੌਬੀ ਦਿਓਲ ਕਾਫੀ ਉਦਾਸ ਦਿਖਾਈ ਦਿੱਤੇ ਅਤੇ ਉਨ੍ਹਾਂ ਦੇ ਚਿਹਰੇ 'ਤੇ ਪਿਤਾ ਨੂੰ ਗੁਆਉਣ ਦਾ ਦਰਦ ਸਾਫ ਬਿਆਨ ਹੋ ਰਿਹਾ ਸੀ। ਜਦੋਂ ਉਹ ਆਪਣੀ ਕਾਰ ਵਿੱਚ ਬੈਠੇ ਸਨ, ਤਾਂ ਉਹ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਸਨ। ਪੈਪਰਾਜ਼ੀ ਦੇ ਕੈਮਰਿਆਂ ਤੋਂ ਉਹ ਆਪਣੇ ਹੰਝੂ ਛਿਪਾਉਂਦੇ ਨਜ਼ਰ ਆਏ। ਬੌਬੀ ਦੀ ਇਸ ਹਾਲਤ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਭਾਵੁਕ ਹੋ ਗਏ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਹਿੰਮਤ ਅਤੇ ਹੌਸਲਾ ਰੱਖਣ ਦੀ ਸਲਾਹ ਦੇ ਰਹੇ ਹਨ।
1 ਜਨਵਰੀ ਨੂੰ ਰਿਲੀਜ਼ ਹੋਵੇਗੀ 'ਇੱਕੀਸ'
ਦੱਸ ਦੇਈਏ ਕਿ 'ਇੱਕੀਸ' ਧਰਮਿੰਦਰ ਦੀ ਆਖਰੀ ਫਿਲਮ ਹੈ ਜੋ 1 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਅਤੇ ਦਮਦਾਰ ਅਦਾਕਾਰ ਜੈਦੀਪ ਅਹਲਾਵਤ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
