15 ਸਾਲ ਛੋਟੇ ਬਿਜਨੈੱਸਮੈਨ ਨਾਲ ਬਾਬੀ ਡਾਰਲਿੰਗ ਨੇ ਕਰਵਾਇਆ ਵਿਆਹ!
Tuesday, Feb 23, 2016 - 05:20 PM (IST)

ਮੁੰਬਈ- ਅਦਾਕਾਰ ਆਰਿਆ ਬੱਬਰ ਦੇ ਬਾਅਦ ਇੰਡਸਟ੍ਰੀ ਦੇ ਹੋਰ ਵੀ ਕਲਾਕਾਰਾਂ ਨੇ ਵਿਆਹ ਕਰ ਲਿਆ ਹੈ। ਸੂਤਰਾਂ ਅਨੁਸਾਰ ਬਾਬੀ ਡਾਰਲਿੰਗ ਨੇ ਆਪਣੇ ਬੁਆਏਫ੍ਰੈਂਡ ਭੋਪਾਲ ਦੇ ਰਹਿਣ ਵਾਲੇ ਬਿਜਨੈੱਸਮੈਨ ਰਾਹੁਲ ਰਮਣੀਕ ਸ਼ਰਮਾ ਨਾਲ ਵਿਆਹ ਕਰ ਲਿਆ ਹੈ। ਰਮਣੀਕ ਬਾਬੀ ਤੋਂ 15 ਸਾਲ ਛੋਟਾ ਹੈ।
ਇਨ੍ਹਾਂ ਹੀ ਨਹੀਂ ਬਾਬੀ ਉਰਫ ਪੰਕਜ ਨੇ ਆਪਣਾ ਨਾਂ ਪਾਖੀ ਰੱਖ ਲਿਆ ਹੈ। ਬਾਬੀ ਅਤੇ ਰਮਣੀਕ ਨੇ 8 ਫਰਵਰੀ ਨੂੰ ਭੋਪਾਲ ਦੇ ਗਾਇਤਰੀ ਮੰਦਰ ''ਚ ਵਿਆਹ ਕੀਤਾ ਪਰ ਉਨ੍ਹਾਂ ਨੇ 11 ਫਰਵਰੀ ਨੂੰ ਆਪਣੇ ਵਿਆਹ ਦੀ ਰਜਿਸਟ੍ਰੈਸ਼ਨ ਕਰਵਾਈ। ਫਿਲਹਾਰ ਇਹ ਜੋੜੀ ਮੱਧ ਪ੍ਰਦੇਸ਼ ਦੇ ਕੋਲਾਰ ''ਚ ਆਪਣੇ ਘਰ ''ਚ ਰਹਿ ਰਹੀ ਹੈ।