BMC ਨੇ ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਢਾਹੁਣ ਦੀ ਕੀਤੀ ਤਿਆਰੀ, MNS ਨੇ ਚਿਪਕਾ ਦਿੱਤਾ ਇਹ ਪੋਸਟਰ

Thursday, Jul 15, 2021 - 11:57 AM (IST)

BMC ਨੇ ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਢਾਹੁਣ ਦੀ ਕੀਤੀ ਤਿਆਰੀ, MNS ਨੇ ਚਿਪਕਾ ਦਿੱਤਾ ਇਹ ਪੋਸਟਰ

ਮੁੰਬਈ (ਬਿਊਰੋ)– ਬੀ. ਐੱਮ. ਸੀ. ਲਗਭਗ ਇਕ ਹਫਤੇ ਤੋਂ ਅਮਿਤਾਭ ਬੱਚਨ ਦੇ ਜੁਹੂ ਸਥਿਤ ‘ਪ੍ਰਤੀਕਸ਼ਾ’ ਬੰਗਲੇ ਦੀ ਇਕ ਕੰਧ ਢਾਹੁਣ ਦੀ ਤਿਆਰੀ ਕਰ ਰਹੀ ਹੈ। ਹੁਣ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮ. ਐੱਨ. ਐੱਸ.) ਨੇ ਬੁੱਧਵਾਰ ਰਾਤ ਅਮਿਤਾਭ ਦੇ ਬੰਗਲੇ ਦੇ ਬਾਹਰ ਇਕ ਪੋਸਟਰ ਲਗਾਇਆ ਹੈ। ਪੋਸਟਰ ’ਚ ਲਿਖਿਆ ਹੈ ‘ਬਿੱਗ ਬੀ ਦਾ ਵੱਡਾ ਦਿਲ’। ਅਸਲ ’ਚ ਅਮਿਤਾਭ ਬੱਚਨ ਦਾ ਬੰਗਲਾ ਸੰਤ ਗਿਆਨੇਸ਼ਵਰ ਮਾਰਗ ’ਤੇ ਹੈ ਤੇ ਬੀ. ਐੱਮ. ਸੀ. ਇਸ ਸੜਕ ਨੂੰ ਚੌੜਾ ਕਰਨਾ ਚਾਹੁੰਦੀ ਹੈ, ਜਿਸ ਕਾਰਨ ਅਮਿਤਾਭ ਦੇ ਬੰਗਲੇ ਦੀ ਇਕ ਕੰਧ ਢਾਹੁਣੀ ਪਵੇਗੀ।

ਅਮਿਤਾਭ ਬੱਚਨ ਦੇ ਘਰ ਦੇ ਸਾਹਮਣੇ ਹਰ ਰੋਜ਼ ਜਾਮ ਲੱਗ ਜਾਂਦਾ ਹੈ। ਇਸ ਲਈ ਬੀ. ਐੱਮ. ਸੀ. ਅਮਿਤਾਭ ਦੇ ਬੰਗਲੇ ਨਾਲ ਲੱਗਦੀ ਸੜਕ ਨੂੰ 60 ਫੁੱਟ ਚੌੜੀ ਕਰਨਾ ਚਾਹੁੰਦੀ ਹੈ। ਫਿਲਹਾਲ ਇਸ ਸੜਕ ਦੀ ਚੌੜਾਈ 45 ਫੁੱਟ ਹੈ। ਇਸ ਤੋਂ ਪਹਿਲਾਂ ਸਾਲ 2017 ’ਚ ਅਮਿਤਾਭ ਬੱਚਨ ਨੂੰ ਬੀ. ਐੱਮ. ਸੀ. ਨੇ ਨੋਟਿਸ ਭੇਜਿਆ ਸੀ ਪਰ ਬਿੱਗ ਬੀ ਨੇ ਇਸ ਨੋਟਿਸ ਦਾ ਅਜੇ ਤਕ ਕੋਈ ਜਵਾਬ ਨਹੀਂ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਪ੍ਰੈਗਨੈਂਸੀ ਬਾਈਬਲ’ ਕਿਤਾਬ ਲਾਂਚ ਕਰਕੇ ਬੁਰੀ ਫਸੀ ਕਰੀਨਾ ਕਪੂਰ ਖ਼ਾਨ, ਪੁਲਸ ਕੋਲ ਪੁੱਜਾ ਮਾਮਲਾ

ਨਿਊਜ਼ ਏਜੰਸੀ ਏ. ਐੱਨ. ਆਈ. ਦੀ ਇਕ ਰਿਪੋਰਟ ਮੁਤਾਬਕ, ‘ਬੀ. ਐੱਮ. ਸੀ. ਨੇ ਮੁੰਬਈ ਉਪਨਗਰੀ ਕਲੈਕਟਰ ਸਿਟੀ ਸਰਵੇ ਦੇ ਅਧਿਕਾਰੀਆਂ ਨੂੰ ਆਰਡਰ ਦਿੱਤਾ ਹੈ ਕਿ ਉਹ ਬੰਗਲੇ ਦੇ ਉਸ ਹਿੱਸੇ ਦੀ ਸਹੀ ਜਾਣਕਾਰੀ ਦੇਣ, ਜਿਸ ਨੂੰ ਸੜਕ ਚੌੜਾ ਕਰਨ ਲਈ ਤੋੜਨ ਦੀ ਜ਼ਰੂਰਤ ਹੈ।

ਨਗਰ ਕੌਂਸਲ ਦੀ ਵਕੀਲ ਟਿਊਲਿਪ ਬ੍ਰਾਇਨ ਮਿਰਨਾਂਡਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਅਮਿਤਾਭ ਬੱਚਨ ਤੋਂ ਇਲਾਵਾ ਇਸ ਸੜਕ ਦੇ ਆਲੇ-ਦੁਆਲੇ ਹੋਰ ਵੀ ਤਾਂ ਘਰ ਹਨ ਤਾਂ ਸਿਰਫ ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਤੋੜਨ ਦੀ ਗੱਲ ਕਿਉਂ ਉੱਠ ਰਹੀ ਹੈ। ਇਸ ’ਤੇ ਟਿਊਲਿਪ ਨੇ ਕਿਹਾ, ‘ਅਮਿਤਾਭ ਦੇ ਬੰਗਲੇ ਨਾਲ ਲੱਗਦੇ ਪਲਾਟ ’ਤੇ ਨਾਲਾ ਬਣਾਇਆ ਗਿਆ ਪਰ ਅਦਾਕਾਰ ਦੇ ਘਰ ਨੂੰ ਕੁਝ ਵੀ ਨਹੀਂ ਕੀਤਾ ਗਿਆ। ਉਥੇ ਦੂਜੇ ਪਾਸੇ ਇਹ ਯੋਜਨਾ ਬਹੁਤ ਜ਼ਰੂਰੀ ਹੈ ਕਿਉਂਿਕ ਇਸ ਏਰੀਏ ਦੇ ਆਲੇ-ਦੁਆਲੇ ਕੁਝ ਸਕੂਲ, ਇਸਕਾਨ ਮੰਦਰ ਤੇ ਮੁੰਬਈ ਸਮਾਰਕ ਹਨ ਤੇ ਅਮਿਤਾਭ ਦੇ ਬੰਗਲੇ ਕਾਰਨ ਯੋਜਨਾ ਨੂੰ ਅਚਾਨਕ ਰੋਕ ਦਿੱਤਾ ਗਿਆ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News