ਮਹਾਰਾਸ਼ਟਰ ਸਰਕਾਰ ਤੇ ਕੰਗਨਾ ''ਚ ਵਧਿਆ ਵਿਵਾਦ, ਦਫ਼ਤਰ ਨੂੰ ਕੀਤਾ ਢਹਿ-ਢੇਰੀ

Wednesday, Sep 09, 2020 - 12:32 PM (IST)

ਮਹਾਰਾਸ਼ਟਰ ਸਰਕਾਰ ਤੇ ਕੰਗਨਾ ''ਚ ਵਧਿਆ ਵਿਵਾਦ, ਦਫ਼ਤਰ ਨੂੰ ਕੀਤਾ ਢਹਿ-ਢੇਰੀ

ਮੁੰਬਈ (ਬਿਊਰੋ) — ਫ਼ਿਲਮ ਅਦਾਕਾਰਾ ਕੰਗਨਾ ਰਣੌਚ ਤੇ ਬੀ. ਐੱਮ. ਸੀ. ਵਿਚਕਾਰ ਦਾ ਵਿਵਾਦ ਕਾਫ਼ੀ ਵਧ ਚੁੱਕਾ ਹੈ। ਬੁੱਧਵਾਰ ਨੂੰ ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀ. ਐੱਮ. ਸੀ. ਨੇ ਉਨ੍ਹਾਂ ਦੇ ਦਫ਼ਤਰ 'ਚ ਗੈਰ-ਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਹੈ। ਇਸ ਦੌਰਾਨ ਕੰਗਨਾ ਵਲੋਂ ਲਗਾਤਾਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਕੀਤਾ ਗਿਆ। ਕੰਗਨਾ ਨੇ ਬੀ. ਐੱਮ. ਸੀ. ਦੀ ਟੀਮ ਨੂੰ ਬਾਬਰ ਦੀ ਸੈਨਾ ਦੱਸਿਆ, ਨਾਲ ਹੀ ਪਾਕਿਸਤਾਨ ਨਾਲ ਤੁਲਨਾ ਕਰ ਦਿੱਤੀ।
ਕੰਗਨਾ ਨੇ ਬੁੱਧਵਾਰ ਨੂੰ ਬੀ. ਐੱਮ. ਸੀ. ਦੇ ਐਕਸ਼ਨ ਦੀਆਂ ਕਈ ਤਸਵੀਰਾਂ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀਆਂ ਕੀਤੀਆਂ।

ਦੱਸ ਦਈਏ ਕਿ ਮੰਗਲਵਾਰ ਨੂੰ ਹੀ ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ ਬਾਹਰ ਨੋਟਿਸ ਚਿਪਟਾ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਵਾਬ ਦੇਣ ਲਈ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਬੀ. ਐੱਮ. ਸੀ. ਦਾ ਦੋਸ਼ ਸੀ ਕਿ ਦਫ਼ਤਰ ਦੇ ਅੰਦਰ ਕਈ ਹਿੱਸਿਆਂ ਦਾ ਨਿਰਮਾਣ ਬਿਨਾ ਨਕਸ਼ੇ ਦੀ ਮਨਜੂਰੀ ਨਾਲ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਐਕਸ਼ਨ ਲਿਆ ਜਾ ਰਿਹਾ ਹੈ। ਬੁੱਧਵਾਰ ਨੂੰ ਬੀ. ਐੱਮ. ਸੀ. ਨੇ ਦਫ਼ਤਰ ਦੇ ਕਈ ਹਿੱਸਿਆ ਨੂੰ ਘੇਰ ਕਰ ਦਿੱਤਾ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਤੇ ਕੰਗਨਾ ਰਣੌਤ ਵਿਚਕਾਰ ਲਗਾਤਾਰ ਜ਼ੁਬਾਨੀ ਜੰਗ ਚੱਲ ਰਹੀ ਹੈ। ਕੰਗਨਾ ਨੇ ਸ਼ੁਰੂਆਤ 'ਚ ਮੁੰਬਈ ਦੀ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ। ਹੁਣ ਬੁੱਧਵਾਰ ਨੂੰ ਕੰਗਨਾ ਨੇ ਆਪਣੇ ਟਵੀਟ 'ਚ ਬੀ. ਐੱਮ. ਸੀ. ਦੀ ਟੀਮ ਨੂੰ ਬਾਬਰ ਦੀ ਸੈਨਾ ਦੱਸਿਆ, ਨਾਲ ਹੀ ਪਾਕਿਸਤਾਨ ਕਰਾਰ ਦਿੱਤਾ।


author

sunita

Content Editor

Related News