BIRTHDAY GIRL : 38 ਸਾਲਾ ਰਾਣੀ ਮੁਖਰਜੀ ਨੇ ਇਨ੍ਹਾਂ ਮਸ਼ਹੂਰ ਅਤੇ ਦਮਦਾਰ ਫਿਲਮਾਂ ਨਾਲ ਬਣਾਈ ਖਾਸ ਪਛਾਣ (pics)
Monday, Mar 21, 2016 - 11:25 AM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦਾ ਅੱਜ ਜਨਮਦਿਨ ਹੈ ਅਤੇ ਉਹ 38 ਸਾਲਾਂ ਦੀ ਹੋ ਗਈ ਹੈ। ਆਪਣੀ ਜ਼ਬਰਦਸਤ ਅਦਾਕਾਰੀ ਨਾਲ ਉਨ੍ਹਾਂ ਨੇ ਕÎਈ ਸਾਲਾਂ ਤੱਕ ਬਾਲੀਵੁੱਡ ''ਤੇ ਰਾਜ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ''ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਇਨ੍ਹਾਂ ਹੀ ਮਸ਼ਹੂਰ ਅਤੇ ਦਮਦਾਰ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ।
ਜਾਣਕਾਰੀ ਅਨੁਸਾਰ ਉਨ੍ਹਾਂ ਦੀ ਫਿਲਮ ''ਕੁੱਛ-ਕੁੱਛ ਹੋਤਾ ਹੈ'' ''ਚ ਰਾਣੀ ਨੇ ''ਸਹਾਇਕ ਅਦਾਕਾਰਾ'' ਦੀ ਭੂਮਿਕਾ ਨਿਭਾਈ ਸੀ ਅਤੇ ਇਸ ਫਿਲਮ ''ਚ ਅਦਾਕਾਰਾ ਕਾਜੋਲ ਅਤੇ ਅਦਾਕਾਰ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਲਈ ਰਾਣੀ ਨੂੰ ''ਬੈਸਟ ਸਹਾਇਕ ਅਦਾਕਾਰਾ'' ਦਾ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਫਿਲਮ ''ਗੁਲਾਮ'' ਲਈ ਉਨ੍ਹਾਂ ਨੇ ਦਰਸ਼ਕਾਂ ਦੀਆਂ ਖੂਬ ਵਾਹਵਾਹੀ ਬਟੋਰੀਆਂ ਸਨ। ਇਸ ਫਿਲਮ ''ਚ ਉਨ੍ਹਾਂ ਨੇ ਅਦਾਕਾਰ ਆਮਿਰ ਖਾਨ ਦੇ ਆਪੋਜ਼ਿਟ ਦਮਦਾਰ ਭੂਮਿਕਾ ਨਿਭਾਈ ਸੀ। 2002 ''ਚ ਆਈ ਫਿਲਮ ''ਸਾਥੀਆ'' ''ਚ ਰਾਣੀ ਅਤੇ ਅਦਾਕਾਰ ਵਿਵੇਕ ਓਬਰੋਏ ਦੀ ਕੈਮਿਸਟਰੀ ਨੇ ਲੋਕਾਂ ਦੇ ਦਿਲ ਜਿੱਤ ਲਏ ਸਨ ਅਤੇ ਇਹ ਫਿਲਮ ਸੁਪਰਹਿੱਟ ਸਿੱਧ ਹੋਈ ਸੀ।
ਇਨ੍ਹਾਂ ਫਿਲਮਾਂ ਤੋਂ ਬਾਅਦ 2003 ''ਚ ਸ਼ਾਹਰੁਖ ਖਾਨ ਨਾਲ ਆਈ ਫਿਲਮ ''ਚਲਤੇ-ਚਲਤੇ'' ਵੀ ਬਾਕਸ ਆਫਿਸ ''ਤੇ ਸੁਪਰਹਿੱਟ ਸਿੱਧ ਹੋਈ ਸੀ। 2004 ''ਚ ਆਈ ਫਿਲਮ ''ਹਮ ਤੁਮ'' ''ਚ ਸੈਫ ਨਾਲ ਰਾਣੀ ਦੀ ਜੋੜੀ ਰੋਮਾਂਟਿਕ ਸਿੱਧ ਹੋਈ ਸੀ। 2005 ''ਚ ਆਈ ਫਿਲਮ ''ਬਲੈਕ'' ''ਚ ਰਾਣੀ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਹਰ ਪ੍ਰਕਾਰ ਦਾ ਕਿਰਦਾਰ ਨਿਭਾਉਣ ''ਚ ਮਾਹਰ ਹੈ। ਉਨ੍ਹਾਂ ਨੇ ਇਸੇ ਫਿਲਮ ਰਾਹੀ ਆਪਣੇ ਆਪ ਨੂੰ ਪ੍ਰਤਿਭਾਸ਼ਾਲੀ ਅਦਾਕਾਰਾ ਵਜੋਂ ਸਥਾਪਿਤ ਕੀਤਾ ਸੀ। ਇਸ ਤੋਂ ਬਾਅਦ 2005 ''ਚ ਆਈ ਫਿਲਮ ''ਬੰਟੀ ਔਰ ਬਬਲੀ'' ''ਚ ਅਦਾਕਾਰ ਅਭਿਸ਼ੇਕ ਬੱਚਨ ਨਾਲ ਉਨ੍ਹਾਂ ਦੀ ਜੋੜੀ ਨੇ ਧੂਮ ਮਚਾ ਦਿੱਤੀ ਸੀ। ਉਨ੍ਹਾਂ ਦੀ ਫਿਲਮ ''ਪਹੇਲੀ'' ''ਚ ਰਾਣੀ ਨੇ ਇਕ ''ਰਾਜਸਥਾਨੀ ਮਹਿਲਾ'' ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਫਿਲਮ ''ਚ ਉਨ੍ਹਾਂ ਨੂੰ ਇਕ ਭੂਤ ਨਾਲ ਪਿਆਰ ਹੋ ਜਾਂਦਾ ਹੈ। 2011 ''ਚ ਆਈ ਫਿਲਮ ''ਨੋ ਵਨ ਕਿਲਡ ਜੈਸੀਕਾ'' ''ਚ ਰਾਣੀ ਨੇ ਇਕ ਜ਼ਬਰਦਸਤ ''ਪੱਤਰਕਾਰ'' ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਦਿੱਲੀ ਦੀ ਮਾਡਲ ਜੈਸੀਕਾ ਦੇ ਮਰਡਰ ''ਤੇ ਆਧਾਰਿਤ ਸੀ।
