ਮਹਾਨਾਇਕ ਅਮਿਤਾਭ ਬੱਚਨ ਕੋਲ ਹਨ ਕਈ ਲਗਜ਼ਰੀ ਕਾਰਾਂ, ਜਿਨ੍ਹਾਂ ਦੀ ਕੀਮਤ ਹੈ ਕਰੋੜਾਂ ''ਚ

10/11/2020 12:21:20 PM

ਮੁੰਬਈ (ਬਿਊਰੋ) — ਅੱਜ 11 ਅਕਤੂਬਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣਾ 78ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਇਆ। ਬਿੱਗ ਬੀ ਨੂੰ ਲਗਜ਼ਰੀ ਕਾਰਾਂ ਨਾਲ ਕਾਫ਼ੀ ਪਿਆਰ ਹੈ। ਉਨ੍ਹਾਂ ਕੋਲ ਲੈਂਡ ਰੋਵਰ ਆਟੋਬਾਇਓਗ੍ਰਾਫੀ, ਰਾਲਸ ਰਾਇਲ ਘੋਸਟ, ਮਰਸਡੀਜ਼ ਬੈਂਜ ਐੱਸ ਕਲਾਸ ਤੇ ਬੇਂਟਲੇ ਕੰਟੈਂਸਲ ਜੀ. ਟੀ. ਵਰਗੀਆਂ ਸ਼ਾਨਦਾਰ ਕਾਰਾਂ ਹਨ। ਅੱਜ ਤੁਹਾਨੂੰ ਇਸ ਖਬਰ ਰਾਹੀਂ ਉਨ੍ਹਾਂ ਦੇ ਕਾਲ ਕੁਲੈਕਸ਼ਨ ਤੇ ਉਨ੍ਹਾਂ ਦੀ ਕੀਮਤ ਬਾਰੇ ਦੱਸਣ ਜਾਣ ਰਹੇ ਹਾਂ, ਜੋ ਕਿ ਇਸ ਪ੍ਰਕਾਰ ਹੈ :-
PunjabKesari
ਰੇਂਜ ਰੋਵਰ
ਐੱਲ. ਯੂ. ਵੀ. ਨੂੰ ਬਿੱਗ ਬੀ ਨੇ ਕਸਟਮਾਈਜ਼ ਕਰਵਾਇਆ ਹੈ, ਮਤਲਬ ਇਸ 'ਚ ਆਪਣੀ ਪਸੰਦ ਦੇ ਹਿਸਾਬ ਨਾਲ ਬਦਲਾਅ ਕਰਵਾਏ ਹਨ। ਰੇਂਜ ਰੋਵਰ ਆਟੋਬਾਇਓਗ੍ਰਾਫੀ ਐੱਲ. ਡਬਲਯੂ. ਡੀ 'ਚ 4.4 ਲੀਟਰ ਦਾ V8 ਡੀਜਲ ਇੰਜਨ ਲੱਗਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ 49 ਲੱਖ ਰੁਪਏ ਹੈ।
PunjabKesari
ਰੋਲਸ ਰਾਇਸ ਫੈਂਟਮ
ਫਿਲਮ 'ਏਕਲਵਯ' 'ਚ ਅਮਿਤਾਭ ਬੱਚਨ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਵਿਧੁ ਵਿਨੋਦ ਚੋਪੜਾ ਨੇ ਉਨ੍ਹਾਂ ਨੂੰ ਇਹ ਕਾਰ ਤੋਹਫੇ ਵਜੋਂ ਦਿੱਤੀ ਸੀ। ਹੈਂਡਮੇਡ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਰੋਲਸ ਰਾਇਸ ਦੀ ਫੈਂਟਮ ਕਲਾਸ ਤੇ ਸਟੇਟਸ ਨਾਲ ਜੋੜ ਕੇ ਦੇਖੀ ਜਾਣ ਵਾਲੀ ਕਾਰ ਹੈ। ਇਸ ਦੀ ਕੀਮਤ 4.0 ਕਰੋੜ ਤੋਂ 8.25 ਕਰੋੜ ਰੁਪਏ ਤੱਕ ਹੈ।
PunjabKesari
ਮਿੰਨੀ ਕੂਪਰ
ਜਦੋਂ ਅਮਿਤਾਭ ਬੱਚਨ ਦੇ ਬੰਗਲੇ ਦੀ ਪਾਰਕਿੰਗ  'ਚ ਚਮਚਮਾਤੀ ਮਿੰਨੀ ਕੂਪਰ ਦੇਖੀ ਗਈ ਤਾਂ ਅਫਵਾਹ ਉੱਡੀ ਸੀ ਕਿ ਅਭਿਸ਼ੇਕ-ਐਸ਼ਵਰਿਆ ਨੇ ਇਸ ਨੂੰ ਆਰਾਧਿਆ ਨੂੰ ਜਨਮਦਿਨ 'ਤੇ ਗਿਫਟ ਕੀਤੀ ਹੈ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਫੈਨਜ਼ ਨੂੰ ਦੱਸਿਆ ਕਿ ਇਸ ਕਾਰ ਦੇ ਰੂਪ 'ਚ ਗਿਫਟ ਅਭਿਸ਼ੇਕ ਨੇ ਮੈਨੂੰ ਕੀਤੀ ਹੈ। 'ਮਿੰਨੀ ਕੂਪਰ' ਦੀ ਕੀਮਤ 26.6 ਤੋਂ 29.9 ਲੱਖ ਦੇ ਵਿਚਕਾਰ ਹੈ।
PunjabKesari
ਟੋਯੋਟਾ ਲੈਂਡ ਕਰੂਜ਼ਰ
ਅਮਿਤਾਭ ਬੱਚਨ ਦੀ ਸ਼ਾਨ ਦੀ ਸਵਾਰੀ 'ਚ ਟੋਯੋਟਾ ਦੀ ਲੈਂਡ ਕਰੂਜ਼ਰ ਵੀ ਸ਼ਾਮਲ ਹੈ। ਇਸ ਦੀ ਕੀਮਤ 1.20 ਕਰੋੜ ਰੁਪਏ ਹੈ।
PunjabKesari
ਮਰਸਡੀਜ਼ ਈ 240
ਮਰਸਡੀਜ਼ ਦੀ ਇਹ ਸਿਡੈਨ ਵੀ ਅਮਿਤਾਭ ਬੱਚਨ ਦੀ ਗਰਾਜ 'ਚ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 56 ਲੱਖ ਰੁਪਏ ਹੈ।
PunjabKesari
ਬੈਂਟਲੀ ਕੰਟੀਨੈਂਟਲ ਜੀ ਟੀ
ਅਮਿਤਾਭ ਬੱਚਨ ਦੇ ਗਰਾਜ 'ਚ ਇਹ ਲਗਜ਼ਰੀ ਕਾਰ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ 4.04 ਕਰੋੜ ਹੈ। ਇਸ ਕਾਰ ਦੇ ਨਵੇਂ 6.0 ਲੀਟਰ ਵਰਜਨ ਦੀ ਸ਼ਮਤਾ 626PS ਹੈ।
PunjabKesari

ਕਈ ਹੋਰ ਲਗਜ਼ਰੀ ਕਾਰਾਂ
ਇਨ੍ਹਾਂ ਸ਼ਾਨਦਾਰ ਕਾਰਾਂ ਤੋਂ ਇਲਾਵ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਗਰਾਜ 'ਚ ਹੋਰ ਵੀ ਬਿਹਤਰੀਨ ਕਾਰਾਂ ਸ਼ਾਮਲ ਹਨ। ਇਨ੍ਹਾਂ 'ਚ Mercedes SL500, Lexus LX470, BMW X5, BMW 7 Series ਤੇ Mercedes S320 ਵਰਗੀਆਂ ਕਾਰਾਂ ਸ਼ਾਮਲ ਹਨ।
 


sunita

Content Editor sunita