ਬਿਪਾਸ਼ਾ ਦੀ ਮਹਿੰਦੀ ਦੀ ਰਸਮ ''ਚ ਇਹ ਖੂਬਸੂਰਤ ਅਦਾਕਾਰਾ ਆਈਆਂ ਨਜ਼ਰ, ਅੱਜ ਹੋਵੇਗਾ ਵਿਆਹ (PICS)
Saturday, Apr 30, 2016 - 08:17 AM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਬੀਤੇ ਦਿਨੀਂ ਆਪਣੀ ਮਹਿੰਦੀ ਅਤੇ ਸੰਗੀਤ ਪ੍ਰੋਗਰਾਮਾਂ ਲਈ ਗੁਲਾਬੀ ਰੰਗ ਦਾ ਲਹਿੰਗਾ ਅਤੇ ਫੁੱਲਾਂ ਵਾਲੇ ਗਹਿਣੇ ਚੁਣੇ। ਇਸ ਪ੍ਰੋਗਰਾਮ ''ਚ ਬਿਪਾਸ਼ਾ ਦੇ ਫਿਲਮ ਇੰਡਸਟਰੀ ਦੇ ਦੋਸਤ ਜਿਵੇਂ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਪਟੇਲ ਸ਼ੈਟੀ, ਰਾਕੀ ਐੱਸ ਅਤੇ ਸੋਫੀ ਚੌਧਰੀ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਫਿਲਮ ''ਆਲੋਨ'' ਦੇ ਸਹਿ-ਕਲਾਕਾਰ ਅਤੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਹਨ। ਬਿਪਾਸ਼ਾ ਆਪਣੀਆਂ ਹੱਥਾਂ ''ਤੇ ਮਹਿੰਦੀ ਲਗਾ ਕੇ ਬਹੁਤ ਖੂਬਸੂਰਤ ਲੱਗ ਰਹੀ ਸੀ। ਕਰਨ ਨੇ ਸੋਸ਼ਲ ਮੀਡੀਆ ''ਤੇ ਆਪਣੇ ਇੰਸਟਾਗਰਾਮ ਅਕਾਊਂਟ ''ਤੇ ਲਿਖਿਆ, ''''ਤੂੰ ਮੇਰਾ ਸੁਪਨਾ ਹੈ, ਜੋ ਪੂਰਾ ਹੋ ਗਿਆ ਹੈ।'''' ਸ਼ਿਲਪਾ ਨੇ ਲਿਖਿਆ, ''''ਬਿਪਾਸ਼ਾ ਅਤੇ ਕਰਨ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ''''। ਜ਼ਿਕਰਯੋਗ ਹੈ ਕਿ ਅੱਜ ਬਿਪਾਸ਼ਾ ਦਾ ਵਿਆਹ ਪੂਰੇ ਬੰਗਾਲੀ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ।