ਬਿਪਾਸ਼ਾ-ਕਰਨ ਨੇ ਮਹਿੰਦੀ ਸੇਰੇਮਨੀ ''ਚ ਕੀਤਾ ਰੋਮਾਂਟਿਕ ਡਾਂਸ Watch Video and Pics

Saturday, Apr 30, 2016 - 12:04 PM (IST)

ਬਿਪਾਸ਼ਾ-ਕਰਨ ਨੇ ਮਹਿੰਦੀ ਸੇਰੇਮਨੀ ''ਚ ਕੀਤਾ ਰੋਮਾਂਟਿਕ ਡਾਂਸ Watch Video and Pics

ਮੁੰਬਈ :  ਅੱਜ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਦਾ ਵਿਆਹ ਪੂਰੇ ਬੰਗਾਲੀ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ। ਬੀਤੇ ਦਿਨੀਂ ਹੋਈ ਮਹਿੰਦੀ ਸੇਰੇਮਨੀ ''ਚ ਇਨ੍ਹਾਂ ਦੋਹਾਂ ਨੇ ਖੂਬ ਡਾਂਸ ਅਤੇ ਮਸਤੀ ਕੀਤੀ। ਡਾਂਸ ਕਰਦਿਆਂ ਦੀਆਂ ਕਈ ਤਸਵੀਰਾਂ ਇਨ੍ਹਾਂ ਨੇ ਸ਼ੇਅਰ ਕੀਤੀਆਂ ਹਨ। ਇਹ ਜੋੜੀ ਪਿਆਰ ਨਾਲ ਇਕ-ਦੂਜੇ ਨੂੰ ਪਿਆਰ ਨਾਲ ਮੰਕੀ ਬੁਲਾਉਂਦੇ ਹਨ, ਜਿਸ ਕਾਰਨ ਇਸ ਵਿਆਹ ਨੂੰ ਵੀ ''ਮੰਕੀਵੈਡਿੰਗ'' ਕਿਹਾ ਜਾ ਰਿਹਾ ਹੈ। 
ਜਾਣਕਾਰੀ ਅਨੁਸਾਰ ਬਿਪਾਸ਼ਾ ਬਾਸੂ ਦੀ ਮਹਿੰਦੀ ਅਤੇ ਸੰਗੀਤ ਪ੍ਰੋਗਰਾਮਾਂ ''ਚ ਬੀਤੇ ਦਿਨੀਂ ਫਿਲਮ ਇੰਡਸਟਰੀ ਦੇ ਸਿਤਾਰੇ ਜਿਵੇਂ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਪਟੇਲ ਸ਼ੈਟੀ, ਰਾਕੀ ਐੱਸ ਅਤੇ ਸੋਫੀ ਚੌਧਰੀ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਫਿਲਮ ''ਆਲੋਨ'' ਦੇ ਸਹਿ-ਕਲਾਕਾਰ ਅਤੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ ''ਚ ਬੱਝਣਗੇ। ਬਿਪਾਸ਼ਾ ਆਪਣੀਆਂ ਹੱਥਾਂ ''ਤੇ ਮਹਿੰਦੀ ਲਗਾ ਕੇ ਬਹੁਤ ਖੂਬਸੂਰਤ ਲੱਗ ਰਹੀ ਸੀ। ਕਰਨ ਨੇ ਸੋਸ਼ਲ ਮੀਡੀਆ ''ਤੇ ਆਪਣੇ ਇੰਸਟਾਗਰਾਮ ਅਕਾਊਂਟ ''ਤੇ ਲਿਖਿਆ, ''''ਤੂੰ ਮੇਰਾ ਸੁਪਨਾ ਹੈ, ਜੋ ਪੂਰਾ ਹੋ ਗਿਆ ਹੈ।'''' ਸ਼ਿਲਪਾ ਨੇ ਲਿਖਿਆ, ''''ਬਿਪਾਸ਼ਾ ਅਤੇ ਕਰਨ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ''''।


Related News