ਬਿਨੂੰ ਢਿੱਲੋਂ ਨੇ ਪਹਿਲੀ ਵਾਰ ਦਿਖਾਈ ਪਤਨੀ ਦੀ ਪਿਆਰੀ ਝਲਕ, ਸਾਂਝੀ ਕੀਤੀ ਖ਼ਾਸ ਵੀਡੀਓ

Thursday, Sep 09, 2021 - 03:20 PM (IST)

ਬਿਨੂੰ ਢਿੱਲੋਂ ਨੇ ਪਹਿਲੀ ਵਾਰ ਦਿਖਾਈ ਪਤਨੀ ਦੀ ਪਿਆਰੀ ਝਲਕ, ਸਾਂਝੀ ਕੀਤੀ ਖ਼ਾਸ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਬਿੰਨੂ ਢਿੱਲੋਂ ਆਪਣੀ ਪਤਨੀ ਨਾਲ ਇੱਕ ਝੀਲ ਕਿਨਾਰੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਬਿੰਨੂ ਢਿੱਲੋਂ ਦੀ ਪਤਨੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਮੋਬਾਈਲ 'ਚ ਕੈਦ ਕਰਦੀ ਹੋਈ ਦਿਖਾਈ ਦੇ ਰਹੀ ਹੈ। ਝੀਲ ਕਿਨਾਰੇ ਬੈਠੇ ਦੋਵੇਂ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈ ਰਹੇ ਹਨ।
ਬਿੰਨੂ ਢਿੱਲੋਂ ਆਪਣੀ ਪਤਨੀ ਤੋਂ ਤਸਵੀਰਾਂ ਖਿਚਵਾਉਂਦੇ ਨਜ਼ਰ ਆ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਬਿੰਨੂ ਢਿੱਲੋਂ ਨੇ ਆਪਣੀ ਪਤਨੀ ਨਾਲ ਇਸ ਤਰ੍ਹਾਂ ਦਾ ਵੀਡੀਓ ਸਾਂਝਾ ਕੀਤਾ ਹੈ। ਬਿਨੂੰ ਢਿੱਲੋਂ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਕੁਮੈਂਟਸ ਕਰ ਰਹੇ ਹਨ। 

PunjabKesari

ਜੇ ਗੱਲ ਕਰੀਏ ਬਿਨੂੰ ਢਿੱਲੋਂ ਦੇ ਕੰਮ ਦੀ ਤਾਂ ਉਹ ਇੱਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਬਿਨੂੰ ਢਿੱਲੋਂ ਪਾਲੀਵੁੱਡ ਦਾ ਉਹ ਅਦਾਕਾਰ ਹੈ, ਜਿਹੜਾ ਹਰ ਕਿਰਦਾਰ ਨਾਲ ਇਨਸਾਫ ਕਰਦਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਉਹ ਹਰ ਕਿਰਦਾਰ 'ਚ ਫਿੱਟ ਹੋ ਜਾਂਦਾ ਹੈ। 
ਇਸੇ ਲਈ ਜਦੋਂ ਉਹ ਧੂਰੀ ਤੋਂ ਥੀਏਟਰ ਤੇ ਟੈਲੀਵਿਜ਼ਨ ਦੀ ਐੱਮ. ਏ. ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਫ਼ਿਲਮ ਇੰਡਸਟਰੀ 'ਚ ਉਸ ਦੇ ਨਾਂ ਦੀ ਤੂਤੀ ਬੋਲੇਗੀ। 

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਬਿਨੂੰ ਢਿੱਲੋਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਨਿੱਜੀ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ । 'ਗਾਉਂਦੀ ਧਰਤੀ', 'ਸਰਹੱਦ', 'ਪਰਛਾਵੇਂ', 'ਲੋਰੀ', 'ਪ੍ਰੋ. ਮਨੀ ਪਲਾਂਟ', 'ਜੁਗਨੂੰ ਕਹਿੰਦਾ ਹੈ' ਵਰਗੇ ਉਸ ਦੇ ਮੰਨੇ ਪ੍ਰਮੰਨੇ ਟੀਵੀ ਸ਼ੋਅ ਸਨ। ਛੋਟੇ ਪਰਦੇ ਤੋਂ ਬਾਅਦ ਅੱਜ ਉਹ ਵੱਡੇ ਪਰਦੇ ਦਾ ਸੁਪਰ ਸਟਾਰ ਹੈ ।


author

sunita

Content Editor

Related News