ਬਿੰਨੂ ਢਿੱਲੋਂ ਕਰ ਰਹੇ ਨੇ ਖ਼ੂਬ ਮਿਹਨਤ, ਦਰਸ਼ਕਾਂ ਨਾਲ ਸਾਂਝਾ ਕੀਤਾ ਵਰਕਆਊਟ ਕਰਦਿਆਂ ਦਾ ਵੀਡੀਓ

Wednesday, May 26, 2021 - 05:51 PM (IST)

ਬਿੰਨੂ ਢਿੱਲੋਂ ਕਰ ਰਹੇ ਨੇ ਖ਼ੂਬ ਮਿਹਨਤ, ਦਰਸ਼ਕਾਂ ਨਾਲ ਸਾਂਝਾ ਕੀਤਾ ਵਰਕਆਊਟ ਕਰਦਿਆਂ ਦਾ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਜਗਤ ਦੇ ਨਾਮੀ ਅਦਾਕਾਰ ਬਿੰਨੂ ਢਿੱਲੋਂ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੇ ਸਰੀਰ ਨੂੰ ਪੂਰੀ ਸ਼ੇਪ 'ਚ ਲਿਆਉਣ ਲਈ ਕਾਫ਼ੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਵਰਕ ਆਊਟ ਕਰਦਿਆਂ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਦੱਸ ਦਈਏ ਕਿ ਇਸ ਵੀਡੀਓ ਉਹ ਕਾਫ਼ੀ ਐਕਸਰਸਾਈਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਆਪਣੀ ਬਾਡੀ ਲਈ ਬਿਨੂੰ ਢਿੱਲੋਂ ਖ਼ੂਬ ਪਸੀਨਾ ਵਹਾਅ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਗੀਤ ਸਿਕੰਦਰ ਨਾਲ ਪੋਸਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਬਿਨੂੰ ਢਿੱਲੋਂ ਨੇ ਇਹ ਵੀਡੀਓ ਪੋਸਟ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਅੱਜ ਦੀ ਕੀਤੀ ਹੋਈ ਮਿਹਨਤ ਕੱਲ੍ਹ ਨੂੰ ਨਜ਼ਰ ਆਵੇਗੀ।' ਬਿਨੂੰ ਢਿੱਲੋਂ ਗਾ ਇਹ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

PunjabKesari

ਜੇ ਗੱਲ ਕਰੀਏ ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ਜਗਤ ਦੇ ਨਾਮੀ ਅਦਾਕਾਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ 'ਕਾਲਾ ਸ਼ਾਹ ਕਾਲਾ', 'ਅੰਗਰੇਜ਼', 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਕਈ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਅਖੀਰਲੀ ਵਾਰ ਉਹ ਸਰਗੁਣ ਮਹਿਤਾ ਨਾਲ 'ਝੱਲੇ' ਫ਼ਿਲਮ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ਿੰਗ ਲਈ ਤਿਆਰ ਹਨ। 


author

sunita

Content Editor

Related News