ਮਾਪਿਆਂ ਦੀ ਵਿਆਹ ਦੀ ਵਰ੍ਹੇਗੰਢ ''ਤੇ ਬਿਨੂੰ ਢਿੱਲੋਂ ਦੀਆਂ ਅੱਖਾਂ ''ਚ ਆਏ ਹੰਝੂ, ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ

Thursday, Dec 08, 2022 - 11:16 AM (IST)

ਮਾਪਿਆਂ ਦੀ ਵਿਆਹ ਦੀ ਵਰ੍ਹੇਗੰਢ ''ਤੇ ਬਿਨੂੰ ਢਿੱਲੋਂ ਦੀਆਂ ਅੱਖਾਂ ''ਚ ਆਏ ਹੰਝੂ, ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਬਿਨੂੰ ਢਿੱਲੋਂ ਆਪਣੇ ਹੁਨਰ ਤੇ ਮਿਹਨਤ ਸਕਦਾ ਖ਼ਾਸ ਮੁਕਾਮ ਹਾਸਲ ਕੀਤਾ ਹੈ। ਇੰਨੀਂ ਦਿਨੀਂ ਬਿਨੂੰ ਢਿੱਲੋਂ ਪੰਜਾਬ 'ਚ ਹੀ ਨਹੀਂ ਹੈ ਪਰ ਪੂਰੀ ਦੁਨੀਆ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਬਿਨੂੰ ਢਿੱਲੋਂ ਭਾਵੇਂ ਆਪਣੇ ਐਕਟਿੰਗ ਦੇ ਕਰੀਅਰ 'ਚ ਸਫ਼ਲਤਾ ਦਾ ਸੁਆਦ ਚੱਖ ਰਹੇ ਹਨ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਲਈ ਸਾਲ 2022 ਵਧੀਆ ਨਹੀਂ ਰਿਹਾ। 2022 ਹੀ ਉਹ ਸਾਲ ਹੈ, ਜਦੋਂ ਬਿਨੂੰ ਢਿੱਲੋਂ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਗੁਆਹ ਦਿੱਤਾ। 

ਇਸੇ ਸਾਲ ਜਨਵਰੀ 'ਚ ਬਿਨੂੰ ਢਿੱਲੋਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਅਤੇ ਪਿਤਾ ਦੇ ਦਿਹਾਂਤ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ। ਇਸ ਦਰਮਿਆਨ ਵੀ ਬਿਨੂੰ ਢਿੱਲੋਂ ਖ਼ੁਦ ਨੂੰ ਨਾ ਸਿਰਫ਼ ਸੰਭਾਲ ਰਹੇ ਹਨ ਸਗੋਂ ਲੋਕਾਂ ਨੂੰ ਹਸਾਉਣ ਦਾ ਕੰਮ ਵੀ ਕਰ ਰਹੇ ਹਨ। ਬਿਨੂੰ ਢਿੱਲੋਂ ਦੇ ਮਾਪਿਆਂ ਦੀ 7 ਦਸੰਬਰ ਨੂੰ ਮੈਰਿਜ ਐਨੀਵਰਸਰੀ ਸੀ। ਇਸ ਮੌਕੇ ਬਿਨੂੰ ਢਿੱਲੋਂ ਨੇ ਮਾਤਾ-ਪਿਤਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇ ਬੈਕਗਰਾਊਂਡ 'ਚ ਬਿਨੂੰ ਨੇ ਅੰਮ੍ਰਿਤ ਮਾਨ ਦਾ ਗੀਤ 'ਮਾਂ' ਲਗਾਇਆ ਹੋਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਿਨੂੰ ਢਿੱਲੋਂ ਨੇ ਕੈਪਸ਼ਨ 'ਚ ਲਿਖਿਆ, ''ਹੈਪੀ ਮੈਰਿਜ ਐਨੀਵਰਸਰੀ ਮੰਮੀ ਪਾਪਾ ਜੀ, ਮਿਸਿੰਗ ਯੂ।'' ਫੈਨਜ਼ ਵੀ ਬਿਨੂੰ ਦੇ ਇਸ ਵੀਡੀਓ ਨੂੰ ਦੇਖ ਇਮੋਸ਼ਨਲ ਹੋ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ 'ਤੇ ਕੁਮੈਂਟਸ ਤੇ ਲਾਈਕ ਕਰਕੇ ਫੈਨਜ਼ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। 

PunjabKesari

ਬਿਨੂੰ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ। ਇਸ ਸਮੇਂ ਉਹ ਆਪਣੀ ਅਗਲੀ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਹ ਦੋਵੇਂ ਹੀ ਫ਼ਿਲਮਾਂ ਅਗਲੇ ਸਾਲ 2023 'ਚ ਰਿਲੀਜ਼ ਹੋਣ ਜਾ ਰਹੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News