ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

Monday, Jan 01, 2024 - 12:35 PM (IST)

ਐਂਟਰਟੇਨਮੈਂਟ ਡੈਸਕ– ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਸਾਲ ਵੀ ਧਮਾਕੇਦਾਰ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਜੇਕਰ ਜਨਵਰੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ 8 ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ, ਜਿਨ੍ਹਾਂ ’ਚੋਂ 6 ਫ਼ਿਲਮਾਂ ਇਕੋ ਦਿਨ ਆਪਸ ’ਚ ਭਿੜਨਗੀਆਂ। ਆਓ ਜਾਣਦੇ ਹਾਂ ਇਨ੍ਹਾਂ ਫ਼ਿਲਮਾਂ ਬਾਰੇ–

ਜੇਕਰ 12 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ‘ਹਨੂੰਮਾਨ’, ‘ਮੈਰੀ ਕ੍ਰਿਸਮਸ’, ‘ਗੁੰਟੂਰ ਕਾਰਮ’, ‘ਕੈਪਟਨ ਮਿਲਰ’, ‘ਅਯਾਲਾਨ’ ਤੇ ‘ਰੁਸਲਾਨ’ ਵਰਗੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ ਵਾਲੇ ਪਰਾਂਠੇ’ ਖਵਾਉਣੇ ਪਏ ਮਹਿੰਗੇ, FIR ਮਗਰੋਂ ਕਮਰੇ ’ਚ ਬੰਦ ਕਰ ਕੁੱਟਿਆ

ਹਨੂੰਮਾਨ
‘ਹਨੂੰਮਾਨ’ ਦੀ ਗੱਲ ਕਰੀਏ ਤਾਂ ਇਹ ਇਕ ਸੁਪਰਹੀਰੋ ਫ਼ਿਲਮ ਹੈ, ਜਿਸ ਦੇ ਟੀਜ਼ਰ ਤੇ ਟਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਨਾਲ ਹੀ ‘ਹਨੂੰਮਾਨ’ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਪਹਿਲੇ ਸੁਪਰਹੀਰੋ ਯੂਨੀਵਰਸ ਦੀ ਫ਼ਿਲਮ ਬਣਨ ਜਾ ਰਹੀ ਹੈ, ਜਿਸ ਨੂੰ ਲੈ ਕੇ ਲੋਕ ਬੇਹੱਦ ਉਤਸ਼ਾਹਿਤ ਹਨ।

PunjabKesari

ਮੈਰੀ ਕ੍ਰਿਸਮਸ
‘ਮੈਰੀ ਕ੍ਰਿਸਮਸ’ ’ਚ ਵਿਜੇ ਸੇਤੁਪਤੀ ਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਇਕ ਸਸਪੈਂਸ-ਥ੍ਰਿਲਰ ਫ਼ਿਲਮ ਹੈ, ਜਿਸ ਨੂੰ ‘ਬਦਲਾਪੁਰ’ ਤੇ ‘ਅੰਧਾਧੁਨ’ ਦੇ ਡਾਇਰੈਕਟਰ ਸ਼੍ਰੀਰਾਮ ਰਾਘਵਨ ਡਾਇਰੈਕਟ ਕਰ ਰਹੇ ਹਨ।

PunjabKesari

ਗੁੰਟੂਰ ਕਾਰਮ
‘ਗੁੰਟੂਰ ਕਾਰਮ’ ਮਹੇਸ਼ ਬਾਬੂ ਦੀ ਫ਼ਿਲਮ ਹੈ। ਹਾਲਾਂਕਿ ਇਸ ਫ਼ਿਲਮ ਦੀ ਪ੍ਰਮੋਸ਼ਨ ਵੱਡੇ ਪੱਧਰ ’ਤੇ ਨਹੀਂ ਕੀਤੀ ਜਾ ਰਹੀ ਪਰ ਮਹੇਸ਼ ਦੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।

PunjabKesari

ਕੈਪਟਨ ਮਿਲਰ
‘ਕੈਪਟਨ ਮਿਲਰ’ ਧਾਨੁਸ਼ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਹੈ। ਪਹਿਲਾਂ ਇਹ ਫ਼ਿਲਮ ਦਸੰਬਰ ’ਚ ਰਿਲੀਜ਼ ਹੋਣੀ ਸੀ ਪਰ ਫਿਰ ਇਸ ਨੂੰ ਜਨਵਰੀ ’ਚ ਰਿਲੀਜ਼ ਕਰਨ ਦਾ ਐਲਾਨ ਹੋਇਆ। ਇਹ ਇਕ ਪੀਰੀਅਡ ਐਕਸ਼ਨ ਫ਼ਿਲਮ ਹੈ, ਜਿਸ ’ਚ ਧਾਨੁਸ਼ ਦੇ ਲੁੱਕ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ।

PunjabKesari

ਅਲਾਯਾਨ
‘ਅਲਾਯਾਨ’ ਇਕ ਸਾਇੰਸ ਫਿਕਸ਼ਨ ਫ਼ਿਲਮ ਹੈ, ਜਿਸ ਦੇ ਟੀਜ਼ਰ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ ’ਚ ਇਕ ਏਲੀਅਨ ਵੀ ਨਜ਼ਰ ਆਉਣ ਵਾਲਾ ਹੈ। ਫ਼ਿਲਮ ਦਾ ਬਜਟ ਜ਼ਿਆਦਾ ਨਹੀਂ ਹੈ ਪਰ ਇਸ ਦੀ ਪ੍ਰੋਡਕਸ਼ਨ ਕੁਆਲਿਟੀ ਕਾਫੀ ਸ਼ਾਨਦਾਰ ਹੈ।

PunjabKesari

ਰੁਸਲਾਨ
‘ਰੁਸਲਾਨ’ ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਫ਼ਿਲਮ ਹੈ। ਇਹ ਇਕ ਐਕਸ਼ਨ ਫ਼ਿਲਮ ਹੈ, ਜਿਸ ’ਚ ਆਯੂਸ਼ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ।

PunjabKesari

ਮੈਂ ਅਟਲ ਹੂੰ
ਇਸ ਤੋਂ ਬਾਅਦ 19 ਜਨਵਰੀ ਨੂੰ ਪੰਕਜ ਤ੍ਰਿਪਾਠੀ ਦੀ ਫ਼ਿਲਮ ‘ਮੈਂ ਅਟਲ ਹੂੰ’ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਪੰਕਜ ਤ੍ਰਿਪਾਠੀ ਅਟਲ ਬਿਹਾਰੀ ਵਾਪਜਾਈ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

PunjabKesari

ਫਾਈਟਰ
ਜਨਵਰੀ ਦੇ ਅਖੀਰ ’ਚ 25 ਤਾਰੀਖ਼ ਨੂੰ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ ਤੇ ਅਨਿਲ ਕਪੂਰ ਦੀ ਫ਼ਿਲਮ ‘ਫਾਈਟਰ’ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ’ਚੋਂ ਤੁਸੀਂ ਕਿਸ ਫ਼ਿਲਮ ਲਈ ਸਭ ਤੋਂ ਵੱਧ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News