ਬਿਗ ਬੌਸ ਓਟੀਟੀ: ਰਾਕੇਸ਼ ਨੇ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ, ਵੀਡੀਓ ਹੋਈ ਵਾਇਰਲ

Wednesday, Aug 25, 2021 - 03:13 PM (IST)

ਬਿਗ ਬੌਸ ਓਟੀਟੀ: ਰਾਕੇਸ਼ ਨੇ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ, ਵੀਡੀਓ ਹੋਈ ਵਾਇਰਲ

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਛੋਟੀ ਭੈਣ ਅਤੇ ਅਦਾਕਾਰਾ ਸ਼ਮਿਤਾ ਸ਼ੈੱਟੀ ਇਨ੍ਹੀਂ ਦਿਨੀਂ ਬਿੱਗ ਬੌਸ ਓਟੀਟੀ ਨੂੰ ਲੈ ਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਸ਼ਮਿਤਾ ਬਿੱਗ ਬੌਸ ਦੇ ਘਰ 'ਚ ਆਪਣੀ ਖੇਡ ਖੇਡ ਰਹੀ ਹੈ। ਸ਼ਮਿਤਾ ਦਿਨ-ਬ-ਦਿਨ ਘਰ 'ਚ ਆਪਣੀ ਖੇਡ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ ਜਦੋਂ ਉਨ੍ਹਾਂ ਨੇ ਬਿੱਗ ਬੌਸ ਦੇ ਘਰ ਐਂਟਰੀ ਕੀਤੀ ਸੀ ਉਸ ਸਮੇਂ ਸ਼ਮਿਤਾ ਨੂੰ ਉਨ੍ਹਾਂ ਦੇ ਜੀਜਾ ਰਾਜ ਕੁੰਦਰਾ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਹੁਣ ਦਰਸ਼ਕ ਸ਼ਮਿਤਾ ਦੀ ਪਰਫਾਰਮੈਂਸ ਨੂੰ ਕਾਫੀ ਪਸੰਦ ਕਰ ਰਹੇ ਹਨ। ਦੂਜੇ ਪਾਸੇ ਘਰ 'ਚ ਸ਼ਮਿਤਾ ਖੇਡ ਦੇ ਨਾਲ-ਨਾਲ ਅਦਾਕਾਰ ਰਾਕੇਸ਼ ਬਾਪਤ ਨਾਲ ਆਪਣੇ ਕੁਨੈਕਸ਼ਨ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ। ਇਸ ਦੌਰਾਨ ਉਨ੍ਹਾਂ ਦਾ ਵੀਡੀਓ ਫੈਂਨਜ਼ ਨੂੰ ਕਾਫੀ ਹੈਰਾਨ ਕਰ ਰਿਹਾ ਹੈ। ਇਸ ਵੀਡੀਓ 'ਚ ਰਾਕੇਸ਼, ਸਮਿਤਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।


ਸ਼ਮਿਤਾ ਸੈੱਟੀ ਅਤੇ ਰਾਕੇਸ਼ ਬਾਪਤ 'ਚ ਖਾਸ ਕੁਨੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਰਾਕੇਸ਼ ਨੂੰ ਹਾਲ ਹੀ 'ਚ ਸ਼ਮਿਤਾ ਨਾਲ ਫਲਰਟ ਕਰਦੇ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਸ਼ੋਅ ਦੇ ਸਾਰੇ ਕੰਟੇਸਟੈਂਟ ਅਤੇ ਦਰਸ਼ਕਾਂ ਨੂੰ ਇਹ ਲੱਗਣ ਲੱਗਾ ਸੀ ਕਿ ਦੋਵਾਂ ਦੇ 'ਚ ਕੁਝ ਤਾਂ ਹੈ। ਹੁਣ ਦੋਵਾਂ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਮਿਤਾ ਬਿਸਤਰ 'ਤੇ ਲੇਟੀ ਹੋਈ ਹੈ ਅਤੇ ਰਾਕੇਸ਼ ਬਾਪਤ ਉਨ੍ਹਾਂ ਦੇ ਹੱਥ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਤਾਬੜਤੋੜ ਵਾਇਰਲ ਹੋ ਰਿਹਾ ਹੈ। ਦੂਜੇ ਇਸ 'ਚ ਰਾਕੇਸ਼ ਦਾ ਸ਼ਮਿਤਾ ਪ੍ਰਤੀ ਲਗਾਅ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।


author

Aarti dhillon

Content Editor

Related News