ਮੂਧੇ ਮੂੰਹ ਡਿੱਗਣ ਤੋਂ ਬਚੀ ਉਰਫੀ ਜਾਵੇਦ, ਵੇਖ ਕੈਮਰਾਮੈਨ ਦਾ ਵੀ ਨਿਕਲਿਆ ਹਾਸਾ (ਵੀਡੀਓ)

Thursday, Jan 20, 2022 - 05:15 PM (IST)

ਮੂਧੇ ਮੂੰਹ ਡਿੱਗਣ ਤੋਂ ਬਚੀ ਉਰਫੀ ਜਾਵੇਦ, ਵੇਖ ਕੈਮਰਾਮੈਨ ਦਾ ਵੀ ਨਿਕਲਿਆ ਹਾਸਾ (ਵੀਡੀਓ)

ਮੁੰਬਈ (ਬਿਊਰੋ) - ਹਮੇਸ਼ਾ ਆਪਣੀਆਂ ਅਜੀਬੋ ਗਰੀਬ ਆਊਟਫਿੱਟਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ 'ਬਿੱਗ ਬੌਸ' ਓਟੀਟੀ ਫੇਮ ਅਦਾਕਾਰਾ ਉਰਫੀ ਜਾਵੇਦ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਰਫੀ ਜਾਵੇਦ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਨੇ ਆਫ ਸ਼ੋਲਡਰ ਵਨ ਪੀਸ ਡਰੈੱਸ ਪਾਈ ਹੋਈ ਸੀ ਅਤੇ ਉਹ ਆਪਣੇ ਵਾਲਾਂ ਨੂੰ ਹਵਾਦਾਰ ਪੋਜ਼ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। 

 
 
 
 
 
 
 
 
 
 
 
 
 
 
 

A post shared by Urrfii (@urf7i)

ਦੱਸ ਦਈਏ ਕਿ ਇਸ ਵੀਡੀਓ 'ਚ ਉਰਫੀ ਨੇ ਇੱਕ ਹੱਥ 'ਚ ਟੱਚਅੱਪ ਪਾਊਡਰ ਅਤੇ ਦੂਜੇ ਹੱਥ 'ਚ ਮੇਕਅੱਪ ਬੁਰਸ਼ ਫੜ੍ਹਿਆ ਹੋਇਆ। ਇਸ ਦੌਰਾਨ ਜਦੋਂ ਉਹ ਕੈਮਰੇ ਵੱਲ ਵੇਖ ਕੇ ਖ਼ਾਸ ਸ਼ਾਟ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਹੇਠਾਂ ਡਿੱਗਣ ਲੱਗਦੀ ਹੈ ਪਰ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਸੰਭਾਲ ਲੈਂਦੀ ਹੈ। ਉਰਫੀ ਨੂੰ ਇੰਝ ਵੇਖ ਕੇ ਕੈਮਰਾਮੈਨ ਦਾ ਵੀ ਹਾਸਾ ਨਿਕਲ ਜਾਂਦਾ ਹੈ ਅਤੇ ਖ਼ੁਦ ਉਰਫੀ ਵੀ ਆਪਣੇ ਹਾਸੇ ਨੂੰ ਕੰਟਰੋਲ ਨਹੀਂ ਕਰ ਪਾਉਂਦੀ। 

 
 
 
 
 
 
 
 
 
 
 
 
 
 
 

A post shared by Urrfii (@urf7i)

ਦੱਸ ਦਈਏ ਕਿ ਇਹ ਵੀਡੀਓ ਉਰਫੀ ਜਾਵੇਦ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਉਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''ਡਿੱਗਦੇ ਡਿੱਗਦੇ ਬਚਨ ਵਾਲੇ ਕੋ ਕਿਆ ਕਹਿਤੇ ਹੈ??...ਕੋਈ ਆਡੀਆ ?'' ਉਰਫੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਕਲਾਕਾਰ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by Urrfii (@urf7i)

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤਿਕਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News