ਜਾਣੋ 'ਬਿਗ ਬੌਸ' ਫੇਮ ਆਸਿਮ ਰਿਆਜ਼ ਨੂੰ ਕਿੰਝ ਪਿਆ ਰੈਪਿੰਗ ਦਾ ਸ਼ੌਂਕ

Friday, May 28, 2021 - 04:59 PM (IST)

ਜਾਣੋ 'ਬਿਗ ਬੌਸ' ਫੇਮ ਆਸਿਮ ਰਿਆਜ਼ ਨੂੰ ਕਿੰਝ ਪਿਆ ਰੈਪਿੰਗ ਦਾ ਸ਼ੌਂਕ

ਮੁੰਬਈ- ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੇ ਰਨਰ ਅੱਪ ਰਹੇ ਆਸਿਮ ਰਿਆਜ਼ ਨੇ ਹਾਲ ਹੀ ’ਚ ਰੈਪਰ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਜੰਮੂ ਨਾਲ ਨਾਤਾ ਰੱਖਣ ਵਾਲੇ ਆਸਿਮ ਨੇ ਆਪਣੇ ਪਹਿਲੇ ਰੈਪ ਗਾਣੇ ‘ਬੈਕ ਟੂ ਸਟਾਰਟ’ ’ਚ ਆਪਣੇ ਜੀਵਨ ਅਤੇ ਸੰਘਰਸ਼ ਦੇ ਬਾਰੇ ’ਚ ਦੱਸਿਆ ਹੈ।

PunjabKesari
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੇ ਲਾਕਡਾਊਨ ਦਾ ਵੀ ਜ਼ਿਆਦਾਤਰ ਸਮਾਂ ਖਾਣਾ ਬਣਾਉਣ, ਘਰ ’ਚ ਥੋੜ੍ਹਾ-ਬਹੁਤ ਵਰਕਆਊਟ ਕਰਨ ’ਚ ਨਿਕਲ ਜਾਂਦਾ ਹੈ। ਤਾਲਾਬੰਦੀ ’ਚ ਜ਼ਰੂਰੀ ਕੰਮਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਮੈਂ ਕੁਝ -ਲਿਖ ਪੜ੍ਹ ਵੀ ਲੈਂਦਾ ਹਾਂ।

PunjabKesari
ਮੇਰਾ ਬ੍ਰਿਟੇਨ ’ਚ ਰਹਿਣ ਵਾਲਾ ਚਾਚੇ ਦਾ ਭਰਾ ਅੰਗਰੇਜ਼ੀ ਗਾਣੇ ਸੁਣਦਾ ਰਹਿੰਦਾ ਸੀ। ਉਸ ਨੂੰ ਦੇਖ ਕੇ ਸਾਲ 2013-14 ’ਚ ਰੈਪ ਗਾਣਿਆਂ ’ਚ ਦਿਲਚਸਪੀ ਹੋਈ। ਆਸਿਮ ਦਾ ਕਹਿਣਾ ਹੈ ਕਿ ਮੈਂ ਰੈਪ ਗਾਣਿਆਂ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਰਿਸਰਚ ਕਰਨ ’ਤੇ ਪਤਾ ਚਲਿਆ ਕਿ ਉਹ ਆਪਣੇ ਜੀਵਨ ਦੇ ਸੰਘਰਸ਼ ਅਤੇ ਘਟਨਾਵਾਂ ਨੂੰ ਹੀ ਲਿਖਦੇ ਸੀ।


author

Aarti dhillon

Content Editor

Related News