ਵਿੱਕੀ ਨੇ ਅੰਕਿਤਾ ਨੂੰ ਕੀਤਾ ਰੋਸਟ, ਮੁਨੱਵਰ ਨੇ ਆਪਣੀ ਕਾਮੇਡੀ ਨਾਲ ਜਿੱਤਿਆ ਸਭ ਦਾ ਦਿਲ

Saturday, Jan 20, 2024 - 11:28 AM (IST)

ਵਿੱਕੀ ਨੇ ਅੰਕਿਤਾ ਨੂੰ ਕੀਤਾ ਰੋਸਟ, ਮੁਨੱਵਰ ਨੇ ਆਪਣੀ ਕਾਮੇਡੀ ਨਾਲ ਜਿੱਤਿਆ ਸਭ ਦਾ ਦਿਲ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦਾ 19 ਜਨਵਰੀ ਦਾ ਐਪੀਸੋਡ ਹੋਰ ਵੀ ਹੰਗਾਮੇ ਵਾਲਾ ਸੀ। ਜਿਥੇ ਇਕ ਪਾਸੇ ਘਰ ਵਾਲਿਆਂ ਨੇ ਇਕ-ਦੂਜੇ ਨੂੰ ਰੋਸਟ ਕੀਤਾ, ਉਥੇ ਦੂਜੇ ਪਾਸੇ ਦਰਸ਼ਕ ਘਰ ’ਚ ਦਾਖ਼ਲ ਹੋਏ। ਉਨ੍ਹਾਂ ਦੇ ਫ਼ੈਸਲੇ ਦੇ ਆਧਾਰ ’ਤੇ ਇਕ ਮੈਂਬਰ ਨੂੰ ਬਾਹਰ ਕਰ ਦਿੱਤਾ ਜਾਵੇਗਾ। 18 ਜਨਵਰੀ ਦੇ ਐਪੀਸੋਡ ’ਚ ਅਸੀਂ ਦੇਖਿਆ ਕਿ ਟਾਰਚਰ ਟਾਸਕ ਰੱਦ ਹੋਣ ਤੋਂ ਬਾਅਦ ਘਰ ’ਚ ਬਹੁਤ ਹੰਗਾਮਾ ਹੋਇਆ ਸੀ। ਇਹ ਹਫੜਾ-ਦਫੜੀ ਹੋਰ ਵੱਧ ਗਈ, ਜਦੋਂ ਵਿੱਕੀ ਜੈਨ, ਅੰਕਿਤਾ, ਈਸ਼ਾ ਤੇ ਆਇਸ਼ਾ ਨੂੰ ਬੇਦਖ਼ਲੀ ਲਈ ਨਾਮਜ਼ਦ ਕੀਤਾ ਗਿਆ। ਇਕ ਪਾਸੇ ਵਿੱਕੀ ਤੇ ਅੰਕਿਤਾ ’ਚ ਖ਼ੂਬ ਲੜਾਈ ਹੋਈ ਤਾਂ ਦੂਜੇ ਪਾਸੇ ਈਸ਼ਾ ਤੇ ਮੰਨਾਰਾ ਦੀ ਵੀ ਜ਼ਬਰਦਸਤ ਲੜਾਈ ਹੋਈ। ਦੋਵਾਂ ਨੂੰ ਇਕ-ਦੂਜੇ ’ਤੇ ਬੇਤੁਕੀਆਂ ਟਿੱਪਣੀਆਂ ਤੇ ਉਮਰ ਨੂੰ ਸ਼ਰਮਸਾਰ ਕਰਦੇ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਅੰਨਪੁਰਣੀ’ ਫ਼ਿਲਮ ਨੂੰ ਲੈ ਕੇ ਵਧਿਆ ਵਿਵਾਦ, ਅਦਾਕਾਰਾ ਨਯਨਤਾਰਾ ਨੇ ਮੰਗੀ ਮੁਆਫੀ

ਕ੍ਰਿਸ਼ਨਾ ਅਭਿਸ਼ੇਕ ਤੇ ਸੁਦੇਸ਼ ਲਹਿਰੀ ਨੇ ਲਾਈ ਰੌਣਕ
ਐਪੀਸੋਡ ਸ਼ੁਰੂ ਹੋਇਆ ਤੇ ‘ਦਿ ਕਪਿਲ ਸ਼ਰਮਾ’ ਦੇ ਸਕ੍ਰਿਪਟ ਰਾਈਟਰ ਵੈਂਕੁਸ਼ ਅਰੋੜਾ ਨੇ ਘਰ ’ਚ ਐਂਟਰੀ ਕੀਤੀ। ਉਸ ਨੇ ਘਰ ਦੇ ਸਾਰੇ ਸਾਥੀਆਂ ਨੂੰ ਰੋਸਟ ਸਕ੍ਰਿਪਟ ਲਿਖਣ ’ਚ ਸਹਾਇਤਾ ਕੀਤੀ। ਵਿੱਕੀ ਜੈਨ ਤੇ ਅੰਕਿਤਾ ’ਚ ਇਕ ਵਾਰ ਫਿਰ ਲੜਾਈ ਹੋ ਗਈ। ਅੰਕਿਤਾ ਫਿਰ ਰੋ ਪਈ ਤੇ ਈਸ਼ਾ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਦੀ ਨਜ਼ਰ ਆਈ। ‘ਬਿੱਗ ਬੌਸ’ ਦੇ ਘਰ ’ਚ ਲਾਈਵ ਦਰਸ਼ਕਾਂ ਨੇ ਐਂਟਰੀ ਕੀਤੀ, ਜਿਨ੍ਹਾਂ ਦੇ ਸਾਹਮਣੇ ਘਰ ਵਾਲਿਆਂ ਨੂੰ ਰੋਸਟ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਨੇ ਐਂਟਰੀ ਕੀਤੀ ਤੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਫਿਰ ਸੁਦੇਸ਼ ਲਹਿਰੀ ਨੇ ਐਂਟਰੀ ਕੀਤੀ ਤੇ ਉਨ੍ਹਾਂ ਨੇ ਜੋ ਮਨੋਰੰਜਨ ਕੀਤਾ, ਉਸ ਨੂੰ ਦੇਖ ਸਾਰੇ ਹੱਸਦਿਆਂ ਲੋਟ-ਪੋਟ ਹੋ ਗਏ। ਸੁਦੇਸ਼ ਲਹਿਰੀ ਨੇ ਅਭਿਸ਼ੇਕ ਤੋਂ ਲੈ ਕੇ ਮੁਨੱਵਰ, ਅੰਕਿਤਾ ਤੇ ਵਿੱਕੀ ਤੱਕ ਸਾਰਿਆਂ ਨੂੰ ਆਪਣੇ ਗੀਤ ਦੇ ਲਹਿਜ਼ੇ ਨਾਲ ਖ਼ੂਬ ਰੋਸਟ ਕੀਤਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਅਭਿਸ਼ੇਕ ਨੇ ਵਿੱਕੀ ਤੇ ਸਾਬਕਾ ਪ੍ਰੇਮਿਕਾ ਈਸ਼ਾ ਨੂੰ ਕੀਤਾ ਰੋਸਟ
ਫਿਰ ਪਰਿਵਾਰ ਵਾਲਿਆਂ ਦੀ ਵਾਰੀ ਆਈ। ਸਭ ਤੋਂ ਪਹਿਲਾਂ ਅਭਿਸ਼ੇਕ ਕੁਮਾਰ ਨੇ ਸਟੇਜ ’ਤੇ ਆ ਕੇ ਰੌਣਕਾਂ ਲਗਾਈਆਂ। ਉਸ ਦਾ ਰੋਸਟ ਵਿੱਕੀ ’ਤੇ ਕੇਂਦਰਿਤ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤ ਮੁਨੱਵਰ ਨੂੰ ਰੋਸਟ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਤੇ ਮੁਨੱਵਰ ’ਚ ਇਕ ਗੱਲ ਸਾਂਝੀ ਹੈ ਤੇ ਉਹ ਹੈ ਇਕ ਕੁੜੀ। ਮੁਨੱਵਰ ਨੂੰ ਸ਼ੋਅ ’ਚ ਕੁੜੀਆਂ ਮਿਲ ਰਹੀਆਂ ਹਨ, ਉਸ ਨੂੰ ਨਹੀਂ ਮਿਲ ਰਹੀਆਂ। ਮੁਨੱਵਰ ਤੋਂ ਬਾਅਦ ਉਸ ਨੇ ਆਇਸ਼ਾ ਤੇ ਫਿਰ ਆਪਣੀ ਸਾਬਕਾ ਪ੍ਰੇਮਿਕਾ ਈਸ਼ਾ ਨੂੰ ਰੋਸਟ ਕੀਤਾ। ਇਸ ਤੋਂ ਬਾਅਦ ਵਿੱਕੀ ਜੈਨ ਦੀ ਵਾਰੀ ਆਉਂਦੀ ਹੈ। ਉਹ ਪਹਿਲਾਂ ਆਪਣੀ ਪਤਨੀ ਅੰਕਿਤਾ ਨੂੰ ਰੋਸਟ ਕਰਦਾ ਹੈ ਤੇ ਫਿਰ ਮੁਨੱਵਰ ਤੇ ਅਰੁਣ ਨੂੰ ਵੀ ਰੋਸਟ ਕਰਦਾ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਅੰਕਿਤਾ ਤੇ ਮੰਨਾਰਾ ਨੇ ਮੁਨੱਵਰ ਨੂੰ ਕੀਤਾ ਰੋਸਟ
ਜਦੋਂ ਅੰਕਿਤਾ ਦੀ ਵਾਰੀ ਆਈ ਤਾਂ ਉਸ ਨੇ ਵਿੱਕੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸ਼ੁਰੂਆਤ ਕੀਤੀ ਤੇ ਬਹੁਤ ਰੋਸਟ ਕੀਤਾ ਤੇ ਫਿਰ ਮੁਨੱਵਰ ਨੂੰ ਵੀ ਲਪੇਟ ਲਿਆ। ਅੰਕਿਤਾ ਤੋਂ ਬਾਅਦ ਮੰਨਾਰਾ ਦੀ ਵਾਰੀ ਸੀ ਤੇ ਉਸ ਨੇ ਵੀ ਮੁਨੱਵਰ ਨੂੰ ਰੋਸਟ ਕੀਤਾ। ਉਨ੍ਹਾਂ ਨੂੰ ਬਹੁਤ ਸਾਰੀਆਂ ਪੰਚਲਾਈਨਾਂ ਨਾਲ ਧੋਤਾ। ਆਖਿਰਕਾਰ ਮੁਨੱਵਰ ਦੀ ਵਾਰੀ ਆਈ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਮੁਨੱਵਰ ਫਾਰੂਕੀ ਦੇ ਰੋਸਟ ਨੇ ਦਿਲ ਜਿੱਤ ਲਿਆ, ਖ਼ੂਬ ਸੀਟੀਆਂ ਵੱਜੀਆਂ
ਜਿਵੇਂ ਹੀ ਮੁਨੱਵਰ ਸੈਂਟਰ ਸਟੇਜ ’ਤੇ ਪਹੁੰਚਿਆ ਤਾਂ ਘਰ ’ਚ ਆਏ ਲੋਕਾਂ ਨੇ ਤਾੜੀਆਂ ਤੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਨੱਵਰ ਨੇ ਆਪਣੀ ਸ਼ਾਇਰੀ ਨਾਲ ਸ਼ੁਰੂਆਤ ਕੀਤੀ। ਉਹ ਆਪਣੇ ਦੋਸਤ ਅਭਿਸ਼ੇਕ ਨੂੰ ਰੋਸਟ ਕਰਦਾ ਹੈ ਤੇ ਫਿਰ ਅਰੁਣ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ। ਉਹ ਕਹਿੰਦਾ ਹੈ ਕਿ ਅਰੁਣ ਤੇ ‘ਬਿੱਗ ਬੌਸ’ ’ਚ ਇਕ ਗੱਲ ਸਾਂਝੀ ਹੈ ਤੇ ਉਹ ਇਹ ਹੈ ਕਿ ਦੋਵੇਂ ਦਿਖਾਈ ਨਹੀਂ ਦਿੰਦੇ। ‘ਬਿੱਗ ਬੌਸ’ ਦੀ ਆਵਾਜ਼ ’ਚ ਤਾਕਤ ਹੈ ਪਰ ਅਰੁਣ ਦੀ ਆਵਾਜ਼ ’ਚ ਨਹੀਂ ਹੈ। ਉਹ ਫਿਰ ਮੰਨਾਰਾ ਨੂੰ ਰੋਸਟ ਕਰਦਾ ਹੈ। ਇਸ ਤੋਂ ਬਾਅਦ ਵਿੱਕੀ ਨੂੰ ਸਮੇਟ ਲੈਂਦਾ ਹੈ। ਮੁਨੱਵਰ ਦਾ ਕਹਿਣਾ ਹੈ ਕਿ ਅੰਕਿਤਾ ਚਾਹੁੰਦੀ ਹੈ ਕਿ ਉਹ ਵਿੱਕੀ ਦੀ ਇਕਲੌਤੀ ਗੁੱਡੀ ਬਣੀ ਰਹੇ, ਜਿਸ ਨਾਲ ਉਹ ਖੇਡ ਸਕੇ। ਮੁਨੱਵਰ ਨੇ ਅਖੀਰ ’ਚ ਆਇਸ਼ਾ ਨੂੰ ਰੋਸਟ ਕਰਨ ਲਈ ਇਕ ਕਵਿਤਾ ਸੁਣਾਈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਬਿੱਗ ਬੌਸ ਦਾ ਕਲਾਈਮੈਕਸ ਧਮਾਕਾ
ਕ੍ਰਿਸ਼ਨਾ ਅਭਿਸ਼ੇਕ ਤੇ ਸੁਦੇਸ਼ ਲਹਿਰੀ ਘਰ ਛੱਡ ਕੇ ਚਲੇ ਗਏ। ਹੁਣ ‘ਬਿੱਗ ਬੌਸ’ ਨੇ ਕਲਾਈਮੈਕਸ ਦਾ ਐਲਾਨ ਕੀਤਾ ਹੈ। ‘ਬਿੱਗ ਬੌਸ’ ਦਾ ਕਹਿਣਾ ਹੈ ਕਿ ਇੰਨਾ ਲੰਬਾ ਸੈੱਟਅੱਪ ਸਿਰਫ਼ ਮਨੋਰੰਜਨ ਲਈ ਨਹੀਂ ਸੀ। ਫਿਰ ਉਹ ਨਾਮਜ਼ਦ ਉਮੀਦਵਾਰਾਂ ਦੇ ਨਾਂ ਪੁੱਛਦਾ ਹੈ ਕਿ ਉਹ ਘਰ ਤੋਂ ਬਾਹਰ ਕੱਢੇ ਜਾਣ। ਉਹ ਦੱਸਦਾ ਹੈ ਕਿ ਵਿੱਕੀ, ਅੰਕਿਤਾ, ਆਇਸ਼ਾ ਤੇ ਈਸ਼ਾ ’ਚੋਂ ਇਕ ਨੂੰ ਬੇਦਖ਼ਲ ਕੀਤਾ ਜਾਵੇਗਾ ਤੇ ਇਸ ਦਾ ਫ਼ੈਸਲਾ ਘਰ ’ਚ ਲਾਈਵ ਦਰਸ਼ਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਕੀਤਾ ਜਾਵੇਗਾ। ਕਿਸ ਨੂੰ ਕੱਢਿਆ ਜਾਵੇਗਾ, ਇਹ ਅੱਜ ਦਿਖਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News