'ਬਿੱਗ ਬੌਸ 17' ਫੇਮ ਆਇਸ਼ਾ ਖ਼ਾਨ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

Saturday, Mar 16, 2024 - 01:00 PM (IST)

'ਬਿੱਗ ਬੌਸ 17' ਫੇਮ ਆਇਸ਼ਾ ਖ਼ਾਨ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਆਇਸ਼ਾ ਖ਼ਾਨ ਨੂੰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 17' ਤੋਂ ਪ੍ਰਸਿੱਧੀ ਮਿਲੀ। ਆਇਸ਼ਾ ਵੀ ਸ਼ੋਅ 'ਚ ਆਪਣੀ ਬੀਮਾਰੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ। ਉਹ 'ਬਿੱਗ ਬੌਸ' ਦੇ ਘਰ 'ਚ ਕਈ ਵਾਰ ਬੇਹੋਸ਼ ਵੀ ਹੋ ਚੁੱਕੀ ਸੀ। ਇੰਨਾ ਹੀ ਨਹੀਂ ਇਕ ਵਾਰ ਆਇਸ਼ਾ ਦੀ ਸਿਹਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਹੁਣ ਆਇਸ਼ਾ ਦੀ ਸਿਹਤ ਫਿਰ ਤੋਂ ਵਿਗੜ ਗਈ ਹੈ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ

ਹਸਪਤਾਲ 'ਚ ਭਰਤੀ ਹੋਈ ਆਇਸ਼ਾ ਖ਼ਾਨ
ਆਇਸ਼ਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਿਹਤ ਨਾਲ ਜੁੜੇ ਅਪਡੇਟਜ਼ ਸ਼ੇਅਰ ਕੀਤੇ ਹਨ, ਜਿਸ ਤੋਂ ਬਾਅਦ ਲੋਕ ਉਸ ਲਈ ਕਾਫ਼ੀ ਚਿੰਤਤ ਹਨ। ਆਇਸ਼ਾ ਨੇ ਹਸਪਤਾਲ ਦੀ ਇਕ ਤਸਵੀਰ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਅਭਿਨੇਤਰੀ ਦੇ ਹੱਥ 'ਚ ਇੱਕ IV ਡ੍ਰਿੱਪ ਲੱਗੀ ਹੋਈ ਹੈ। ਤਸਵੀਰ ਸ਼ੇਅਰ ਕਰਦੇ ਹੋਏ ਆਇਸ਼ਾ ਨੇ ਕੈਪਸ਼ਨ 'ਚ ਲਿਖਿਆ, ''ਅਸੀਂ ਇੱਥੇ ਫਿਰ ਆ ਗਏ।''
ਆਇਸ਼ਾ 'ਬਿੱਗ ਬੌਸ ਸੀਜ਼ਨ 17' 'ਚ ਆਪਣੇ ਸਾਬਕਾ ਬੁਆਏਫ੍ਰੈਂਡ ਮੁਨੱਵਰ ਫਾਰੂਕੀ ਨੂੰ ਐਕਸਪੋਜ਼ ਕਰਨ ਆਈ ਸੀ। ਉਸ ਨੇ ਮੁਨੱਵਰ 'ਤੇ ਟੂ ਟਾਈਮਿੰਗ ਤੇ ਧੋਖਾਧੜੀ ਸਮੇਤ ਕਈ ਦੋਸ਼ ਲਾਏ। ਹਾਲਾਂਕਿ ਬਾਅਦ 'ਚ ਦੋਹਾਂ ਵਿਚਾਲੇ ਨੇੜਤਾ ਵੀ ਦੇਖਣ ਨੂੰ ਮਿਲੀ। ਸ਼ੋਅ 'ਚ ਦੋਵਾਂ ਵਿਚਾਲੇ ਤਣਾਅ ਭਰਿਆ ਰਿਸ਼ਤਾ ਲਾਈਮਲਾਈਟ 'ਚ ਰਿਹਾ। ਇਸ ਦੌਰਾਨ ਆਇਸ਼ਾ ਸ਼ੋਅ 'ਚ ਕਈ ਵਾਰ ਬੇਹੋਸ਼ ਵੀ ਹੋ ਗਈ ਸੀ।

ਕੌਣ ਹੈ ਆਇਸ਼ਾ ਖ਼ਾਨ?
ਆਇਸ਼ਾ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਤੋਂ ਬਾਲ ਕਲਾਕਾਰ ਵਜੋਂ ਕੀਤੀ ਸੀ। ਇਨ੍ਹੀਂ ਦਿਨੀਂ ਉਹ ਦੱਖਣੀ ਫ਼ਿਲਮਾਂ 'ਚ ਸਰਗਰਮ ਹੈ। ਆਇਸ਼ਾ ਜਲਦ ਹੀ ਦੱਖਣ ਦੇ ਮਸ਼ਹੂਰ ਅਭਿਨੇਤਾ ਦੁਲਕਰ ਸਲਮਾਨ ਖ਼ਾਨ ਨਾਲ ਫ਼ਿਲਮ 'ਲੱਕੀ ਭਾਸਕਰ' 'ਚ ਨਜ਼ਰ ਆਵੇਗੀ। ਫ਼ਿਲਮ 'ਚ ਆਇਸ਼ਾ ਅਤੇ ਦੁਲਕਰ ਸਲਮਾਨ ਦੀ ਜੋੜੀ ਨੂੰ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਆਇਸ਼ਾ ਮਿਊਜ਼ਿਕ ਵੀਡੀਓਜ਼ 'ਤੇ ਵੀ ਧਿਆਨ ਦੇ ਰਹੀ ਹੈ। ਕੁਝ ਦਿਨ ਪਹਿਲਾਂ ਆਇਸ਼ਾ ਨੂੰ ਅਭਿਸ਼ੇਕ ਨਾਲ ਇਕ ਮਿਊਜ਼ਿਕ ਵੀਡੀਓ 'ਚ ਦੇਖਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News