''ਬਿੱਗ ਬੌਸ 17'' ਦੇ ਜੇਤੂ ਮੁਨੱਵਰ ਫਾਰੂਕੀ ਖ਼ਿਲਾਫ਼ ਅਨੁਰਾਗ ਡੋਭਾਲ ਦੇ ਤਿੱਖੇ ਬੋਲ, ਕਿਹਾ- ਧਰਮ ਦੇ ਨਾਂ ''ਤੇ ਤੂੰ ਕੁੜੀਆਂ...

02/22/2024 2:45:17 PM

ਐਂਟਰਟੇਨਮੈਂਟ ਡੈਸਕ  : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਖ਼ਤਮ ਹੋ ਗਿਆ ਹੈ ਪਰ ਸ਼ੋਅ 'ਚ ਸ਼ੁਰੂ ਹੋਈ ਲੜਾਈ ਖ਼ਤਮ ਨਹੀਂ ਹੋ ਰਹੀ ਹੈ। ਵਿਜੇਤਾ ਮੁਨੱਵਰ ਫਾਰੂਕੀ ਦੇ ਸ਼ੋਅ 'ਚ ਕਈ ਪ੍ਰਤੀਯੋਗੀਆਂ ਨਾਲ ਮਤਭੇਦ ਸਨ ਪਰ ਬਾਅਦ 'ਚ ਉਨ੍ਹਾਂ ਨੇ ਸਾਰਿਆਂ ਨਾਲ ਆਪਣਾ ਕਨੈਕਸ਼ਨ ਠੀਕ ਕਰ ਲਿਆ। ਹਾਲਾਂਕਿ ਅਨੁਰਾਗ ਡੋਭਾਲ ਨਾਲ ਉਨ੍ਹਾਂ ਦੀ ਦੁਸ਼ਮਣੀ ਹਾਲੇ ਵੀ ਬਰਕਰਾਰ ਹੈ। 'ਬਿੱਗ ਬੌਸ 17' ਦੇ ਖ਼ਤਮ ਹੋਣ ਤੋਂ ਹਫ਼ਤੇ ਬਾਅਦ ਅਨੁਰਾਗ ਡੋਭਾਲ ਨੇ ਹੁਣ ਮੁਨੱਵਰ ਫਾਰੂਕੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਸੀ। 

PunjabKesari

ਦੱਸ ਦਈਏ ਕਿ 'ਬਿੱਗ ਬੌਸ 17' ਦੀ ਸ਼ੁਰੂਆਤ ਤੋਂ ਹੀ ਅਨੁਰਾਗ ਡੋਭਾਲ ਅਤੇ ਮੁਨੱਵਰ ਫਾਰੂਕੀ ਵਿਚਾਲੇ ਦਰਾਰ ਚੱਲ ਰਹੀ ਸੀ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਅਨੁਰਾਗ ਡੋਭਾਲ ਨੇ ਕਈ ਵਾਰ ਜਨਤਕ ਤੌਰ 'ਤੇ ਉਸ ਬਾਰੇ ਟਿੱਪਣੀ ਕੀਤੀ। ਉਸ ਨੇ 'ਬਿੱਗ ਬੌਸ 17' ਨੂੰ ਪੱਖਪਾਤੀ ਵੀ ਕਿਹਾ। ਹੁਣ ਅਨੁਰਾਗ ਨੇ ਮੁਨੱਵਰ 'ਤੇ ਧਰਮ ਦਾ ਗ਼ਲਤ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ। ਮੁਨੱਵਰ ਫਾਰੂਕੀ ਨੇ ਹਾਲ ਹੀ 'ਚ ਆਦਿਤਿਆ ਨਰਾਇਣ ਦੇ ਕੰਸਰਟ ਵਿਵਾਦ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਗਾਇਕ ਦੇ ਪਿਤਾ ਉਦਿਤ ਨਾਰਾਇਣ 'ਤੇ ਉਨ੍ਹਾਂ ਦੇ ਗੀਤ ਪਾਪਾ ਕਹਿਤੇ ਹੈਂ 'ਤੇ ਵਿਅੰਗ ਕੱਸਿਆ ਸੀ। ਹੁਣ ਇਸੀ ਗੀਤ ਦੀ ਵਰਤੋਂ ਕਰਦੇ ਹੋਏ ਅਨੁਰਾਗ ਨੇ ਮੁਨੱਵਰ 'ਤੇ ਹਮਲਾ ਕੀਤਾ ਹੈ। ਅਨੁਰਾਗ ਡੋਭਾਲ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਮੁਨੱਵਰ ਫਾਰੂਕੀ ਦਾ ਨਾਂ ਲਏ ਬਿਨਾਂ ਕਿਹਾ, "ਪਾਪਾ ਕਹਿੰਦੇ ਸਨ 'ਨਾਂ ਕਰੇਗਾ', ਪਰ ਬੇਟਾ ਧਰਮ ਤੇ ਟੂ ਟਾਈਮਿੰਗ ਦੇ ਨਾਂ ’ਤੇ ਸਟੈਂਡ-ਅੱਪ ਕਾਮੇਡੀ ਤੇ ਕੁੜੀਆਂ ਨੂੰ ਬਦਨਾਮ ਕਰੇਗਾ।"

ਇਹ ਖ਼ਬਰ ਵੀ ਪੜ੍ਹੋ : ਕਿਸਾਨੀ ਹੱਕ ’ਚ ਨਿੱਤਰੀ ਸੋਨੀਆ ਨੇ ਕਿਹਾ– ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਲਈ ਬੇਹੱਦ ਖ਼ਤਰਨਾਕ ਨੇ ਹੰਝੂ ਗੈਸ ਦੇ ਗੋਲੇ

ਦੱਸਣਯੋਗ ਹੈ ਕਿ ਅਨੁਰਾਗ ਡੋਭਾਲ ਦੀ ਇਸ ਟਿੱਪਣੀ 'ਤੇ ਮੁਨੱਵਰ ਫਾਰੂਕੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਨੁਰਾਗ ਡੋਭਾਲ ਦੇ ਇਸ ਟਵੀਟ 'ਤੇ ਮੁਨੱਵਰ ਫਾਰੂਕੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News