ਸਲਮਾਨ ਦੇ ਸ਼ੋਅ ''ਬਿੱਗ ਬੌਸ 15'' ''ਚ ਹੋਵੇਗੀ ਇਕ ਖ਼ਾਸ ਚੀਜ਼, ਮੇਕਰਜ਼ ਅਪਨਾਉਣਗੇ ਇਹ ਵੱਖਰਾ ਤਰੀਕਾ

2021-06-18T11:20:41.98

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 15 ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। 'ਬਿੱਗ ਬੌਸ 15' ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸ਼ੋਅ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ੋਅ ਦੇ ਮੇਕਰਜ਼ 'ਬਿੱਗ ਬੌਸ 15' ਲਈ ਚਰਚਿਤਤ ਕਲਾਕਾਰਾਂ ਨਾਲ ਸੰਪਰਕ ਕਰਨ 'ਚ ਜੁਟੇ ਹੋਏ ਹਨ। ਹੁਣ ਖ਼ਬਰ ਹੈ ਕਿ ਸਲਮਾਨ ਖ਼ਾਨ ਦਾ ਇਹ ਰਿਐਲਿਟੀ ਸ਼ੋਅ ਇਸ ਵਾਰ 3 ਜਾਂ 4 ਮਹੀਨਿਆਂ ਦਾ ਨਹੀਂ ਸਗੋ 6 ਮਹੀਨੇ ਰਹਿਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਕਿਉਂ ਹੋਇਆ ਸਵਰਾ ਭਾਸਕਰ ਤੇ ਆਰਫਾ ਖਾਨਮ ਸਣੇ ਕਈ ਲੋਕਾਂ 'ਤੇ ਮਾਮਲਾ ਦਰਜ

ਅੰਗਰੇਜ਼ੀ ਵੈੱਬਸਾਈਟ ਸਪਾਟਬੁਆਏ ਦੀ ਖ਼ਬਰ ਅਨੁਸਾਰ 'ਬਿੱਗ ਬੌਸ 15' ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਇਸ ਵਾਰ ਇਹ ਰਿਐਲਿਟੀ ਸ਼ੋਅ 6 ਮਹੀਨੇ ਤਰ ਪ੍ਰਸਾਰਿਤ ਹੋਵੇਗਾ। ਮੇਕਰਜ਼ ਨੇ ਇਹ ਫ਼ੈਸਲਾ ਓਟੀਟੀ ਪਲੇਟਫਾਰਮ ਵੱਲੋਂ ਦਰਸ਼ਕਾਂ ਦੀ ਵਧਦੀ ਰੁਚੀ ਨੂੰ ਦੇਖਦੇ ਹੋਏ ਲਿਆ ਹੈ। ਸੂਤਰਾਂ ਅਨੁਸਾਰ ਮੇਕਰਜ਼ ਸ਼ੁਰੂਆਤ 'ਚ 'ਬਿੱਗ ਬੌਸ 15' ਨੂੰ ਓਟੀਟੀ ਪਲੇਟਫਾਰਮ 'ਤੇ ਲਾਂਚ ਕਰਨਗੇ।

ਇਹ ਖ਼ਬਰ ਵੀ ਪੜ੍ਹੋ : BSF ਜਵਾਨਾਂ ਨੂੰ ਮਿਲਣ ਪੁੱਜੇ ਅਕਸ਼ੈ ਨੇ ਇੰਝ ਉੱਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਲੋਕਾਂ ਕਿਹਾ 'ਹੁਣ ਕੇਸ ਦਰਜ ਕਰੋ'

ਸੂਤਰਾਂ ਨੇ ਦੱਸਿਆ ਕਿ ਬਾਕੀ ਬਚੇ 4 ਕੰਟੈਸਟੈਂਟ ਦੇ ਨਾਲ ਨਵੇਂ ਕੰਟੈਸਟੈਂਟ ਗ੍ਰੈਂਡ ਪ੍ਰੀਮੀਅਰ ਐਪੀਸੋਡ 'ਚ ਸ਼ੋਅ ਨਾਲ ਜੁੜਨਗੇ। ਇਸ ਤੋਂ ਇਲਾਵਾ 'ਬਿੱਗ ਬੌਸ 15' ਨੂੰ ਦਿਲਚਸਪ ਬਣਾਉਣ ਲਈ ਹਰ ਕੰਟੈਸਟੈਂਟ ਦੇ ਘਰ ਤੋਂ ਬੇਘਰ ਹੋਣ 'ਤੇ ਇਕ ਨਵੇਂ ਵਾਈਲਡ ਕਾਰਡ ਕੰਟੈਸਟੈਂਟ ਦੀ ਘਰ 'ਚ ਐਂਟਰੀ ਹੋਵੇਗੀ ਅਤੇ ਜੇ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਇਸ ਨੂੰ 6 ਮਹੀਨੇ ਤਕ ਪ੍ਰਸਾਰਿਤ ਕਰਨਾ ਜਾਰੀ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ 'ਬਿੱਗ ਬੌਸ 15' ਦੇ ਮੇਕਰਜ਼ ਨੇ ਇਹ ਫ਼ੈਸਲਾ ਸੀਜ਼ਨ 13 ਤੇ 14 ਨੂੰ ਦੇਖਦੇ ਹੋਏ ਲਿਆ ਹੈ।

 


sunita

Content Editor sunita