BIGG BOSS 15: ਸਾਹਮਣੇ ਆਇਆ ਰਾਖੀ ਸਾਵੰਤ ਦੇ ਪਤੀ ਦਾ ਚਿਹਰਾ! ਸ਼ੋਅ ਤੋਂ ਸਾਹਮਣੇ ਆਈਆਂ ਤਸਵੀਰਾਂ

11/26/2021 1:48:41 PM

ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ 15' ਤੋਂ ਕਈ ਮੁਕਾਬਲੇਬਾਜ਼ ਬਾਹਰ ਹੋ ਚੁੱਕੇ ਹਨ। ਸ਼ੋਅ 'ਚ ਵਾਈਲਡ ਕਾਰਡ ਰਾਖੀ ਸਾਵੰਤ, ਰਸ਼ਮੀ ਦੇਸਾਈ ਅਤੇ ਦੇਵੋਲੀਨਾ ਭੱਟਾਚਾਰਿਆ ਦੀ ਐਂਟਰੀ ਹੋ ਚੁੱਕੀ ਹੈ। ਇਨ੍ਹਾਂ ਦੇ ਨਾਲ ਹੀ ਘਰ 'ਚ ਰਾਖੀ ਦੇ ਪਤੀ ਰਿਤੇਸ਼ ਦੀ ਵੀ ਐਂਟਰੀ ਵੀ ਹੋਈ ਹੈ। ਜਿਸ ਤੋਂ ਬਾਅਦ ਰਿਤੇਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ 'ਚ ਰਿਤੇਸ਼ ਰੈੱਡ ਟੀ-ਸ਼ਰਟ ਅਤੇ ਸ਼ਾਰਟਸ 'ਚ ਨਜ਼ਰ ਆ ਰਹੇ ਹਨ ਜਿਸ ਨੂੰ ਉਨ੍ਹਾਂ ਨੇ ਬਲੈਕ ਜੈਕੇਟ ਨਾਲ ਕੈਰੀ ਕੀਤਾ ਹੋਇਆ ਹੈ। ਰਿਤੇਸ਼ ਮੁਕਾਬਲੇਬਾਜ਼ਾਂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੋਕ ਰਾਖੀ ਦੇ ਪਤੀ ਦੀ ਗੇਮ ਦੇਖਣ ਦੀ ਇੱਛਾ ਜਤਾ ਰਹੇ ਹਨ।

PunjabKesari
ਇਸ ਤੋਂ ਪਹਿਲਾਂ ਰਾਖੀ ਦੇ ਵੀਡੀਓਜ਼ ਵੀ ਵਾਇਰਲ ਹੋਏ ਸਨ ਜਿਸ 'ਚ ਉਹ ਪਤੀ ਨਾਲ ਗੱਲ ਕਰਦੀ ਹੈ ਅਤੇ ਸ਼ੋਅ ਦੀ ਐਂਟਰੀ 'ਤੇ ਰਿਤੇਸ਼ ਦੀ ਆਰਤੀ ਉਤਾਰਦੀ ਹੋਈ ਨਜ਼ਰ ਆਈ ਸੀ, ਇਸ ਦੌਰਾਨ ਰਾਖੀ ਨੇ ਪਤੀ ਦੇ ਪੈਰ ਵੀ ਛੂਹੇ।

PunjabKesari

ਦੱਸ ਦੇਈਏ ਕਿ ਸ਼ੋਅ 'ਚੋਂ ਜੈ ਭਾਨੁਸ਼ਾਲੀ, ਨੇਹਾ ਭਸੀਨ ਅਤੇ ਵਿਸ਼ਾਲ ਕੋਟੀਯਨ ਬਾਹਰ ਹੋ ਚੁੱਕੇ ਹਨ। ਉਮਰ ਰਿਆਜ਼, ਪ੍ਰਤੀਕ ਸਹਿਜਪਾਲ ਅਤੇ ਤੇਜਸਵੀ ਪ੍ਰਕਾਸ਼ ਵਰਗੇ ਮੁਕਾਬਲੇਬਾਜ਼ ਉਭਰ ਕੇ ਆ ਰਹੇ ਹਨ। ਹੁਣ ਰਸ਼ਮੀ ਦੇਸਾਈ, ਦੇਵੋਲੀਨਾ ਅਤੇ ਰਾਖੀ ਸਾਵੰਤ ਦੀ ਐਂਟਰੀ ਨਾਲ ਸ਼ੋਅ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ।

PunjabKesari

PunjabKesari


Aarti dhillon

Content Editor

Related News