''ਬਿੱਗ ਬੌਸ 15'' ''ਚ ਇਸ ਵਾਰ ਨੇਹਾ ਭਸੀਨ ਲਾਵੇਗੀ ਹੌਟਨੈੱਸ ਦਾ ਤੜਕਾ, ਸਾਂਝੀ ਕੀਤੀ ਖ਼ਾਸ ਵੀਡੀਓ

Tuesday, Aug 03, 2021 - 12:43 PM (IST)

''ਬਿੱਗ ਬੌਸ 15'' ''ਚ ਇਸ ਵਾਰ ਨੇਹਾ ਭਸੀਨ ਲਾਵੇਗੀ ਹੌਟਨੈੱਸ ਦਾ ਤੜਕਾ, ਸਾਂਝੀ ਕੀਤੀ ਖ਼ਾਸ ਵੀਡੀਓ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੇ ਚਰਚਿਤ ਅਤੇ ਵਿਵਾਦਿਤ ਰਿਐਲਟੀ ਸ਼ੋਅ 'ਬਿੱਗ ਬੌਸ' ਦੇ ਸੀਜਨ 15 ਦਾ ਐਲਾਨ ਹੋ ਚੁੱਕਾ ਹੈ। ਇਸ ਵਾਰ ਇਹ ਸ਼ੋਅ ਸ਼ੁਰੂਆਤ ਦੇ 6 ਹਫ਼ਤਿਆਂ ਲਈ ਓਟੀਟੀ ਪਲੇਟਫਾਰਮ ਵੂਟ ਸਿਲੈਕਟ 'ਤੇ ਸ਼ੁਰੂ ਹੋਵੇਗਾ। ਓਟੀਟੀ ਪਲੇਟਫਾਰਮ 'ਤੇ ਮਸ਼ਹੂਰ ਫਿਲਮਮੇਕਰ ਕਰਨ ਜੌਹਰ ਹੋਸਟ ਕਰਨਗੇ। ਇਹ ਸ਼ੋਅ 8 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਸ਼ੋਅ 'ਚ ਸ਼ਾਮਲ ਹੋਣ ਵਾਲੇ ਕੰਟੇਸਟੈਂਟ ਦੇ ਨਾਂ ਉਜਾਗਰ ਹੋ ਰਹੇ ਹਨ।

PunjabKesari

'ਬਿੱਸ ਬੌਸ 15' 'ਚ ਮਸ਼ਹੂਰ ਗਾਇਕ ਨੇਹਾ ਭਸੀਨ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੇ ਨਾਂ ਦਾ ਖ਼ੁਲਾਸਾ ਹਾਲ ਹੀ 'ਚ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹੋਇਆ ਹੈ। ਨੇਹਾ ਭਸੀਨ ਦੇ ਨਾਂ ਦਾ ਖ਼ੁਲਾਸਾ ਹੁੰਦੇ ਹੀ ਸ਼ੋਅ ਦੇ ਦਰਸ਼ਕ ਅਤੇ ਉਨ੍ਹਾਂ ਦੇ ਫੈਨਜ਼ 'ਬਿੱਸ ਬੌਸ 15' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। 

PunjabKesari

ਨੇਹਾ ਭਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਹਿ ਰਹੀ ਹੈ, ''ਬਿੱਗ ਬੌਸ ਦੇ ਘਰ 'ਚ ਮੇਰੀ ਆਵਾਜ਼ ਸੁਣਨ ਲਈ ਤਿਆਰ ਹੋ ਜਾਉ। ਇਹ ਆਵਾਜ਼ ਵੀ ਗਾਉਂਦੀ ਹੈ, ਗੂੰਜਦੀ ਵੀ ਹੈ ਪਰ ਇਹ ਕਿਸੇ ਤੋਂ ਨਹੀਂ ਡਰਦੀ।'' ਪ੍ਰਸ਼ੰਸਕਾਂ ਨੂੰ ਆਪਣੀ ਗਾਇਕਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

PunjabKesari

ਅਜਿਹੇ 'ਚ ਅਸੀਂ ਤੁਹਾਨੂੰ ਨੇਹਾ ਭਸੀਨ ਨਾਲ ਜੁੜੀਆਂ ਕੁਝ ਗੱਲਾਂ ਤੋਂ ਰੂਬਰੂ ਕਰਵਾਉਂਦੇ ਹਨ। ਉਹ ਆਪਣੇ ਫੈਸ਼ਨ ਤੇ ਸਟਾਈਲ ਕਾਰਨ ਕਾਫ਼ੀ ਚਰਚਾ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਨੇਹਾ ਭਸੀਨ ਦਾ ਜਨਮ 19 ਸਤਬੰਰ 1982 ਨੂੰ ਦਿੱਲੀ ਦੇ ਹਿੰਦੂ ਪੰਜਾਬੀ ਪਰਿਵਾਰ 'ਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਗਾਇਕੀ ਵੱਲ ਰਹੀ ਹੈ।

PunjabKesari

ਇਹੀ ਵਜ੍ਹਾ ਹੈ ਕਿ ਨੇਹਾ ਭਸੀਨ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਮਹਿਜ 9 ਸਾਲ ਦੀ ਉਮਰ 'ਚ ਪਹਿਲੀ ਵਾਰ ਪੁਰਸਕਾਰ ਜਿੱਤਿਆ ਸੀ। ਇਸ ਤੋਂ ਉਨ੍ਹਾਂ ਨੇ ਸ਼ਿਆਮਕ ਡਾਵਰ ਦੀ ਡਾਂਸ ਅਕੈਡਮੀ ਜੁਆਇਨ ਕੀਤੀ ਤੇ ਉਸਤਾਦ ਗੁਲਾਮ ਮੁਸਤਫਾ ਤੋਂ ਕਲਾਸੀਕਲ ਸਿੰਗਿੰਗ ਦੀ ਟ੍ਰੇਨਿੰਗ ਵੀ ਲਈ। 

PunjabKesari

ਨੇਹਾ ਭਸੀਨ 18 ਸਾਲ ਦੀ ਉਮਰ 'ਚ ਕਾਕ ਪੀ ਪੌਪਸਟਾਰ 'ਚ ਹਿੱਸਾ ਲਿਆ। ਇਸ ਸ਼ੋਅ ਨੇ ਉਨ੍ਹਾਂ ਨੂੰ ਰਾਤੋਂ-ਰਾਤ ਮਸ਼ਹੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨੇਹਾ ਭਸੀਨ ਨੇ ਬਾਲੀਵੁੱਡ ਦੇ ਕਈ ਹਿੱਟ ਤੇ ਮਸ਼ਹੂਰ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ।

PunjabKesari

ਜੇ ਗੱਲ ਕਰੀਏ ਨੇਹਾ ਭਸੀਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਨੇਹਾ ਨੇ 'ਜਗ ਘੁਮਾਇਆ', 'ਧੁੰਕੀ ਲਗੇ', 'ਚਸ਼ਨੀ', 'ਤਾਰਾ', 'ਕਾਸ਼ਨੀ', 'ਮਧਾਣੀਆਂ', 'ਨਈਂ ਜਾਣਾ' ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। 
PunjabKesari


author

sunita

Content Editor

Related News