ਬਿਗ ਬੌਸ 15 : ਮਾਇਸ਼ਾ ਅਤੇ ਈਸ਼ਾਨ ਦੇ ਰੋਮਾਂਟਿਕ ਹੋਣ ’ਤੇ ਫੁੱਟਿਆ ਸਲਮਾਨ ਖਾਨ ਦਾ ਗੁੱਸਾ, ਆਖੀ ਇਹ ਗੱਲ

Sunday, Oct 17, 2021 - 01:13 PM (IST)

ਬਿਗ ਬੌਸ 15 : ਮਾਇਸ਼ਾ ਅਤੇ ਈਸ਼ਾਨ ਦੇ ਰੋਮਾਂਟਿਕ ਹੋਣ ’ਤੇ ਫੁੱਟਿਆ ਸਲਮਾਨ ਖਾਨ ਦਾ ਗੁੱਸਾ, ਆਖੀ ਇਹ ਗੱਲ

ਮੁੰਬਈ : ਰਿਅਲਿਟੀ ਸ਼ੋਅ 'ਬਿੱਗ ਬੌਸ 15' ’ਚ ਵੀਕੈਂਡ ਕਾ ਵਾਰ ਬੇਹੱਦ ਖ਼ਾਸ ਹੁੰਦਾ ਹੈ। ਇਸ ਐਪੀਸੋਡ ’ਚ ਸ਼ੋਅ ਦੇ ਹੋਸਟ ਸਲਮਾਨ 'ਬਿੱਗ ਬੌਸ' ਦੇ ਘਰ ’ਚ ਮੌਜੂਦ ਸਾਰੇ ਕੰਟੈਸਟੈਂਟ ਦੀ ਜੰਮ ਕੇ ਕਲਾਸ ਲਗਾਉਂਦੇ ਹਨ। ਨਾਲ ਹੀ ਉਨ੍ਹਾਂ ਦੀ ਖੇਡ ਅਤੇ ਰਣਨੀਤੀ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ। ਇਸ ਸ਼ਨੀਵਾਰ ਨੂੰ ਸਲਮਾਨ ਖਾਨ ਨੇ 'ਬਿੱਗ ਬੌਸ 15' ਦੇ ਕਈ ਕੰਟੈਸਟੈਂਟ ’ਤੇ ਜੰਮ ਕੇ ਗੁੱਸਾ ਕੱਢਿਆ ਅਤੇ ਉਨ੍ਹਾਂ ਦੀ ਕਲਾਸ ਲਗਾਈ। ਵੀਕੈਂਡ ਕਾ ਵਾਰ ਐਪੀਸੋਡ ’ਚ ਸਲਮਾਨ ਖਾਨ ਦੇ ਗੁੱਸੇ ਦਾ ਸ਼ਿਕਾਰ ਮਾਇਸ਼ਾ ਅੱਯਰ ਅਤੇ ਈਸ਼ਾਨ ਸਹਿਗਲ ਵੀ ਹੋਏ। ਮਾਇਸ਼ਾ ਅਤੇ ਈਸ਼ਾਨ 'ਬਿੱਗ ਬੌਸ 15' ਦੇ ਘਰ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੌਰ ਰਹੇ ਹਨ। ਇਨ੍ਹਾਂ ਦੋਵਾਂ ’ਚ ਨਜ਼ਦੀਕੀਆਂ ਦੇਖਣ ਨੂੰ ਮਿਲੀਆਂ ਹਨ। ਇੰਨਾ ਹੀ ਨਹੀਂ ਮਾਇਸ਼ਾ ਅਤੇ ਈਸ਼ਾਨ ਨੈਸ਼ਨਲ ਟੀਵੀ ’ਤੇ ਇਕ-ਦੂਸਰੇ ਨੂੰ ਕਿੱਸ ਅਤੇ ਕਾਫੀ ਰੋਮਾਂਸ ਕਰਦੇ ਹੋਏ ਦਿਖਾਈ ਦਿੱਤੇ ਸਨ।

Bigg Boss 15: मायशा और ईशान के बीच बढ़ती नजदीकियां देख भड़के दर्शक, कहा-कुछ  तो शरम करो - Entertainment News: Amar Ujala
ਹੁਣ ਵੀਕੈਂਡ ਕਾ ਵਾਰ ਐਪੀਸੋਡ ’ਚ ਸਲਮਾਨ ਖਾਨ ਨੇ ਮਾਇਸ਼ਾ ਅਤੇ ਈਸ਼ਾਨ ਦੀਆਂ ਨਜ਼ਦੀਕੀਆਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਇਨ੍ਹਾਂ ਨੂੰ ਫਟਕਾਰ ਵੀ ਲਗਾਈ। ਸਲਮਾਨ ਨੇ ਇਨ੍ਹਾਂ ਦੋਵਾਂ ਦੇ ਰੋਮਾਂਸ ਨੂੰ ਲੈ ਕੇ ਕਿਹਾ ਕਿ ਅਜਿਹੇ ਕਰਦੇ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਨੈਸ਼ਨਲ ਟੀਵੀ ’ਤੇ ਇਹ ਕਿਸ ਤਰ੍ਹਾਂ ਦਿਸ ਰਿਹਾ ਹੈ। ਸਲਮਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਨੁਸਾਰ ਮਾਇਸ਼ਾ ਅਤੇ ਈਸ਼ਾਨ ਦਾ ਰੋਮਾਂਟਿਕ ਅੰਦਾਜ਼ ਪਰਦੇ ’ਤੇ ਠੀਕ ਨਹੀਂ ਦਿਸ ਰਿਹਾ ਹੈ।

BB10: बिग बॉस के निर्माताओं से नाराज हुए सलमान खान! here why salman khan is  angry with the makers of bigg boss 10 bollywood Tadka
ਅਦਾਕਾਰ ਨੇ ਇਨ੍ਹਾਂ ਦੋਵਾਂ ਨੂੰ ਇਹ ਵੀ ਸਮਝਾਇਆ ਕਿ ਸ਼ੋਅ ਦੇ ਅੰਦਰ ਉਹ ਜੋ ਵੀ ਕਰਨਗੇ, ਉਸ ਦੇ ਜ਼ਿੰਮੇਵਾਰ ਉਹ ਖ਼ੁਦ ਹੋਣਗੇ। ਸਲਮਾਨ ਨੇ ਉਨ੍ਹਾਂ ਨੂੰ ਇਹ ਸੋਚਣ ਲਈ ਵੀ ਕਿਹਾ ਕਿ ਜੇਕਰ ਉਹ ਭਵਿੱਖ ’ਚ ਇਕੱਠੇ ਨਾ ਹੋਏ ਤਾਂ ਇਹ ਸਭ ਕਿਹੋ-ਜਿਹਾ ਲੱਗੇਗਾ। ਸਲਮਾਨ ਨੇ ਸਲਾਹ ਦਿੱਤੀ ਕਿ ਉਹ ਦੋਵੇਂ ਇਸ ਦੇ ਬਾਰੇ ਸਾਰੇ ਨਜ਼ਰੀਏ ਨਾਲ ਸੋਚਣ ਅਤੇ ਫਿਰ ਉਸ ਦੇ ਅਨੁਸਾਰ ਅੱਗੇ ਵਧਣ। ਉਨ੍ਹਾਂ ਨੇ ਕਿਹਾ, ‘ਜੇਕਰ ਤੁਸੀਂ ਕੰਫਰਟੇਬਲ ਹੋ ਨੈਸ਼ਨਲ ਟੈਲੀਵਿਜ਼ਨ ’ਤੇ ਤਾਂ ਅਸੀਂ ਕੌਣ ਹੁੰਦੇ ਹਾਂ ਰੋਕਣ ਵਾਲੇ?’

Bigg Boss 15 New Premiere Date: bigg boss 15 new premiere date 2nd october  host salman khan announces shocking twist- 2 अक्टूबर को होगा 'Bigg Boss 15'  का प्रीमियर, सलमान ने अनाउंस
ਸਲਮਾਨ ਖਾਨ ਦੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਮਾਇਸ਼ਾ ਥੋੜੀ ਦੇਰ ਬਾਅਦ ਰੋਣ ਲੱਗਦੀ ਹੈ। ਪ੍ਰਤੀਕ ਉਸ ਨੂੰ ਚੁੱਪ ਕਰਵਾਉਣ ਲੱਗਦੇ ਹਨ। ਇਸ ਤੋਂ ਇਲਾਵਾ ਸਲਮਾਨ ਖਾਨ ਨੇ ਹੋਰ ਕੰਟੈਸਟੈਂਟਸ ਦੀ ਵੀ ਜੰਮ ਕੇ ਕਲਾਸ ਲਗਾਈ। ਫਿਰ ਸਲਮਾਨ ਖਾਨ ਦਾ ਗੁੱਸਾ ਅਫ਼ਸਾਨਾ ਖ਼ਾਨ ’ਤੇ ਫੁੱਟਿਆ। ਸਲਮਾਨ ਨੇ ਕਿਹਾ, ‘ਤੁਹਾਡਾ ਇਕ ਸੈੱਟ ਪੈਟਰਨ ਹੈ, ਜਿਸ ’ਚ ਜ਼ੁਬਾਨ ਦੇ ਨਾਲ-ਨਾਲ ਤੁਹਾਡਾ ਹੱਥ ਵੀ ਚੱਲਦਾ ਹੈ। ਫਿਰ ਸਲਮਾਨ ਨੇ ਕਿਹਾ ਕਿ ਤੁਸੀਂ ਕੀ-ਕੀ ਬੋਲਿਆ ਹੈ- ਕੀ ਸ਼ਮਿਤਾ ਬੁੱਢੀ ਹੈ, ਘਰ ਬੈਠਣ ਦਾ ਟਾਈਮ ਹੈ ਤੇਰਾ, ਘਟੀਆ ਔਰਤ ਹੈ। ਤੁਸੀਂ ਡਿਸਾਈਡ ਕਰੋਗੀ ਕੌਣ ਘਟੀਆ ਔਰਤ ਹੈ।’


author

Aarti dhillon

Content Editor

Related News