''ਬਿੱਗ ਬੌਸ'' ਦੇ ਘਰ ਮੁੜ ਵਧੇਗਾ ਘਮਾਸਾਨ, ਹੋਣ ਜਾ ਰਹੀ ਹੈ ਇਨ੍ਹਾਂ 4 ਚੈਲੇਂਜਰਸ ਦੀ ਐਂਟਰੀ

Sunday, Jan 02, 2022 - 12:45 PM (IST)

''ਬਿੱਗ ਬੌਸ'' ਦੇ ਘਰ ਮੁੜ ਵਧੇਗਾ ਘਮਾਸਾਨ, ਹੋਣ ਜਾ ਰਹੀ ਹੈ ਇਨ੍ਹਾਂ 4 ਚੈਲੇਂਜਰਸ ਦੀ ਐਂਟਰੀ

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਜਿਵੇਂ-ਜਿਵੇਂ ਫਿਨਾਲੇ ਦੇ ਦਿਨ ਨੇੜੇ ਆ ਰਹੇ ਹਨ ਨਾਲ ਹੀ ਘਰ 'ਚ ਘਮਾਸਾਨ ਵਧਦਾ ਜਾ ਰਿਹਾ ਹੈ। ਪਿਛਲੀ ਵਾਰ 5 ਮੈਂਬਰਾਂ ਦੀ ਵਾਈਲਡ ਕਾਰਡ ਦੁਆਰਾ ਐਂਟਰੀ ਕਰਵਾਈ ਗਈ ਸੀ। ਇਕ ਵਾਰ ਫਿਰ ਮੈਂਬਰਾਂ ਦੀਆਂ ਮੁਸ਼ਕਿਲਾਂ ਵਧਾਉਣ ਲਈ ਟੀ. ਵੀ. ਜਗਤ ਨਾਲ ਜੁੜੀਆਂ 4 ਹਸਤੀਆਂ ਦੀ ਐਂਟਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਚਾਰੇ ਬਤੌਰ ਚੈਲੇਂਜ਼ਰਸ ਸ਼ੋਅ 'ਚ ਨਜ਼ਰ ਆਉਣਗੇ। ਇਸ ਦਾ ਖੁਲਾਸਾ ਸਲਮਾਨ ਖ਼ਾਨ ਨੇ 'ਵੀਕੈਂਡ ਕਾ ਵਾਰ' 'ਚ ਕੀਤਾ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਚਾਰ ਚੈਲੇਂਜ਼ਰਸ ਦੀ ਹੋਵੇਗੀ ਐਂਟਰੀ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਟੀ. ਵੀ. ਸ਼ੋਅ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਵਾਲੀ ਬਬੀਤਾ ਜੀ ਯਾਨੀ ਮੁਨਮੁਨ ਦੱਤਾ, ਅਕਾਂਸ਼ਾ ਪੁਰੀ, ਸੁਰਭੀ ਚੰਦਨਾ ਤੇ ਵਿਸ਼ਾਲ ਸਿੰਘ 'ਬਿੱਗ ਬੌਸ' ਦੇ ਘਰ 'ਚ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਘਰ ਦੇ ਮੈਂਬਰਾਂ ਕੋਲੋਂ ਕੰਮ ਵੀ ਕਰਵਾਉਣਗੇ ਅਤੇ ਨਵਾਂ ਟਾਸਕ ਵੀ ਦੇਣਗੇ।

 
 
 
 
 
 
 
 
 
 
 
 
 
 
 

A post shared by ColorsTV (@colorstv)

'ਬਿੱਗ ਬੌਸ' 'ਚ ਨਜ਼ਰ ਆਵੇਗੀ ਬਬੀਤਾ ਜੀ
ਤਾਰਕ ਮਹਿਤਾ ਦੀ ਬਬੀਤਾ ਜੀ ਪਿਛਲੇ ਪੂਰੇ ਸਾਲ ਸੁਰਖੀਆਂ 'ਚ ਰਹੀ ਹੈ ਪਹਿਲਾਂ ਆਪਣੀ ਜਾਤੀ ਸੂਚਕ ਵੀਡੀਓ ਨੂੰ ਲੈ ਕੇ ਫਿਰ ਸ਼ੋਅ 'ਚ ਨੌਂ ਸਾਲ ਛੋਟੇ ਰਾਜ ਅਨਾਦੱਕਤ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਨੂੰ ਲੈ ਕੇ ਉੱਥੇ ਹੀ ਵਿਸ਼ਾਲ ਸਿੰਘ ਨੂੰ ਸਾਥ ਨਿਭਾਉਣਾ ਸਾਥੀਆ 'ਚ ਦੇਖਿਆ ਹੈ। ਸੀਰੀਅਲ 'ਚ ਉਹ ਜਿਗਰ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ। 'ਬਿੱਗ ਬੌਸ' 'ਚ ਪ੍ਰਵੇਸ਼ ਕਰਨ ਜਾ ਰਹੀ ਅਕਾਂਸ਼ਾ ਪੁਰੀ ਉਦੋਂ ਤੋਂ ਚਰਚਾ 'ਚ ਹੈ ਜਦੋਂ ਤੋਂ ਪਾਰਸ ਛਾਬੜਾ ਨੇ 'ਬਿੱਗ ਬੌਸ' 'ਚ ਹਿੱਸਾ ਲਿਆ ਸੀ। ਇਹ ਪਾਰਸ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੀ ਹੈ। ਉੱਥੇ ਹੀ ਸੁਰਭੀ ਪੁਰੀ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News