ਬਿੱਗ ਬੌਸ 14 : ਇਸ ਸ਼ਖ਼ਸ ਨੇ ਰਾਧੇ ਮਾਂ ''ਤੇ ਲਾਏ ਗੰਭੀਰ ਦੋਸ਼, ਕਿਹਾ ''ਸ਼ਰਾਬ, ਅਫ਼ੀਮ ਤੇ ਖਾਂਦੀ ਹੈ ਮੀਟ'' (ਵੀਡੀਓ)

Saturday, Oct 10, 2020 - 09:43 AM (IST)

ਬਿੱਗ ਬੌਸ 14 : ਇਸ ਸ਼ਖ਼ਸ ਨੇ ਰਾਧੇ ਮਾਂ ''ਤੇ ਲਾਏ ਗੰਭੀਰ ਦੋਸ਼, ਕਿਹਾ ''ਸ਼ਰਾਬ, ਅਫ਼ੀਮ ਤੇ ਖਾਂਦੀ ਹੈ ਮੀਟ'' (ਵੀਡੀਓ)

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਪ੍ਰਸਾਰਣ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਆਉਣ ਵਾਲੇ ਤਿੰਨ-ਸਾਢੇ ਤਿੰਨ ਮਹੀਨੇ ਤੱਕ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋਣ ਵਾਲਾ ਹੈ।  'ਬਿੱਗ ਬੌਸ' ਦੇ ਘਰ 'ਚ ਪਹਿਲੇ ਦਿਨ ਰਾਧੇ ਮਾਂ ਦੀ ਐਂਟਰੀ ਹੋਈ ਸੀ, ਜਿਸ ਨੂੰ ਲੈ ਕੇ ਹੁਣ ਬਵਾਲ ਖੜ੍ਹਾ ਹੋ ਰਿਹਾ ਹੈ। ਦਰਅਸਲ, ਰਾਧੇ ਮਾਂ 'ਬਿੱਗ ਬੌਸ 14' ਮੁਕਾਬਲੇਬਾਜ਼ ਵਜੋਂ ਨਹੀਂ ਸਗੋਂ ਮਹਿਮਾਨ ਵਜੋਂ ਨਜ਼ਰ ਆਏ ਸਨ। ਖ਼ਬਰਾਂ ਹਨ ਕਿ ਰਾਧੇ ਮਾਂ ਕਿਸੇ-ਕਿਸੇ ਐਪੀਸੋਡ 'ਚ ਮਹਿਮਾਨ ਵਜੋਂ ਨਜ਼ਰ ਆਇਆ ਕਰਨਗੇ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਹੰਤ ਰਾਧੇ ਮਾਂ 'ਤੇ ਗੰਭੀਰ ਦੋਸ਼ ਲਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਮਹੰਤ ਦਾ ਨਾਂ ਸ਼ਾਮ ਸੁੰਦਰ ਹੈ। ਵੀਡੀਓ 'ਚ ਮਹੰਤ ਵਲੋਂ ਕਿਹਾ ਜਾ ਰਿਹਾ ਹੈ ਕਿ ਰਾਧੇ ਮਾਂ ਅਫ਼ੀਮ, ਸ਼ਰਾਬ ਤੇ ਮੀਟ ਖਾਂਦੀ ਹੈ। ਇਸ ਦਾ ਨਾਂ ਲੈਣਾ ਵੀ ਪਾਪ ਹੈ, ਜਿਸ ਨੂੰ ਅਸੀਂ ਰਾਧੇ ਮਾਂ ਆਖਦੇ ਹਨ। ਇਹ 'ਬਿੱਗ ਬੌਸ' ਦੇ ਘਰ ਕੀ ਕਰਨ ਗਈ ਹੈ। ਇਸ ਨੇ ਸਾਰੇ ਹਿੰਦੂਆਂ ਨੂੰ ਕਲੰਕਿਤ ਕਰ ਦਿੱਤਾ ਹੈ। ਇਸ ਨੂੰ ਸਿਰਫ਼ ਪੈਸਿਆਂ ਨਾਲ ਮਤਲਬ ਹੈ। ਇਸ ਕਿਸ ਤਰ੍ਹਾਂ ਦੀ ਮਾਂ ਹੈ, ਜਿਸ ਨੂੰ ਹਨੂਮਾਨ ਚਾਲੀਸਾ ਤੱਕ ਨਹੀਂ ਆਉਂਦੀ। ਇਹ ਲੋਕਾਂ ਨੂੰ ਹਨੂਮਾਨ ਚਾਲੀਸਾ ਵੰਡਦੀ ਫ਼ਿਰਦੀ ਹੈ। ਇਸ ਨੂੰ ਕੁਝ ਨਹੀਂ ਆਉਂਦਾ, ਇਹ ਸਿਰਫ਼ ਦਿਖਾਵਾ ਕਰਦੀ ਹੈ।
ਵੀਡੀਓ 'ਚ ਦੇਖੋ ਮਹੰਤ ਵਲੋਂ ਰਾਧੇ ਮਾਂ 'ਤੇ ਲਾਏ ਦੋਸ਼

ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੋਰਾਂਗਲਾ ਪਿੰਡ 'ਚ ਜੰਮੀ ਸੁਖਵਿੰਦਰ ਕੌਰ ਯਾਨੀ ਰਾਧੇ ਮਾਂ ਨੇ ਘੱਟ ਉਮਰ 'ਚ ਜ਼ਿਆਦਾ ਰੂਹਾਨੀਅਤ ਦੀ ਰਾਹ ਫੜ੍ਹੀ। ਇਸ ਤੋਂ ਬਾਅਦ ਉਹ ਆਪਣੀ ਕਮਾਈ ਜ਼ਰੂਰਤਮੰਦ ਲੋਕਾਂ ਲਈ ਦਾਨ ਕਰਨ ਲੱਗੀ। ਉਸ ਦੀ ਕਾਫ਼ੀ ਵਧੀਆ ਫਾਲੋਇੰਗ ਹੈ। ਹੁਣ ਰਾਧੇ ਮਾਂ Shri Radhe Guru Maa Charitable Trust ਚਲਾਉਂਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਪੀ. ਐੱਮ. ਕੇਅਰ ਫੰਡ 'ਚ 15 ਲੱਖ ਡੋਨੇਟ ਕੀਤੇ ਸਨ।
ਦੱਸਣਯੋਗ ਹੈ ਕਿ 'ਬਿੱਗ ਬੌਸ 14' 'ਚ ਰਾਧੇ ਮਾਂ ਘਰ 'ਚ ਸਾਰਿਆਂ ਨੂੰ ਆਖਦੀ ਹੈ ਕਿ ਜੀਵਨ 'ਚ ਆਪਣੀ ਮਾਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਮਿਲ ਕੇ ਰਹਿਣ ਲਈ ਕਿਹਾ। ਇਸੇ ਦੌਰਾਨ ਸਿਧਾਰਥ ਸ਼ੁਕਲਾ ਰਾਧੇ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਹਨ। ਘਰ 'ਚ ਰਾਧੇ ਮਾਂ ਡਾਂਸ ਕਰਦੀ ਹੋਈ ਵੀ ਨਜ਼ਰ ਆਈ।


author

sunita

Content Editor

Related News