ਬਿੱਗ ਬੌਸ 14 : ਘਰ ''ਚ ਆਉਂਦੇ ਹੀ ਬਦਲੇ ਅਲੀ ਗੋਨੀ ਦੇ ਤੇਵਰ, ਜੈਸਮੀਨ ਨੂੰ ਸੁਣਾਈਆਂ ਖਰੀਆਂ-ਖੋਟੀਆਂ

11/7/2020 11:39:17 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਅਲੀ ਗੋਨੀ ਨੇ ਐਂਟਰੀ ਕਰ ਲਈ ਹੈ। ਹਾਲ ਹੀ ਕਲਰਸ ਟੀ. ਵੀ. ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਅਲੀ ਗੋਨੀ ਆਪਣੀ ਦੋਸਤ ਜੈਸਮੀਨ ਭਸੀਨ 'ਤੇ ਚਿਲਾਉਂਦੇ ਹੋਏ ਨਜ਼ਰ ਆਏ। ਜੈਸਮੀਨ ਭਸੀਨ ਘਰ ਦੀ ਕੈਪਟਨ ਹੈ। 'ਬਿੱਗ ਬੌਸ' ਦੇ ਘਰ 'ਚ ਅਸੀਂ ਅਕਸਰ ਲੋਕਾਂ ਵਿਚਕਾਰ ਸਮੀਕਰਨ ਬਦਲਦੇ ਦੇਖਦੇ ਹਾਂ। ਅਲੀ ਬਤੌਰ ਵਾਈਲਡ ਕਾਰਡ ਕੰਟੈਸਟੈਂਟ ਘਰ 'ਚ ਆਏ ਹਨ। ਉਹ ਆਪਣੀ ਪ੍ਰੇਮਿਕਾ ਜੈਸਮੀਨ ਭਸੀਨ ਦਾ ਸਮਰਥਨ ਕਰਦਿਆਂ ਨਜ਼ਰ ਆਏ ਸਨ। ਦੋਵੇਂ ਇਕ-ਦੂਜੇ ਪ੍ਰਤੀ ਕਾਫ਼ੀ ਭਾਵੁਕ ਵੀ ਸਨ।

 
 
 
 
 
 
 
 
 
 
 
 
 
 

Shaitaan aur farishtey ke iss task mein kya aa jayegi @alygoni aur @jasminbhasin2806 ki dosti mein daraar? Dekhiye aaj raat 10:30 baje. Catch it before TV on @vootselect @beingsalmankhan #BiggBoss14 #BiggBoss2020 #BiggBoss #BB14

A post shared by Colors TV (@colorstv) on Nov 5, 2020 at 11:15pm PST

ਹੁਣ 'ਬਿੱਗ ਬੌਸ' ਵੱਲੋਂ ਜਾਰੀ ਵੀਡੀਓ 'ਚ ਅਸੀਂ ਅਲੀ ਗੋਨੀ ਨੂੰ ਜੈਸਮੀਨ ਭਸੀਨ 'ਤੇ ਚਿਲਾਉਂਦੇ ਹੋਏ ਦੇਖ ਸਕਦੇ ਹਾਂ। ਦਰਅਸਲ ਘਰ ਵਾਲਿਆਂ ਨੇ ਏਜੰਲ ਤੇ ਡੇਵਿਲ ਦੇ ਹੈੱਡ ਬੈਂਡ ਪਹਿਨ ਕੇ ਰੱਖੇ ਹਨ। ਰੂਬੀਨਾ ਤੇ ਅਭਿਨਵ ਏਜੰਲ ਬਣੇ ਹੋਏ ਹਨ ਤੇ ਉਹ ਘਰ ਦੇ ਡੇਵਿਲ ਦੇ ਨਿਯਮਾਂ ਦਾ ਪਾਲਨ ਕਰਦੇ ਹਨ। ਜਦਕਿ ਘਰ 'ਚ ਡੇਵਿਲ ਦੇ ਤੌਰ 'ਤੇ ਨਿੱਕੀ ਤੰਬੋਲੀ, ਅਲੀ ਗੋਨੀ ਤੇ ਏਜਾਜ਼ ਖ਼ਾਨ ਹੈ। ਟਾਸਕ ਵਿਚਕਾਰ ਅਸੀਂ ਦੇਖਦੇ ਹਾਂ ਕਿ ਅਲੀ ਨਿੱਕੀ ਨੂੰ ਕਹਿੰਦੇ ਹਨ ਕਿ ਉਹ ਰੂਬੀਨਾ ਨੂੰ ਕਹਿਣ ਕਿ ਉਹ ਆਪਣੀ ਪਸੰਦੀਦਾ ਡਾਲ ਨੂੰ ਖ਼ਰਾਬ ਕਰ ਦੇਣ।

 
 
 
 
 
 
 
 
 
 
 
 
 
 

Khana banane ki duty ko lekar hua #BB14 house mein bawaal! Kya hal niklega is problem ka? Watch tonight 10:30 PM only on #Colors. Catch #BiggBoss before TV on @vootselect. #BiggBoss2020 #BiggBoss14 @beingsalmankhan

A post shared by Colors TV (@colorstv) on Nov 6, 2020 at 12:00am PST

ਜੈਸਮੀਨ ਇਸ ਟਾਸਕ ਦੀ ਸੰਚਾਲਕ ਹੁੰਦੀ ਹੈ। ਉਹ ਅਸਿੱਧੇ ਤੌਰ 'ਤੇ ਰੂਬੀਨਾ ਦੀ ਮਦਦ ਕਰਦੀ ਹੈ ਤੇ ਅਲੀ ਦੀ ਗੱਲ 'ਤੇ ਧਿਆਨ ਨਹੀਂ ਦਿੰਦੀ। ਇਸ ਨਾਲ ਅਲੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਜੈਸਮੀਨ 'ਤੇ ਚਿਲਾਉਣ ਲੱਗਦੇ ਹਨ ਤੇ ਕਹਿੰਦੇ ਹਨ ਕਿ ਉਹ ਰੂਬੀਨਾ ਪ੍ਰਤੀ ਮਦਦਗਾਰ ਹੈ। ਅਲੀ ਗੋਨੀ ਹਾਲ ਹੀ 'ਚ 'ਬਿੱਗ ਬੌਸ' ਦੇ ਘਰ 'ਚ ਐਂਟਰ ਹੋਏ ਹਨ। ਅਲੀ ਗੋਨੀ ਨੇ ਨਿੱਕੀ ਤੰਬੋਲੀ ਨੂੰ ਸਵੀਟ ਦੱਸਿਆ ਸੀ ਪਰ ਇਸ 'ਤੇ ਜੈਸਮੀਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਉਨ੍ਹਾਂ ਨੇ ਵੀ ਨਹੀਂ ਕਰਨਾ ਚਾਹੀਦਾ।

 
 
 
 
 
 
 
 
 
 
 
 
 
 

@rahulvaidyarkv aur @shardulpandit ka masti bhara roop aya bahar! Did you like Rahul's new avatar? 😂 Watch tonight at 10:30 PM only on #Colors. Catch #BiggBoss before TV on @vootselect. #BiggBoss2020 #BB14 #BiggBoss14 @beingsalmankhan

A post shared by Colors TV (@colorstv) on Nov 6, 2020 at 12:35am PST


sunita

Content Editor sunita