''ਬਿੱਗ ਬੌਸ'' ''ਚੋਂ ਨਿਕਲਦੇ ਹੀ ਸਾਰਾ ਗੁਰਪਾਲ ਨੇ ਕਬੂਲੀ ਤੁਸ਼ਾਰ ਕੁਮਾਰ ਨਾਲ ਵਿਆਹ ਦੀ ਗੱਲ, ਦੱਸੀ ਰਿਸ਼ਤੇ ਦੀ ਸੱਚਾਈ

10/14/2020 11:38:02 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਸ ਬੌਸ 14' ਦੇ ਘਰ ਤੋਂ ਬਾਹਰ ਆਉਣ ਵਾਲੀ ਪਹਿਲੀ ਮੁਕਾਬਾਲੇਬਾਜ਼ ਪੰਜਾਬੀ ਗਾਇਕਾ ਸਾਰਾ ਗੁਰਪਾਲ ਬਣੀ। 'ਬਿੱਗ ਬੌਸ' 'ਚ ਐਂਟਰੀ ਕਰਨ ਤੋਂ ਬਾਅਦ ਗਾਇਕ ਤੁਸ਼ਾਰ ਕੁਮਾਰ ਨੇ ਸਾਹਮਣੇ ਆ ਕੇ ਸਾਰਾ ਗੁਰਪਾਲ ਨਾਲ ਵਿਆਹ ਦਾ ਦਾਅਵਾ ਕੀਤਾ ਸੀ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸਾਰਾ ਗੁਰਪਾਲ ਨੇ ਇਸ ਮੁੱਦੇ 'ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਿੰਸਾਤਮਕ ਦੱਸਿਆ ਹੈ। ਸਾਰਾ ਗੁਰਪਾਲ ਦਾ ਕਹਿਣਾ ਹੈ ਕਿ ਸਭ ਨੂੰ ਮੂਵ ਆਨ ਕਰਨ ਦਾ ਹੱਕ ਹੈ।
PunjabKesari
ਨਿਊਜ ਏਜੰਸੀ ਆਈ. ਏ. ਐੱਨ. ਐੱਸ. ਨੇ ਗੱਲਬਾਤ 'ਚ ਸਾਰਾ ਗੁਰਪਾਲ ਨੇ ਕਿਹਾ 'ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਨੂੰ ਲਗਪਗ ਚਾਰ ਤੋਂ ਪੰਜ ਸਾਲ ਹੋ ਗਏ ਹਨ। ਅਸਲ 'ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਅਤੇ ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਮੂਵ ਆਨ ਕਰਨ ਦਾ ਹੱਕ ਹੈ। ਅਜਿਹੀ ਚੀਜ਼ ਜੋ ਸਿਹਤ ਲਈ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੇ? ਜਦੋਂ 'ਬਿੱਗ ਬੌਸ' ਸ਼ੁਰੂ ਹੋਇਆ, ਉਨ੍ਹਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਮੇਰੇ ਜੀਵਨ 'ਚ ਸਭ ਤੋਂ ਘੱਟ ਮਹੱਤਵਪੂਰਨ ਵਿਅਕਤੀ ਹੈ। ਜੇਕਰ ਉਹ ਮੇਰੇ ਲਈ ਮਹੱਤਵਪੂਰਨ ਹੁੰਦਾ ਤਾਂ ਮੇਰੀ ਜ਼ਿੰਦਗੀ 'ਚ ਹੁੰਦਾ।'
PunjabKesari
ਦੱਸਣਯੋਗ ਹੈ ਕਿ 'ਬਿੱਗ ਬੌਸ 14' ਦੀ ਸ਼ੁਰੂਆਤ 'ਚ ਤੁਸ਼ਾਰ ਕੁਮਾਰ ਸਾਹਮਣੇ ਆਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਨਿਊਜ ਏਜੰਸੀ ਆਈ. ਏ. ਐੱਨ. ਐੱਸ. ਨੂੰ ਤੁਸ਼ਾਰ ਨੇ ਦੱਸਿਆ ਸੀ-16 ਅਗਸਤ 2014 ਨੂੰ ਪੰਜਾਬ ਦੇ ਜਲੰਧਰ 'ਚ ਮੇਰਾ ਸਾਰਾ ਗੁਰਪਾਲ ਨਾਲ ਵਿਆਹ ਹੋਇਆ ਸੀ। ਹਾਲਾਂਕਿ ਮੈਰਿਜ ਸਰਟੀਫਿਕੇਟ 'ਚ ਲੜਕੀ ਦਾ ਨਾਂ ਰਚਨਾ ਦੇਵੀ ਲਿਖਿਆ ਹੋਇਆ ਹੈ। ਤੁਸ਼ਾਰ ਦਾ ਦਾਅਵਾ ਸੀ ਕਿ ਮੈਂ ਸਿਰਫ਼ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਸਾਰਾ ਹੀ ਉਹ ਲੜਕੀ ਹੈ, ਜਿਸ ਨਾਲ ਮੇਰਾ ਵਿਆਹ ਹੋਇਆ ਸੀ ਤੇ ਉਹ ਦੁਨੀਆ ਦੇ ਸਾਹਮਣੇ ਝੂਠ ਬੋਲ ਰਹੀ ਹੈ।
PunjabKesari


sunita

Content Editor sunita