ਪਵਿੱਤਰਾ ਪੂਨੀਆ ਨੇ ਅਲੀ ਗੋਨੀ ਤੇ ਜੈਸਮੀਨ ਦੇ ਰਿਸ਼ਤੇ ਨੂੰ ਦੱਸਿਆ ''ਮਦਾਰੀ-ਜਮੂਰੇ ਦੀ ਜੋੜੀ''

12/14/2020 4:49:57 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰਾ ਪਵਿੱਤਰਾ ਪੂਨਿਆ ਦਾ 'ਬਿੱਗ ਬੌਸ 14' ਦਾ ਸਫ਼ਰ ਖ਼ਤਮ ਹੋ ਚੁੱਕਾ ਹੈ। ਪਵਿੱਤਰਾ ਗੇਮ ਦੀ ਸ਼ੁਰੂਆਤ 'ਚ ਕਾਫ਼ੀ ਸਟਰਾਂਗ ਕੰਟੈਸਟੈਂਟ ਮੰਨੀ ਜਾ ਰਹੀ ਸੀ ਪਰ ਜਿਵੇਂ-ਜਿਵੇਂ ਸ਼ੋਅ ਅੱਗੇ ਵੱਧਦਾ ਗਿਆ, ਉਵੇਂ ਉਵੇਂ ਉਹ ਥੋੜ੍ਹੀ ਸਲੋਅ ਹੋ ਗਈ। ਸ਼ੋਅ 'ਚ ਪਵਿੱਤਰਾ ਨੇ ਜਿਸ ਨਾਲ ਸਿਰਫ਼ ਇਕ ਚੰਗਾ ਰਿਸ਼ਤਾ ਬਣਾਇਆ ਸੀ, ਉਹ ਸੀ ਏਜਾਜ਼ ਖ਼ਾਨ ਨਾਲ ਦੋਸਤੀ। ਇਸ ਤੋਂ ਇਲਾਵਾ ਅਦਾਕਾਰਾ ਦੀ ਦੋਸਤੀ ਜਾਨ ਕੁਮਾਰ ਸ਼ਾਨੂੰ ਨਾਲ ਵੀ ਸੀ ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਪਵਿੱਤਰਾ ਨੂੰ ਜ਼ਿਆਦਾ ਕਿਸੇ ਨਾਲ ਘੁੱਲਦੇ-ਮਿਲਦੇ ਨਹੀਂ ਦੇਖਿਆ ਗਿਆ। ਇਥੋਂ ਤਕ ਕਿ ਪਵਿੱਤਰਾ ਦੇ ਪੁਰਾਣੇ ਦੋਸਤ ਅਲੀ ਗੋਨੀ ਨਾਲ ਵੀ ਉਸ ਦੀ ਘਰ ਅੰਦਰ ਤਿੱਖੀ ਤਕਰਾਰ ਹੋਈ। ਉਸ ਕਾਰਨ ਪਵਿੱਤਰਾ ਕਿਤੇ ਨਾ ਕਿਤੇ ਜੈਸਮੀਨ ਭਸੀਨ ਨੂੰ ਮੰਨਦੀ ਹੈ। ਪਵਿੱਤਰਾ ਦਾ ਕਹਿਣਾ ਹੈ ਕਿ ਅਲੀ ਸਿਰਫ਼ ਜੈਸਮੀਨ ਅਤੇ ਉਸ ਨਾਲ ਜੁੜੇ ਲੋਕਾਂ ਦੀ ਇੱਜਤ ਕਰਦਾ ਹੈ ਬਾਕੀ ਉਹ ਕਿਸੀ ਲੜਕੀ ਦੀ ਇੱਜਤ ਨਹੀਂ ਕਰਦਾ। ਇੰਨਾ ਹੀ ਨਹੀਂ ਪਵਿੱਤਰਾ ਨੇ ਜੈਸਮੀਨ ਅਤੇ ਅਲੀ ਦੀ ਜੋੜੀ ਨੂੰ 'ਜਮੂਰੇ ਅਤੇ ਮਦਾਰੀ ਦੀ ਜੋੜੀ' ਕਿਹਾ ਹੈ।

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਪਵਿੱਤਰਾ ਨੇ ਕਿਹਾ, 'ਜੈਸਮੀਨ ਨੂੰ ਅਸੀਂ ਜਿਵੇਂ ਦੇਖ ਰਹੇ ਹਾਂ ਉਹ ਉਸ ਦੀ ਰੀਅਲ ਪਰਸਨੈਲਿਟੀ ਹੈ ਸਗੋ ਜਦੋਂ ਮੈਂ ਘਰ ਗਈ ਸੀ ਤਾਂ ਤਿੰਨੋਂ ਸੀਨੀਅਰਜ਼ ਨੇ ਮੈਨੂੰ ਜੈਸਮੀਨ ਦੇ ਵਿਵਹਾਰ ਨੂੰ ਜੱਜ ਕਰਨ ਲਈ ਕਿਹਾ ਸੀ, ਉਦੋਂ ਮੈਂ ਜੈਸਮੀਨ ਨੂੰ ਚਾਲੂ ਦੱਸਿਆ ਸੀ। ਮੈਨੂੰ ਲੱਗਦਾ ਹੈ ਕਿ ਮੇਰਾ ਅਨੁਮਾਨ ਸਹੀ ਸੀ। ਮੈਂ ਪਹਿਲੇ ਦਿਨ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਜੈਸਮੀਨ ਕਦੋਂ ਆਪਣੀ ਸਾਈਡ ਦਿਖਾਏਗੀ। ਮੈਂ ਘਰ 'ਚ ਵੀ ਅਕਸਰ ਇਹੀ ਕਹਿੰਦੀ ਸੀ ਕਿ ਇਹ ਏੜਾ ਬਣ ਕੇ ਪੇੜਾ ਖਾਂਦੀ ਹੈ। ਸ਼ੁੱਕਰ ਹੈ ਉਸ ਦਾ ਅਸਲੀ ਚਿਹਰਾ ਹੁਣ ਸਾਰਿਆਂ ਸਾਹਮਣੇ ਆ ਚੁੱਕਾ ਹੈ।

ਉਹ ਟਾਪ-4 'ਚ ਰਹਿਣਾ ਡਿਜ਼ਰਵ ਨਹੀਂ ਕਰਦੀ। ਮੈਨੂੰ ਲੱਗਦਾ ਹੈ ਕਿ ਨਿੱਕੀ ਟਾਪ-4 'ਚ ਰਹਿਣਾ ਡਿਜ਼ਰਵ ਕਰਦੀ ਹੈ। ਘੱਟ ਤੋਂ ਘੱਟ ਉਹ ਲੜਕੀ ਆਪਣਾ ਗੇਮ ਖੇਡਦੀ ਹੈ। ਮੈਂ ਅਕਸਰ ਅਲੀ ਗੋਨੀ ਅਤੇ ਜੈਸਮੀਨ ਭਸੀਨ ਨੂੰ 'ਮਦਾਰੀ ਤੇ ਜਮੂਰਾ ਦੀ ਜੋੜੀ' ਕਹਿੰਦੀ ਸੀ। ਪਵਿੱਤਰਾ ਨੇ ਕਿਹਾ, 'ਮੈਂ ਹੁਣ ਅਲੀ ਨਾਲ ਦੋਸਤੀ ਨਹੀਂ ਰੱਖਣਾ ਚਾਹੁੰਦੀ। ਉਸ ਨੇ ਕਿਹਾ, ਜੇਕਰ ਉਹ ਇਕ ਲੜਕੀ ਦੇ ਬਹਿਕਾਵੇ 'ਚ ਆ ਕੇ ਆਪਣੇ ਬਾਕੀ ਦੋਸਤਾਂ ਨਾਲ ਗਲ਼ਤ ਕਰ ਸਕਦਾ ਹੈ ਤਾਂ ਉਹ ਮੇਰੀ ਦੋਸਤੀ ਡਿਜ਼ਰਵ ਨਹੀਂ ਕਰਦਾ। ਅਲੀ ਲਈ ਸਿਰਫ਼ ਜੈਸਮੀਨ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਚੰਗੇ ਹਨ ਬਾਕੀ ਸਭ ਮਾੜੇ ਹਨ।'


sunita

Content Editor sunita