ਬਾਰਬੀ Doll ਬਣ Mahira Sharma ਨੇ ਲੁੱਟਿਆ ਫੈਨਜ਼ ਦਾ ਦਿਲ
Monday, Oct 07, 2024 - 04:55 PM (IST)
ਐਂਟਰਟੇਨਮੈਂਟ ਡੈਸਕ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮਾਹਿਰਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਮਾਹਿਰਾ ਪਰੀ ਵਾਂਗ ਨਜ਼ਰ ਆ ਰਹੀ ਹੈ।
ਮਾਹਿਰਾ ਸ਼ਰਮਾ ਨੇ ਈਵੈਂਟ 'ਚ ਲਾਈਟ ਸਕਾਈ ਬਲੂ ਰੰਗ ਦਾ ਸਟ੍ਰੈਪਲੈੱਸ ਬਾਰਬੀ ਸਟਾਈਲ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
'ਬਿੱਗ ਬੌਸ 13' ਤੋਂ ਬਾਅਦ ਮਾਹਿਰਾ ਅਤੇ ਪਾਰਸ ਛਾਬੜਾ ਦੇ ਰਿਸ਼ਤੇ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ, ਚਾਰ ਤੋਂ ਪੰਜ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।
ਪਾਰਸ ਨੇ ਆਪਣੇ ਪੋਡਕਾਸਟ 'ਚ ਇਸ ਬਾਰੇ ਦੱਸਿਆ ਕਿ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਉਨ੍ਹਾਂ ਵਿਚਾਲੇ ਚੀਜ਼ਾਂ ਨਹੀਂ ਚੱਲੀਆਂ, ਜਿਸ ਕਾਰਨ ਉਹ ਵੱਖ ਹੋ ਗਏ।