ਬਿੱਗ ਬੌਸ 11 ਫੇਮ ਪ੍ਰਿਯਾਂਕ ਸ਼ਰਮਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
Saturday, Nov 15, 2025 - 04:59 PM (IST)
ਐਂਟਰਟੇਨਮੈਂਟ ਡੈਸਕ- ਅਦਾਕਾਰ ਅਤੇ ‘ਬਿਗ ਬੌਸ 11’ ਫੇਮ ਪ੍ਰਿਆਂਕ ਸ਼ਰਮਾ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਅਦਾਕਾਰ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਹੈ। ਉਨ੍ਹਾਂ ਦੇ ਪਿਤਾ ਨੇ 59 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਪ੍ਰਿਯਾਂਕ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਆਪਣੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਉਹਨਾਂ ਨੇ ਇੰਸਟਾਗ੍ਰਾਮ ‘ਤੇ ਆਪਣੇ ਪਿਤਾ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਨਾਲ ਇਕ ਭਾਵੁਕ ਨੋਟ ਲਿਖਿਆ—“ਚੰਗੀ ਨੀਂਦ ਲਓ ਮੇਰੇ ਪਾਪਾ, ਮੈਨੂੰ ਤੁਹਾਡੀ ਬਹੁਤ ਯਾਦ ਆਏਗੀ। ਉਮੀਦ ਹੈ ਕਿ ਇੱਕ ਦਿਨ ਮੈਂ ਤੁਹਾਨੂੰ ਮਾਣ ਮਹਿਸੂਸ ਕਰਾਵਾਂਗਾ। ਸ਼ਾਂਤੀ ਨਾਲ ਆਰਾਮ ਕਰੋ (1966 से 2025)।” ਉਸ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਅਤੇ ਕਈ ਟੀਵੀ ਸੈਲੀਬਰਿਟੀ ਵੀ ਕਮੈਂਟ ਕਰਕੇ ਸ਼ੋਕ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ: ਬਹੁਤ ਦੁੱਖ ਦੀ ਗੱਲ: ਧਰਮਿੰਦਰ ਦੀ ਅਦਾਕਾਰਾ ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜਾ ਇਕ ਵੀ ਬਾਲੀਵੁੱਡ ਸਟਾਰ
