''ਬਿੱਗ ਬੌਸ'' 19 ਜੇਤੂ ਗੌਰਵ ਖੰਨਾ ਨੇ ਦਿੱਤੀ Good News !

Wednesday, Dec 17, 2025 - 11:46 AM (IST)

''ਬਿੱਗ ਬੌਸ'' 19 ਜੇਤੂ ਗੌਰਵ ਖੰਨਾ ਨੇ ਦਿੱਤੀ Good News !

ਐਂਟਰਟੇਨਮੈਂਟ ਡੈਸਕ- ਬਿੱਗ ਬੌਸ 19 ਦੀ ਟ੍ਰਾਫੀ ਜਿੱਤਣ ਤੋਂ ਬਾਅਦ ਅਦਾਕਾਰ ਗੌਰਵ ਖੰਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ ਉਨ੍ਹਾਂ ਨੇ ਸ਼ੋਅ ਖਤਮ ਹੋਣ ਦੇ ਕੁਝ ਹੀ ਦਿਨਾਂ ਬਾਅਦ ਹੀ ਨਵੇਂ ਸਫ਼ਰ ਦੀ ਸ਼ੁਰੂਆਤ ਕਰਦਿਆਂ ਆਪਣਾ ਇਕ ਯੂਟਿਊਬ ਚੈਨਲ ਲਾਂਚ ਕੀਤਾ ਹੈ। ਇਸ ਸਬੰਧੀ ਅਦਾਕਾਰ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕੈਪਸ਼ਨ ਵਿਚ ਲਿਖਿਆ, ਸਰਪ੍ਰਾਈਜ਼ ਆ ਗਿਆ। ਮੇਰੇ ਦਿਲ ਤੋਂ ਤੁਹਾਡੇ ਦਿਲ ਤੱਕ। 

ਇਹ ਵੀ ਪੜ੍ਹੋ: ਵਿੱਕੀ ਕੌਸ਼ਲ ਨੇ ਆਲੀਆ ਭੱਟ ਨੂੰ ਦਿਖਾਈ ਆਪਣੇ ਪੁੱਤਰ ਦੀ ਝਲਕ ! ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

 

 
 
 
 
 
 
 
 
 
 
 
 
 
 
 
 

A post shared by Gaurav Khanna (@gauravkhannaofficial)

ਆਪਣੇ ਪ੍ਰਸ਼ੰਸਕਾਂ ਨੂੰ ਮੰਨਿਆ ਪਰਿਵਾਰ

ਯੂ-ਟਿਊਬ ਚੈਨਲ ਲਾਂਚ ਕਰਦੇ ਸਮੇਂ ਗੌਰਵ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ। ਉਨ੍ਹਾਂ ਲਿਖਿਆ ਕਿ ਇਹ ਸਰਪ੍ਰਾਈਜ਼ ਮੇਰੇ ਦਿਲ ਤੋਂ ਤੁਹਾਡੇ ਦਿਲ ਤੱਕ ਹੈ। ਅਦਾਕਾਰ ਨੇ ਕਿਹਾ ਕਿ ਪ੍ਰਸ਼ੰਸਕਾਂ ਨੇ ਹਰ ਪੜਾਅ 'ਤੇ ਉਨ੍ਹਾਂ ਦਾ ਸਾਥ ਦਿੱਤਾ ਹੈ, ਅਤੇ ਉਨ੍ਹਾਂ ਦਾ ਪਿਆਰ ਬਹੁਤ ਮਾਇਨੇ ਰੱਖਦਾ ਹੈ। ਇਸ ਦੌਰਾਨ ਗੌਰਵ ਨੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਸਾਲਾਂ ਤੋਂ ਸਪੋਰਟ ਕਰਨ ਵਾਲੇ, 'ਬਿੱਗ ਬੌਸ 19' ਦੀ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਚੱਲਣ ਵਾਲੇ, ਅਤੇ ਹੁਣ ਇਸ ਨਵੇਂ ਪਲੇਟਫਾਰਮ 'ਤੇ ਜੁੜਨ ਵਾਲੇ ਨਵੇਂ ਚਿਹਰੇ ਸ਼ਾਮਲ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਜ਼ੋਰ ਦਿੱਤਾ, "ਤੁਸੀਂ ਮੇਰੀ ਆਡੀਅੰਸ ਨਹੀਂ ਹੋ, ਤੁਸੀਂ ਮੇਰੀ ਫੈਮਿਲੀ ਹੋ," ਅਤੇ ਕਿਹਾ ਕਿ ਇਹ ਜਗ੍ਹਾ ਉਨ੍ਹਾਂ ਸਾਰਿਆਂ ਲਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸ਼ੰਸਕ ਇਸ ਨਵੇਂ ਅਧਿਆਏ ਵਿੱਚ ਵੀ ਉਨ੍ਹਾਂ ਦੇ ਨਾਲ ਚੱਲਣਗੇ। ਅੰਤ ਵਿੱਚ, ਗੌਰਵ ਖੰਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਯੂ-ਟਿਊਬ 'ਤੇ ਮਿਲਣ ਲਈ ਤਿਆਰ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ: ਹੁਣ ਜੇਲ੍ਹ 'ਚ ਕਟੇਗੀ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਕਰਮ ਭੱਟ ਦੀ ਰਾਤ, ਪਤਨੀ ਨੂੰ ਵੀ ਮਿਲੀ ਸਜ਼ਾ

PunjabKesari


author

cherry

Content Editor

Related News