ਫਿਲਮ ‘ਪਾਊਡਰ’ ਦੀ ਸ਼ੂਟਿੰਗ ਪੂਰੀ, ਕੰਟੈਂਟ ਦੀ ਦੁਨੀਆ ''ਚ ਹੋਵੇਗਾ TVF ਦਾ ਬੋਲਬਾਲਾ

03/16/2024 10:40:15 AM

ਮੁੰਬਈ (ਬਿਊਰੋ) - ਟੀ. ਵੀ. ਐੱਫ. (ਦਿ ਵਾਇਰਲ ਫੀਵਰ) ਨੇ ਦਰਸ਼ਕਾਂ ਨੂੰ ਬਹੁਤ ਸ਼ਾਨਦਾਰ ਕੰਟੈਂਟ ਨਾਲ ਨਵਾਜਿਆ ਹੈ, ਜੋ ਉਨ੍ਹਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਕਰਦਾ ਹੈ। ਟੀ. ਵੀ. ਐੱਫ. ਇਕ ਇੰਡੀਅਨ ਕੰਟੈਂਟ ਪਲੇਅਰ ਹੈ, ਜਿਸ ਦੇ ਆਈ. ਐੱਮ. ਡੀ. ਵੀ. ਦੀ ਟਾਪ 250 ਲਿਸਟ ’ਚ 7 ਸ਼ੋਅ ਸ਼ਾਮਲ ਹਨ ਜਦਕਿ ਟੋਟਲ ਇੰਡੀਆ ਵੱਲੋਂ ਇਸ ਲਿਸਟ ’ਚ 10 ਵੈੱਬ ਸੀਰੀਜ਼ ਸ਼ਾਮਲ ਹਨ। ਟੀ. ਵੀ. ਐੱਫ. ਆਪਣੀ ਅਗਲੀ ਫਿਲਮ ‘ਪਾਊਡਰ’ ਨਾਲ ਕੰਨੜ ਫਿਲਮਾਂ ਦੀ ਦੁਨੀਆ ’ਚ ਦਾਖਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ

ਟੀ. ਵੀ. ਐੱਫ. ਪਹਿਲੀ ਕੰਨੜ ਫੀਚਰ ਫਿਲਮ ‘ਪਾਊਡਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਟੀ. ਵੀ. ਐੱਫ. ਅੱਗੇ ਵਧਦਾ ਜਾ ਰਿਹਾ ਹੈ ਅਤੇ ਉਸ ਦਾ ਰੁਕਣ ਦਾ ਕੋਈ ਇਰਾਦਾ ਨਹੀਂ ਹੈ। ਟੀ. ਵੀ. ਐੱਫ. ਨੇ ਹੁਣ ਤੱਕ ਵੱਡੇ ਪੱਧਰ ’ਤੇ ਦਰਸ਼ਕਾਂ ਨੂੰ ਕੁਝ ਕਮਾਲ ਦੇ ਕੰਟੈਂਟ ਦਿੱਤੇ ਹਨ। ਅਜਿਹੇ ’ਚ ਹੁਣ ਇਹ ਆਪਣੇ ਖੰਭ ਫੈਲਾ ਕੇ ਨਵੀਂ ਉਡਾਣ ਭਰਨ ਲਈ ਤਿਆਰ ਹੈ। ਟੀ. ਵੀ. ਐੱਫ. ਲਈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਸਾਲ 2024 ਕਾਬਲ-ਏ-ਤਾਰੀਫ ਸਾਲ ਲੱਗ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News