ਮਸ਼ਹੂਰ ਗਾਇਕਾ ਨਾਲ ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਵੀਡੀਓ ਵਾਇਰਲ

Tuesday, Oct 08, 2024 - 12:29 PM (IST)

ਮਸ਼ਹੂਰ ਗਾਇਕਾ ਨਾਲ ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਵੀਡੀਓ ਵਾਇਰਲ

ਮੁੰਬਈ- ਮਸ਼ਹੂਰ ਗਾਇਕਾ ਤੁਲਸੀ ਕੁਮਾਰ ਨਾਲ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਟਲ ਗਿਆ। ਦਰਅਸਲ, ਤੁਲਸੀ ਕੁਮਾਰ ਆਪਣੇ ਨਵੇਂ ਮਿਊਜ਼ਿਕ ਵੀਡੀਓ ਲਈ ਸੈੱਟ 'ਤੇ ਕੈਮਰੇ ਦੇ ਸਾਹਮਣੇ ਐਕਟਿੰਗ ਕਰ ਰਹੀ ਸੀ ਅਤੇ ਫਿਰ ਇਸ ਘਟਨਾ ਦੀ ਲਾਈਵ ਵੀਡੀਓ ਕੈਮਰੇ 'ਚ ਕੈਦ ਹੋ ਗਈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੁਲਸੀ ਕੈਮਰੇ ਦੇ ਸਾਹਮਣੇ ਹੈ ਅਤੇ ਅਚਾਨਕ ਉਸ ਦੇ ਪਿੱਛੇ ਵਾਲਾ ਸ਼ੈੱਡ ਡਿੱਗ ਗਿਆ। ਤੁਲਸੀ ਕਾਫੀ ਐਕਟਿਵ ਸੀ ਅਤੇ ਤੁਰੰਤ ਉਥੋਂ ਹਟ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਵੀਡੀਓ 'ਚ ਤੁਲਸੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੀ ਪਿੱਠ 'ਤੇ ਕਾਫੀ ਸੱਟ ਲੱਗੀ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਤੁਲਸੀ ਨਾਲ ਹੋਇਆ ਹਾਦਸਾ
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗਾਇਕਾ ਕੈਮਰੇ ਦੇ ਸਾਹਮਣੇ ਖੜ੍ਹੀ ਹੋ ਕੇ ਆਪਣਾ ਕੰਮ ਕਰ ਰਹੀ ਹੈ ਪਰ ਫਿਰ ਅਚਾਨਕ ਉਸ ਦੇ ਪਿੱਛੇ ਦੀ ਸ਼ੈੱਡ  ਡਿੱਗ ਜਾਂਦੀ ਹੈ। ਹਾਲਾਂਕਿ ਉਥੇ ਮੌਜੂਦ ਵਿਅਕਤੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਸ਼ੈੱਡ ਨੂੰ ਪੂਰੀ ਤਰ੍ਹਾਂ ਡਿੱਗਣ ਨਹੀਂ ਦਿੱਤਾ। ਗਾਇਕਾ ਵੀ ਝੱਟ ਉੱਥੋਂ ਹਟ ਜਾਂਦੀ ਹੈ। ਜੇਕਰ ਤੁਲਸੀ ਉੱਥੋਂ ਨਾ ਹੱਟਦੀ ਅਤੇ ਵਿਅਕਤੀ ਨੇ ਸ਼ੈੱਡ ਨੂੰ ਨਾ ਫੜਦਾ ਤਾਂ ਤੁਲਸੀ ਕੁਮਾਰ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ -ਚੱਲਦੇ ਸ਼ੋਅ 'ਚ ਰਾਖੀ ਸਾਵੰਤ ਨੇ ਗੁੱਸੇ 'ਚ ਸੁੱਟੀ ਕੁਰਸੀ, ਵੀਡੀਓ ਵਾਇਰਲ

ਪ੍ਰਸ਼ੰਸਕ ਗਾਇਕਾ ਨੂੰ ਲੈ ਕੇ ਹਨ ਚਿੰਤਤ 
ਇੰਟਰਨੈੱਟ 'ਤੇ ਸਾਹਮਣੇ ਆਈ ਵੀਡੀਓ 'ਚ ਤੁਲਸੀ ਦੀ ਪ੍ਰਤੀਕਿਰਿਆ ਵੀ ਕੈਦ ਹੋਈ ਹੈ, ਜਿਸ ਨੂੰ ਦੇਖ ਕੇ ਸਾਫ ਹੈ ਕਿ ਤੁਲਸੀ ਨੂੰ ਸੱਟ ਲੱਗੀ ਹੈ। ਹਾਲਾਂਕਿ ਉਸ ਦੀ ਸੱਟ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਗਾਇਕਾ ਦੇ ਸਾਰੇ ਪ੍ਰਸ਼ੰਸਕ ਅਤੇ ਚਹੇਤੇ ਦੁਆ ਕਰ ਰਹੇ ਹਨ ਕਿ ਗਾਇਕਾ ਗੰਭੀਰ ਜ਼ਖਮੀ ਨਾ ਹੋਵੇ ਅਤੇ ਉਹ ਠੀਕ ਹੋਵੇ। ਸੋਸ਼ਲ ਮੀਡੀਆ 'ਤੇ ਯੂਜ਼ਰਸ ਤੁਲਸੀ ਲਈ ਪ੍ਰਾਰਥਨਾ ਵੀ ਕਰ ਰਹੇ ਹਨ ਅਤੇ ਉਸ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News