ਮਸਾਜ ਬਣੀ ਮਸ਼ਹੂਰ ਗਾਇਕਾ ਲਈ ਕਾਲ, ਹੋਈ ਮੌਤ
Tuesday, Dec 10, 2024 - 01:19 PM (IST)
ਵੈੱਬ ਡੈਸਕ- ਅੱਜ-ਕੱਲ੍ਹ ਰੀਲਾਂ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਸਿੱਧ ਬਣਾ ਦਿੰਦੀਆਂ ਹਨ। ਅਜੋਕੇ ਸਮੇਂ ‘ਚ ਤੁਸੀਂ ਕਈ ਰੀਲਾਂ ਜ਼ਰੂਰ ਦੇਖੀਆਂ ਹੋਣਗੀਆਂ ਜਿਨ੍ਹਾਂ ‘ਚ ਆਪਣੇ ਆਪ ਨੂੰ ਡਾਕਟਰ ਕਹਾਉਣ ਵਾਲਾ ਕੋਈ ਵਿਅਕਤੀ ਕਿਸੇ ਵਿਅਕਤੀ ਨੂੰ ਹਲਕਾ ਜਿਹਾ ਛੂਹ ਲੈਂਦਾ ਹੈ ਅਤੇ ਹਰ ਜੋੜ ‘ਚੋਂ ਤਿੜਕੀ ਜਿਹੀ ਆਵਾਜ਼ ਕੱਢ ਦਿੰਦਾ ਹੈ। ਸਾਹਮਣੇ ਵਾਲਾ ਵਿਅਕਤੀ ਪੂਰੀ ਤਰ੍ਹਾਂ ਰਿਲੈਕਸ ਹੋ ਜਾਂਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਕਿੰਨਾ ਵੱਡਾ ਜਾਦੂ ਹੋ ਗਿਆ ਹੈ। ਇਸੇ ਤਰ੍ਹਾਂ ਇੱਕ 20 ਸਾਲਾ ਦੀ ਗਾਇਕਾ ਦੀ ਜਵਾਨੀ ਵਿੱਚ ਹੀ ਗਰਦਨ ‘ਚ ਮਸਾਜ ਕਰਵਾਉਣ ਦੇ ਚੱਕਰ ‘ਚ ਮੌਤ ਹੋ ਗਈ। ਮਾਮਲਾ ਥਾਈਲੈਂਡ ਦਾ ਹੈ। 8 ਦਸੰਬਰ ਨੂੰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਥਾਈਲੈਂਡ ਦੀ ਲੋਕ ਗਾਇਕਾ ‘ਚਾਯਾਦਾ ਪ੍ਰਾਓ’ ਹੋਮ ਦੀ ਆਈਸੀਯੂ '0ਚ ਮੌਤ ਹੋ ਗਈ।
ਮੌਤ ਦਾ ਕਾਰਨ ਬਣਿਆ ਗਰਦਨ ਦੀ ਮਸਾਜ ਕਰਨਾ
ਇਕ ਨਿੱਜੀ ਚੈਨਲ ਮੁਤਾਬਕ ਚਾਯਾਦਾ ਅਕਤੂਬਰ ਤੋਂ ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਬਾਰੇ ਅਪਡੇਟਸ ਦੇ ਰਹੀ ਸੀ। ਉਹ ਗਰਦਨ ਦੇ ਦਰਦ ਦਾ ਇਲਾਜ ਕਰਵਾਉਣ ਲਈ ਪਾਰਲਰ ਜਾਂਦੀ ਸੀ। ਪਰ ਇਹ ਇਲਾਜ ਇੰਨਾ ਗੰਭੀਰ ਹੋ ਗਿਆ ਕਿ ਇਸ ਨਾਲ ਉਸ ਦੀ ਮੌਤ ਹੋ ਗਈ। ਚਾਯਾਦਾ ਨੇ ਲਿਖਿਆ ਕਿ ਅਕਤੂਬਰ ‘ਚ ਉਹ ਗਰਦਨ ਦੇ ਇਲਾਜ ਲਈ ਪਾਰਲਰ ਗਈ, ਜਿੱਥੇ ਪਹਿਲੇ ਸੈਸ਼ਨ ‘ਚ ਉਸ ਨੇ ਗਰਦਨ ਮਰੋੜਨ ਦੀ ਤਕਨੀਕ ਨਾਲ ਆਪਣੀ ਗਰਦਨ ਨੂੰ ਚਟਕਾਣਾ ਸ਼ੁਰੂ ਕਰ ਦਿੱਤਾ। ਪਹਿਲੇ ਸੈਸ਼ਨ ਤੋਂ ਦੋ ਦਿਨ ਬਾਅਦ ਹੀ ਉਸ ਦੀ ਪਿੱਠ ਅਤੇ ਗਰਦਨ ਵਿੱਚ ਦਰਦ ਹੋਣ ਲੱਗਾ। ਇਸ ਦੇ ਬਾਵਜੂਦ ਉਹ ਦੂਜੀ ਵਾਰ ਗਈ ਅਤੇ ਫਿਰ ਉਹੀ ਕਹਾਣੀ ਸ਼ੁਰੂ ਹੋ ਗਈ। ਇਸ ਵਾਰ ਤੇਜ਼ ਦਰਦ ਦੇ ਨਾਲ-ਨਾਲ ਗਰਦਨ ‘ਚ ਅਕੜਾਅ ਵੀ ਵਧ ਗਿਆ। ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਹ ਮੰਜੇ ‘ਤੇ ਆ ਗਈ ਸੀ ਅਤੇ ਤੁਰਨਾ-ਫਿਰਨਾ ਵੀ ਬੰਦ ਹੋ ਗਿਆ।
ਇਹ ਵੀ ਪੜ੍ਹੋ- 'ਪੁਸ਼ਪਾ 2' 'ਚ ਇਸ ਅਦਾਕਾਰ ਨੂੰ ਦੇਖ ਚੱਕਰਾਂ 'ਚ ਪੈ ਗਏ ਫੈਨਜ਼, ਬਣੇ Memes
ਖੁਦ ਵੀ ਮਸਾਜ ਬਾਰੇ ਜਾਣਦੀ ਸੀ
ਹੈਰਾਨੀ ਦੀ ਗੱਲ ਇਹ ਹੈ ਕਿ ਚਾਯਾਦਾ ਦੀ ਮਾਂ ਵੀ ਮਸਾਜਰ ਸੀ ਅਤੇ ਉਹ ਖੁਦ ਵੀ ਇਸ ਬਾਰੇ ਜਾਣਦੀ ਸੀ। ਇਸ ਦੇ ਬਾਵਜੂਦ, ਉਹ ਇਸ ਤਕਨੀਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਸੀ ਅਤੇ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਇਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਇਸ ਸਭ ਦੇ ਬਾਅਦ ਵੀ ਉਹ ਤੀਜੇ ਸੈਸ਼ਨ ਲਈ ਪਾਰਲਰ ਗਈ ਅਤੇ ਉੱਥੇ ਫਿਰ ਗਰਦਨ ਦੀ ਮਸਾਜ ਕਰਵਾਈ। ਇਸ ਵਾਰ ਦੂਜੇ ਮਸਾਜਰ ਨੇ ਉਸ ਦੀ ਗਰਦਨ ਦੀਆਂ ਹੱਡੀਆਂ ਚਟਕਾ ਦਿੱਤੀਆਂ। ਇਸ ਵਾਰ ਉਸ ਦੀ ਗਰਦਨ ਬਹੁਤ ਖਤਰਨਾਕ ਢੰਗ ਨਾਲ ਸੁੱਜ ਗਈ। ਗਰਦਨ ‘ਤੇ ਵੱਡੇ-ਵੱਡੇ ਨੀਲੇ-ਭੂਰੇ ਧੱਬੇ ਦਿਖਾਈ ਦੇਣ ਲੱਗੇ। ਇਸ ਤੋਂ ਬਾਅਦ ਉਸ ਦੀਆਂ ਉਂਗਲਾਂ ਲਗਾਤਾਰ ਕੰਬਣ ਲੱਗੀਆਂ। ਫਿਰ ਖੱਬਾ ਹੱਥ ਸੁੰਨ ਹੋ ਗਿਆ। ਨਵੰਬਰ ਤੱਕ, ਉਸ ਦੇ ਸਰੀਰ ਦੇ ਅੱਧੇ ਅੰਗ ਪੈਰਾਲਾਈਜ ਹੋ ਗਏ ਅਤੇ ਉਹ ਬਿਸਤਰੇ ‘ਤੇ ਆ ਗਈ। ਅਖੀਰ 8 ਦਸੰਬਰ ਨੂੰ ਆਈਸੀਯੂ ਵਿੱਚ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਸ਼ਹੂਰ TV ਸ਼ੋਅ ਸੈੱਟ 'ਤੇ ਹੋਇਆ ਹਾਦਸਾ, ਕਰੂ ਮੈਂਬਰ ਦੀ ਹਾਲਤ ਗੰਭੀਰ
ਮੌਤ ਦਾ ਅਸਲ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਗਰਦਨ ਦੀਆਂ ਹੱਡੀਆਂ ਦੇ ਹਿੱਲਣ ਕਾਰਨ ਗਰਦਨ ਤੋਂ ਦਿਮਾਗ ਤੱਕ ਜਾਣ ਵਾਲੀਆਂ ਧਮਨੀਆਂ ਡੈਮੇਜ ਹੋ ਗਈਆਂ। ਇਨ੍ਹਾਂ ਧਮਨੀਆਂ ਰਾਹੀਂ ਦਿਮਾਗ ਨੂੰ ਖੂਨ ਦੀ ਸਪਲਾਈ ਹੁੰਦੀ ਹੈ। ਧਮਨੀਆਂ ਦੇ ਖਰਾਬ ਹੋਣ ਕਾਰਨ ਖੂਨ ਦੀ ਸਪਲਾਈ ਘੱਟ ਜਾਂਦੀ ਹੈ ਅਤੇ ਇਸ ਕਾਰਨ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਵੀ ਘੱਟ ਜਾਂਦੀ ਹੈ। ਫਿਰ ਸੋਜ ਅਤੇ ਇਨਫੈਕਸ਼ਨ ਕਾਰਨ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮਾਹਿਰਾਂ ਅਨੁਸਾਰ ਜੇਕਰ ਗਰਦਨ ਦੀਆਂ ਧਮਨੀਆਂ ਖਰਾਬ ਹੋ ਜਾਂਦੀਆਂ ਹਨ ਤਾਂ ਇਸ ਨਾਲ ਸਟ੍ਰੋਕ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਅਧਰੰਗ ਵੀ ਹੋ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਕਿਸੇ ਗੈਰ-ਸਿੱਖਿਅਤ ਮਾਲਿਸ਼ ਕਰਨ ਵਾਲੇ ਜਾਂ ਹੱਡੀਆਂ ਨੂੰ ਚਟਕਾਉਂਣ ਵਾਲੇ ਡਾਕਟਰ ਕੋਲ ਜਾਂਦੇ ਹੋ ਤਾਂ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।