ਕਾਰਤਿਕ ਆਰੀਅਨ ਨੂੰ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਤੋਹਫ਼ੇ ’ਚ ਦਿੱਤੀ 3.72 ਕਰੋੜ ਦੀ ਕਾਰ, ਭਾਰਤ ’ਚ ਅਜਿਹੀ ਪਹਿਲੀ

06/24/2022 4:35:34 PM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨੇ ਬਾਕਸ ਆਫਿਸ ’ਤੇ ਵੱਡੇ ਰਿਕਾਰਡ ਬਣਾਏ ਹਨ। ਭੂਸ਼ਣ ਕੁਮਾਰ ਵਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ਨੇ ਹੁਣ ਤਕ 180 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸੇ ਤੋਂ ਖ਼ੁਸ਼ ਹੋ ਕੇ ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਇਕ ਮਹਿੰਗਾ ਤੋਹਫ਼ਾ ਦੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : 16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ, ਨੰਬਰ 1 ’ਤੇ ਕਰ ਰਿਹਾ ਟਰੈਂਡ

ਦਰਅਸਲ ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਤੋਹਫ਼ੇ ’ਚ ਮੈਕਲੈਰਨ ਜੀ. ਟੀ. ਗੱਡੀ ਦਿੱਤੀ ਹੈ। ਇਸ ਗੱਡੀ ਦੀ ਕੀਮਤ 3.72 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਭਾਰਤ ’ਚ ਇਹ ਸਿਰਫ ਇਕੋ ਗੱਡੀ ਹੈ, ਜੋ ਕਾਰਤਿਕ ਆਰੀਅਨ ਦੇ ਕੋਲ ਹੈ।

ਕਾਰਤਿਕ ਆਰੀਅਨ ਨੇ ਗੱਡੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਚਾਇਨੀਜ਼ ਖਾਣ ਲਈ ਨਵਾਂ ਟੇਬਲ ਗਿਫ਼ਟ ਮਿਲ ਗਿਆ। ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਸੁਣਿਆ ਸੀ, ਇੰਨਾ ਵੱਡਾ ਹੋਵੇਗਾ, ਇਹ ਨਹੀਂ ਪਤਾ ਸੀ। ਭਾਰਤ ਦੀ ਪਹਿਲੀ ਮੈਕਲੈਰਨ ਜੀ. ਟੀ.। ਅਗਲਾ ਗਿਫ਼ਟ ਪ੍ਰਾਈਵੇਟ ਜੈੱਟ ਸਰ।’’

PunjabKesari

ਇਕ ਤਸਵੀਰ ’ਚ ਕਾਰਤਿਕ ਆਰੀਅਨ ਭੂਸ਼ਣ ਕੁਮਾਰ ਨਾਲ ਗੱਡੀ ਮੂਹਰੇ ਖੜ੍ਹੇ ਹਨ, ਦੂਜੀ ਤਸਵੀਰ ’ਚ ਕਾਰਤਿਕ ਆਰੀਅਨ ਇਕੱਲੇ ਗੱਡੀ ਨਾਲ ਖੜ੍ਹੇ ਹਨ। ਬਲੈਕ ਤੇ ਆਰੇਂਜ ਕਲਰ ਦੀ ਇਹ ਮੈਕਲੈਰਨ ਜੀ. ਟੀ. ਗੱਡੀ ਦੀ ਟਾਪ ਸਪੀਡ 203 ਕਿਲੋਮੀਟਰ ਪ੍ਰਤੀ ਘੰਟਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News