ਦਿੱਲੀ ਦੇ ਮੱਧ ਵਰਗੀ ਪਰਿਵਾਰ ਦੀ ਕੁੜੀ, ਇੰਝ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ

6/27/2020 1:14:23 PM

ਜਲੰਧਰ (ਵੈੱਬ ਡੈਸਕ) — ਦਿਵਿਆ ਖ਼ੋਸਲਾ ਕੁਮਾਰ ਬਾਲੀਵੁੱਡ ਦੀ ਸਭ ਤੋਂ ਪ੍ਰਭਾਵਸ਼ਾਲੀ ਜਨਾਨੀਆਂ 'ਚੋਂ ਇੱਕ ਹੈ। ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਇਹ ਕੁੜੀ ਕਿਸ ਤਰ੍ਹਾਂ ਟੀ-ਸੀਰੀਜ਼ ਵਰਗੀ ਕੰਪਨੀ ਦੀ ਮਾਲਕਣ ਬਣ ਗਈ। ਦਿਵਿਆ ਦਾ ਜਨਮ ਦਿੱਲੀ ਦੇ ਮੱਧ ਵਰਗੀ ਪਰਿਵਾਰ 'ਚ ਹੋਇਆ ਸੀ। ਦਿਵਿਆ ਖ਼ੋਸਲਾ ਨੇ ਜਦੋਂ ਤੋਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਉਹ ਅਦਾਕਾਰਾ ਬਣਨਾ ਚਾਹੁੰਦੀ ਸੀ। ਅਦਾਕਾਰਾ ਬਣਨ ਲਈ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਮੁੰਬਈ ਆ ਗਈ।
Bhushan Kumar wife Divya Khosla Kumar stood up with husband ...
ਦਿਵਿਆ ਖ਼ੋਸਲਾ ਨੇ ਸਾਲ 2004 'ਚ 'ਲਵ ਟੂਡੇ' ਨਾਂ ਦੀ ਫ਼ਿਲਮ ਰਾਹੀਂ ਡੈਬਿਊ ਕੀਤਾ ਸੀ। ਉਹ ਫਾਲਗੁਣੀ ਪਾਠਕ ਦੀ ਮਿਊਜ਼ਿਕ ਐਲਬਮ 'ਆਏਓ ਰਾਮਾ' 'ਚ ਵੀ ਨਜ਼ਰ ਆਈ। ਦਿਵਿਆ ਦੀ ਪਛਾਣ ਉਦੋਂ ਬਣੀ ਜਦੋਂ ਉਨ੍ਹਾਂ ਨੇ ਅਮਿਤਾਬ ਬੱਚਨ, ਅਕਸ਼ੇ ਕੁਮਾਰ ਤੇ ਬੌਬੀ ਦਿਓਲ ਵਰਗੇ ਅਦਾਕਾਰਾਂ ਨਾਲ ਫ਼ਿਲਮ 'ਅਬ ਤੁਮਾਰ੍ਹੇ ਹਵਾਲੇ ਵਤਨ ਸਾਥੀਓ' 'ਚ ਨਜ਼ਰ ਆਈ।
The Love Story Of Hottest Mom Of Bollywood Divya Khosla Kumar And ...
ਇਸ ਫ਼ਿਲਮ ਰਾਹੀਂ ਦਿਵਿਆ ਖ਼ੋਸਲਾ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ਰਾਹੀਂ ਦਿਵਿਆ ਦੀ ਮੁਲਾਕਾਤ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨਾਲ ਹੋਈ। ਇਹ ਮੁਲਾਕਾਤ ਵਿਵਾਹਰਿਕ ਸੀ ਪਰ ਪਹਿਲੀ ਹੀ ਨਜ਼ਰ 'ਚ ਭੂਸ਼ਣ ਦਿਵਿਆ ਨੂੰ ਦਿਲ ਦੇ ਬੈਠੇ।
File:Bhushan Kumar, Divya Khosla at Success bash of 'The Dirty ...
ਇਸ ਫ਼ਿਲਮ ਤੋਂ ਬਾਅਦ ਦਿਵਿਆ ਨੇ 13 ਫਰਵਰੀ 2005 'ਚ ਭੂਸ਼ਣ ਕੁਮਾਰ ਨਾਲ ਵਿਆਹ ਕਰ ਲਿਆ। ਦੋਹਾਂ ਦਾ ਵਿਆਹ ਵੈਸ਼ਨੂੰ ਦੇਵੀ ਕੱਟੜਾ 'ਚ ਹੋਇਆ। ਭੂਸ਼ਣ ਕੁਮਾਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿਵਿਆ ਕਰੋੜਾਂ ਦੀ ਕੰਪਨੀ ਦੀ ਮਾਲਕਣ ਬਣ ਗਈ।
T-Series Owner Bhushan Kumar with Wife Divya Khosla Kumar at ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita