ਬਿਕਨੀ ਟਾਪ ''ਚ ਭੂਮੀ ਪੇਡਨੇਕਰ ਨੇ ਦਿਖਾਈ ਹੌਟ ਅਦਾ, ਅਦਾਕਾਰਾ ਦੀ ਬੋਲਡਨੈੱਸ ਨੇ ਵਧਾਈ ਇੰਟਰਨੈੱਟ ਦੀ ਗਰਮੀ

07/05/2022 1:56:48 PM

ਮੁੰਬਈ- ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਇੰਡੀਸਟਰੀਜ਼ ਦੀਆਂ ਉਨ੍ਹਾਂ ਹਸੀਨਾਵਾਂ 'ਚੋਂ ਹੈ ਜਿਸ ਨੂੰ ਪਤਾ ਹੈ ਕਿ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਕਿੰਝ ਜਿੱਤਣਾ ਹੈ। ਭੂਮੀ ਪੇਡਨੇਕਰ ਆਪਣੀ ਦਮਦਾਰ ਐਕਟਿੰਗ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ। ਭੂਮੀ ਕਦੇ ਬੋਲਡ ਤਾਂ ਕਦੇ ਦੇਸੀ ਅੰਦਾਜ਼ 'ਚ ਵੀ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਭੂਮੀ ਦੀ ਬਿਕਨੀ ਲੁੱਕ ਨੇ ਸੋਸ਼ਲ ਮੀਡੀਆ ਦਾ ਪਾਰਾ ਹਾਈ ਕਰ ਦਿੱਤਾ ਹੈ। ਲੁੱਕ ਦੀ ਗੱਲ ਕਰੀਏ ਤਾਂ ਭੂਮੀ ਨੇ ਰੈੱਡ ਕਲਰ ਦੀ ਬ੍ਰਾਲੇਟ ਪਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਓਪਨ ਸ਼ਰਟ ਕੈਰੀ ਕੀਤੀ ਹੈ।

PunjabKesari
ਮੇਕਅਪ ਦੀ ਗੱਲ ਕਰੀਏ ਤਾਂ ਭੂਮੀ ਨੇ ਮਿਨੀਮਲ ਮੇਕਅਪ, ਲਾਈਟ ਸ਼ੇਡ ਦੀ ਲਿਪਸਟਿਕ ਨਾਲ ਲੁੱਕ ਨੂੰ ਪੂਰਾ ਕੀਤਾ। ਸੀਜ਼ਲਿੰਗ ਲੁੱਕ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ ਹੋਇਆ ਹੈ। ਭੂਮੀ ਨੇ ਇਸ ਲੁੱਕ 'ਚ ਕਈ ਸਾਰੇ ਸੀਜ਼ਲਿੰਗ ਪੋਜ਼ ਵੀ ਦਿੱਤੇ ਹਨ। ਹਰ ਤਸਵੀਰ 'ਚ ਉਸ ਦੀ ਲੁੱਕ, ਸਟਾਈਲ ਸਟੇਟਮੈਂਟ ਅਤੇ ਅੰਦਾਜ਼ ਬਹੁਤ ਚਾਰਮਿੰਗ ਹੈ। ਇਨ੍ਹਾਂ ਤਸਵੀਰਾਂ 'ਚ ਭੂਮੀ ਕਾਤਿਲਾਨਾ ਸਮਾਇਲ ਨਾਲ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀ ਹੈ।

PunjabKesari
ਭੂਮੀ ਪੇਡਨੇਕਰ ਦੀ ਬਿਕਨੀ ਫੋਟੋਜ਼ 'ਤੇ ਅਦਾਕਾਰਾ ਹੁਮਾ ਕੁਰੈਸ਼ੀ ਨੇ ਖਾਸ ਕੁਮੈਂਟ ਕੀਤਾ ਹੈ ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਹੁਮਾ ਕੁਰੈਸ਼ੀ ਨੇ ਭੂਮੀ ਦੇ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ- copy cat। ਦਰਅਸਲ ਭੂਮੀ ਨੇ ਆਪਣੇ ਜਿਸ ਫੋਟੋਸ਼ੂਟ ਦੀ ਤਸਵੀਰ ਨੂੰ ਜਿਸ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ ਠੀਕ ਉਸੇ ਪੋਜ਼ ਤੇ ਕੈਪਸ਼ਨ ਦੇ ਨਾਲ ਹੁਮਾ ਨੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ਦੇ ਜਵਾਬ 'ਚ ਭੂਮੀ ਨੇ ਹੁਮਾ ਨੂੰ ਜਵਾਬ ਦਿੰਦੇ ਹੋਏ ਲਿਖਿਆ-'ਸਾਥੀ'।

PunjabKesari
ਭੂਮੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਿਰੀ ਵਾਰ ਫਿਲਮ 'ਬਧਾਈ ਦੋ' 'ਚ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਈ ਸੀ। ਇਹ ਫਿਲਮ ਸਮਲੈਂਗਿਕਤਾ 'ਤੇ ਆਧਾਰਿਤ ਸੀ। ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਭੂਮੀ 'ਰਕਸ਼ਾਬੰਧਨ' ਅਤੇ 'ਮਿਸਟਰ ਲੇਲੇ' ਹੈ। ਰਕਸ਼ਾ ਬੰਧਨ  'ਚ ਉਹ ਅਕਸ਼ੈ ਕੁਮਾਰ ਦੇ ਨਾਲ ਲੀਡ ਰੋਲ 'ਚ ਹੈ। ਰਕਸ਼ਾ ਬੰਧਨ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

PunjabKesari


Aarti dhillon

Content Editor

Related News