‘ਭਕਸ਼ਕ’ ਵਿਚ ਜਰਨਲਿਸਟ ਬਣ ਕੇ ਭੂਮੀ ਸਾਹਮਣੇ ਲਿਆਵੇਗੀ ਸਮਾਜ ਦਾ ਕਾਲਾ ਸੱਚ

Monday, Feb 05, 2024 - 01:27 PM (IST)

ਬਾਲੀਵੁਡ ਐਕਟਰ ਭੂਮੀ ਪੇਡਨੇਕਰ ਇਕ ਜ਼ਬਰਦਸਤ ਕਹਾਣੀ ਦੇ ਨਾਲ ਫਿਲਮ ‘ਭਕਸ਼ਕ’ ਵਿਚ ਨਜ਼ਰ ਆਉਣ ਵਾਲੀ ਹੈ, ਜੋ ਜਲਦ ਹੀ ਓ.ਟੀ.ਟੀ. ’ਤੇ ਰਿਲੀਜ਼ ਹੋ ਰਹੀ ਹੈ। ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਭਕਸ਼ਕ’ ਵਿਚ ਭੂਮੀ ਪੇਨਡੇਕਰ ਇਕ ਤੇਜ਼-ਤਰਾਰ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੀ ਹੈ। ਫਿਲਮ ਇਕ ਸੱਚੀ ਕਹਾਣੀ ’ਤੇ ਆਧਾਰਿਤ ਬੈਸਟ ਕ੍ਰਾਈਮ ਡਰਾਮਾ ਹੈ। ਭੂਮੀ ਫਿਲਮ ਭਕਸ਼ਕ ਵਿਚ ਜਰਨਲਿਸਟ ਬਣ ਕੇ ਸਮਾਜ ਦਾ ਕਾਲਾ ਸੱਚ ਸਭ ਦੇ ਸਾਹਮਣੇ ਰੱਖਣ ਲਈ ਤਿਆਰ ਹੈ। ਉਹ ਅਸਲ ਘਟਨਾਵਾਂ ਦੀ ਉਸ ਕਹਾਣੀ ਨੂੰ ਦਿਖਾਏਗੀ ਜੋ ਦਿਲ ਦਹਿਲਾ ਦੇਣ ਵਾਲੀ ਹੈ। ਫਿਲਮ ‘ਭਕਸ਼ਕ’ ਨੂੰ ਦੇਸ਼ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਕਈ ਤਰ੍ਹਾਂ ਦੀ ਘਟਨਾਵਾਂ ਨੂੰ ਜੋੜਦੇ ਹੋਏ ਭਕਸ਼ਕ ਨੂੰ ਬਣਾਇਆ ਗਿਆ ਹੈ। ਭੂਮੀ ਪੇਡਨੇਕਰ ਅਤੇ ਨਿਰਦੇਸ਼ਕ ਪੁਲਕਿਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਹੈ।

ਪੇਸ਼ ਹਨ ਮੁੱਖ ਅੰਸ਼ :

ਮਹਿਲਾ ਸੁਰੱਖਿਆ ਪੂਰੀ ਦੁਨੀਆ ਦਾ ਮੁੱਦਾ : ਪੁਲਕਿਤ       

ਇਸ ਫਿਲਮ ਦੇ ਲਈ ਭੂਮੀ ਨੂੰ ਕਾਸਟ ਕਰਨ ਪਿੱਛੇ ਤੁਹਾਡੀ ਕਿ ਆਬਜ਼ਰਵੇਸ਼ਨ ਸੀ ?
ਮੈਨੂੰ ਇੱਦਾਂ ਲੱਗਦਾ ਹੈ ਕਿ ਮਹਿਲਾ ਸੁਰੱਖਿਆ ਸਿਰਫ ਭਾਰਤ ਦਾ ਮੁੱਦਾ ਨਹੀਂ ਹੈ ਇਹ ਪੂਰੀ ਦੁਨੀਆ ਦਾ ਮੁੱਦਾ ਹੈ। ਮੇਰੀ ਆਬਜ਼ਰਵੇਸ਼ਨ ਸੱਚੀ ਘਟਨਾ ਤੋਂ ਪ੍ਰਰਿਤ ਹੈ। ਮੇਰੇ ਹਿਸਾਬ ਨਾਲ ਕਿਸੇ ਵੀ ਕਹਾਣੀ ਨੂੰ ਰਚਣਾ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਨਾਲ ਰਚਣਾ ਜ਼ਰੂਰੀ ਹੈ ਕਿ ਉਹ ਲੋਕਾਂ ’ਤੇ ਇਕ ਪ੍ਰਭਾਵ ਛੱਡ ਕੇ ਜਾਵੇ ਅਤੇ ਜਦੋਂ ਤੁਸੀਂ ਮਹਿਲਾ ਸੁਰੱਖਿਆ ’ਤੇ ਫਿਲਮ ਬਣਾ ਰਹੇ ਹੋ ਤਾਂ ਇਹ ਜ਼ਰੂਰੀ ਹੈ ਕਿ ਉਸ ਵਿਚ ਜੋ ਐਕਟਰ ਹੈ, ਉਹ ਵੀ ਇਕ ਔਰਤ ਹੋਵੇ, ਉਹ ਇਸ ਕਿਰਦਾਰ ਨੂੰ ਜ਼ਿਆਦਾ ਚੰਗੇ ਢੰਗ ਨਾਲ ਰਿਲੇਟ ਕਰ ਪਾਉਂਦੀ ਹੈ। ਫਿਲਮ ਦੀ ਕਹਾਣੀ ਅਤੇ ਭੂਮੀ ਦੇ ਨਾਲ ਇਹ ਸਫ਼ਰ ਬਹੁਤ ਮਹੱਤਵਪੂਰਨ ਰਿਹਾ ਹੈ। ਅਸੀਂ ਦੋਵਾਂ ਨੇ ਮਿਲ ਕੇ ਫਿਲਮ ਦੀ ਬਾਰੀਕੀਆਂ ’ਤੇ ਕੰਮ ਕੀਤਾ ਹੈ।

ਜਿਨਸੀ ਸ਼ੋਸ਼ਣ ਵਰਗੇ ਗੰਭੀਰ ਵਿਸ਼ੇ ਨੂੰ ਬੱਚਿਆਂ ਨਾਲ ਨਰੇਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਤੁਸੀਂ ਇਸ ਨੂੰ ਕਿਵੇਂ ਮੈਨੇਜ ਕੀਤਾ?
ਬੱਚਿਆਂ ਨਾਲ ਇਸ ਵਿਸ਼ੇ ’ਤੇ ਗੱਲ ਕਰਨ ਲਈ ਬਹੁਤ ਹਿੰਮਤ ਚਾਹੀਦੀ ਹੈ। ਅਸੀਂ ਉਨ੍ਹਾਂ ਨਾਲ ਇਸ ਵਿਸ਼ੇ ’ਤੇ ਸਿੱਧੇ ਤੌਰ ’ਤੇ ਗੱਲ ਨਹੀਂ ਕਰ ਸਕਦੇ। ਇਸ ਲਈ ਅਸੀਂ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਅਸੀਂ ਫਿਲਮ ਵਿਚ ਵੀ ਇੱਦਾਂ ਦਾ ਕੁਝ ਵੀ ਸ਼ੂਟ ਨਹੀਂ ਕੀਤਾ, ਜਿਸ ਨਾਲ ਉਹ ਅਨਕੰਫਰਟੇਬਲ ਮਹਿਸੂਸ ਕਰਨ। ਅਸੀਂ ਬੱਚਿਆਂ ਦੇ ਕਨਫਰਮ ਦੇਖ ਕੇ ਹੀ ਕੰਮ ਕੀਤਾ ਹੈ ਅਤੇ ਸੀਨਜ਼ ਨੂੰ ਉਨ੍ਹਾਂ ਲਈ ਕੰਫਰਟੇਬਲ ਵੀ ਰੱਖਿਆ ਹੈ।

ਕੋਸ਼ਿਸ਼ ਹੁੰਦੀ ਹੈ ਪ੍ਰੋਫੈਸ਼ਨ ਨੂੰ ਜ਼ਿੰਮੇਵਾਰੀ ਨਾਲ ਨਿਭਾਵਾਂ : ਭੂਮੀ

ਭੂਮੀ ਤੁਸੀਂ ਅਕਸਰ ਸਟ੍ਰਾਂਗ ਕਰੈਕਟਰ ਨਿਭਾਉਂਦੇ ਹੋ ਤਾਂ ਤੁਹਾਡੇ ਕੋਲ ਆਉਂਦੇ ਹੀ ਇੱਦਾਂ ਦੇ ਰੋਲ ਹਨ ਜਾਂ ਤੁਸੀਂ ਸਿਰਫ ਚੁਣਦੇ ਹੀ ਇਸ ਤਰ੍ਹਾਂ ਦੇ ਕਿਰਦਾਰ ਹੋ?
ਮੇਰੇ ਕੋਲ ਇੱਦਾਂ ਦੇ ਰੋਲ ਆਉਂਦੇ ਹਨ, ਇਸ ਲਈ ਹੀ ਮੈਂ ਉਨ੍ਹਾਂ ਨੂੰ ਚੁਣ ਪਾਉਂਦੀ ਹਾਂ। ਮੈਨੂੰ ਇੱਦਾਂ ਦੇ ਕਿਰਦਾਰ ਨਿਭਾਉਣ ਵਿਚ ਬਹੁਤ ਮਜ਼ਾ ਆਉਂਦਾ ਹੈ, ਕਿਉਂਕਿ ਜੋ ਸਾਡਾ ਸਮਾਲ ਟਾਉਨ ਹੈ, ਉਥੇ ਇੱਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਅਤੇ ਮੈਨੂੰ ਇਹ ਦੁਨੀਆ ਮੇਰੀਆਂ ਇਨ੍ਹਾਂ ਫਿਲਮਾਂ ਤੋਂ ਹੀ ਪਤਾ ਲੱਗੀ ਹੈ। ਜਦੋਂ-ਜਦੋਂ ਮੇਰੀਆਂ ਫਿਲਮਾਂ ਇਸ ਨਾਲ ਜੁੜੀਆਂ ਮੈਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ। ਮੈਨੂੰ ਇੱਦਾਂ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਨਾਲ ਇਕ ਵਿਅਕਤੀ ਅਤੇ ਦੇਸ਼ ਦੇ ਨਾਗਰਿਕ ਦੇ ਤੌਰ ’ਤੇ ਮੇਰੀ ਗ੍ਰੋਥ ਹੋ ਰਹੀ ਹੈ ਅਤੇ ਨਾਲ ਹੀ ਜੋ ਕਹਾਣੀ ਸਮਾਜ ’ਤੇ ਕੋਈ ਪ੍ਰਭਾਵ ਛੱਡੇ, ਉਹ ਜ਼ਰੂਰੀ ਹੈ।


ਤੁਹਾਡੀਆਂ ਜ਼ਿਆਦਾਤਰ ਫਿਲਮਾਂ ਸਮਾਜਿਕ ਮੁੱਦਿਆਂ ’ਤੇ ਹੁੰਦੀਆਂ ਹਨ ਤਾਂ ਜੇ ਤੁਸੀਂ ਐਕਟ੍ਰੈੱਸ ਨਾਂ ਹੰਦੇ ਤਾਂ ਕੀ ਹੁੰਦੇ?
ਮੈਨੂੰ ਲੱਗਦਾ ਹੈ ਕਿ ਜੇ ਮੈਂ ਐਕਟ੍ਰੈੱਸ ਨਾ ਹੁੰਦੀ ਤਾਂ ਮੈਂ ਸਮਾਜ ਵਿਚ ਬਦਲਾਅ ਲਿਆਉਣ ਲਈ ਕੰਮ ਕਰਦੀ। ਕੋਈ ਇੱਦਾਂ ਦਾ ਪ੍ਰੋਫੈਸ਼ਨ ਜੋ ਸਮਾਜ ’ਤੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਪਾਉਂਦਾ।

ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਦਾ ਕੰਸੈਪਟ ਇਸ ਫਿਲਮ ਦੁਆਰਾ ਲਿਆਉਣ ਦਾ ਤੁਹਾਡਾ ਕੀ ਵਿਚਾਰ ਸੀ ?
ਮੈਨੂੰ ਇਹ ਲੱਗਦਾ ਹੈ ਕਿ ਇਸ ਵਿਸ਼ੇ ਲਈ ਗੱਲਬਾਤ ਜ਼ਰੂਰੀ ਹੈ। ਤੁਸੀਂ ਖੁਦ ਦੇ ਨਾਲ, ਆਪਣੇ ਪਰਿਵਾਰ ਨਾਲ ਇਸ ਨੂੰ ਲੈ ਕੇ ਗੱਲਬਾਤ ਕਰੋ ਅਤੇ ਗੱਲ ਇੱਥੇ ਸਿਰਫ ਬੱਚਿਆਂ ਅਤੇ ਔਰਤਾਂ ਦੀ ਨਹੀਂ ਹੈ, ਹਰ ਉਸ ਚੀਜ਼ ਦੀ, ਹੈ ਜੋ ਸਮਾਜ ਵਿਚ ਤੁਹਾਨੂੰ ਗਲਤ ਲੱਗਦੀ ਹੈ। ਖੁਦ ਇਸ ਨੂੰ ਲੈ ਕੇ ਸਵਾਲ ਕਰੋ ਅਤੇ ਉਸਦਾ ਜਵਾਬ ਵੀ ਦਿਓ। ਇਸ ਲਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿਚ ਇੱਦਾਂ ਦਾ ਸਮਾਜਿਕ ਅਤੇ ਗੰਭੀਰ ਵਿਸ਼ਾ ਉਠਾਇਆ ਗਿਆ ਹੈ, ਜੋ ਲੋਕਾਂ ਦੇ ਵਿਚ ਇਕ ਪ੍ਰਭਾਵ ਛੱਡ ਕੇ ਜਾਵੇ, ਜਿਸਦੇ ਬਾਰੇ ਲੋਕ ਇਕ ਵਾਰ ਜ਼ਰੂਰ ਸੋਚਣ।

ਇਕ ਨਿਡਰ ਪੱਤਰਕਾਰ ਦਾ ਕਿਰਦਾਰ ਨਿਭਾਉਣਾ ਤੁਹਾਡੇ ਲਈ ਕਿੰਨਾ ਜ਼ਿੰਮੇਵਾਰੀ ਵਾਲਾ ਕੰਮ ਸੀ?
ਮੈਨੂੰ ਲੱਗਦਾ ਮੇਰੇ ਕੋਲ ਬਹੁਤ ਹੀ ਕੰਪਲੀਟ ਸਕ੍ਰਿਪਟ ਆਈ ਸੀ ਤਾਂ ਮੈਨੂੰ ਜ਼ਿਆਦਾ ਰਿਸਰਚ ਨਹੀਂ ਕਰਨੀ ਪਈ। ਮੈਂ ਅਤੇ ਪੁਲਕਿਤ ਸਰ ਨੇ ਮਿਲ ਕੇ ਮੇਰੀ ਭਾਸ਼ਾ, ਮੈਨਰ ਵਰਗੀਆਂ ਚੀਜਾਂ ’ਤੇ ਕੰਮ ਕੀਤਾ ਹੈ, ਜਿਸ ਨਾਲ ਮੈਨੂੰ ਕਾਫੀ ਮਦਦ ਮਿਲੀ ਹੈ ਅਤੇ ਪੁਲਕਿਤ ਸਰ ਹੀ ਮੇਰੇ ਡਾਇਲਾਗ ਕੋਚ ਵੀ ਸਨ। ਕਿਉਂਕਿ ਉਹ ਇਸ ਦੁਨੀਆ ਨੂੰ, ਇਸ ਭਾਸ਼ਾ ਨੂੰ ਜਾਣਦੇ ਹਨ। ਇਹ ਫਿਲਮ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਜਿਨ੍ਹਾਂ ਬੱਚਿਆਂ ਨਾਲ ਇੱਦਾਂ ਹੋਇਆ, ਉਸ ਨੂੰ ਲੈ ਕੇ ਮੈਨੂੰ ਥੋੜੀ ਰਿਸਰਚ ਕਰਨੀ ਪਈ। ਫਿਲਮ ਦੀ ਜਰਨੀ, ਇਸ ਨੂੰ ਨਿਭਾਉਣਾ ਵੀ ਸਰਲ ਬਣਾ ਦਿੰਦੀ ਹੈ। ਵੈਸ਼ਾਲੀ ਸਿੰਘ, ਜਿਸ ਦੀ ਭੂਮਿਕਾ ਮੈਂ ਇਸ ਫਿਲਮ ਵਿਚ ਨਿਭਾਈ ਹੈ, ਉਸ ਵਿਚ ਅਤੇ ਮੇਰੇ ਵਿਚ ਕੁੱਝ ਸਮਾਨਤਾਵਾਂ ਹਨ। ਵੈਸ਼ਾਲੀ ਆਪਣੇ ਪ੍ਰੋਫੈਸ਼ਨ ਲਈ ਦ੍ਰਿੜ ਸੰਕਲਪ ਹੈ, ਉਸੇ ਤਰਾਂ ਮੇਰੀ ਵੀ ਕੋਸ਼ਿਸ਼ ਆਪਣੇ ਪ੍ਰੋਫੇਸ਼ਨ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਰਹਿੰਦੀ ਹੈ। ਵੈਸ਼ਾਲੀ ਦੇ ਕਿਰਦਾਰ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲੀ ਹੈ।


sunita

Content Editor

Related News