ਮੈਂ ਆਪਣੇ ਵਿਕਲਪਾਂ ਨੂੰ ਜੋਖ਼ਮ ਭਰਿਆ ਨਹੀਂ ਸਮਝਦੀ : ਭੂਮੀ ਪੇਡਨੇਕਰ

Saturday, Feb 05, 2022 - 10:49 AM (IST)

ਮੈਂ ਆਪਣੇ ਵਿਕਲਪਾਂ ਨੂੰ ਜੋਖ਼ਮ ਭਰਿਆ ਨਹੀਂ ਸਮਝਦੀ : ਭੂਮੀ ਪੇਡਨੇਕਰ

ਮੁੰਬਈ (ਬਿਊਰੋ)– ਭੂਮੀ ਪੇਡਨੇਕਰ ਨੂੰ ਫ਼ਿਲਮਾਂ ਦੀ ਜੋਖ਼ਮ ਭਰੀ ਚੋਣ ਤੇ ਹਰੇਕ ਫ਼ਿਲਮ ’ਚ ਬੇਮਿਸਾਲ ਪ੍ਰਦਰਸ਼ਨ ਲਈ ਬਾਲੀਵੁੱਡ ’ਚ ਸਭ ਤੋਂ ਰੋਮਾਂਚਕ ਅਦਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼

ਭੂਮੀ ਪੇਡਨੇਕਰ ਨੇ ਆਪਣੀ ਹਰ ਫ਼ਿਲਮ ’ਚ ਖ਼ੁਦ ਨੂੰ ਬਦਲਿਆ ਹੈ। ਭੂਮੀ ਹੁਣ ‘ਬਧਾਈ ਦੋ’ ’ਚ ਨਜ਼ਰ ਆਉਣ ਵਾਲੀ ਹੈ। ਆਪਣੀਆਂ ਫ਼ਿਲਮਾਂ ਦੀ ਚੋਣ ਬਾਰੇ ਭੂਮੀ ਪੇਡਨੇਕਰ ਕਹਿੰਦੀ ਹੈ, ‘ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਸਕ੍ਰੀਨ ’ਤੇ ਜੋਖ਼ਮ ਕਿਉਂ ਲੈਂਦੀ ਹਾਂ ਜਾਂ ਮੈਂ ਸਭ ਤੋਂ ਜੋਖ਼ਮ ਵਾਲੇ ਵਿਸ਼ਿਆਂ ’ਤੇ ਫ਼ਿਲਮਾਂ ਕਿਉਂ ਚੁਣਦੀ ਹਾਂ।’

ਭੂਮੀ ਅੱਗੇ ਕਹਿੰਦੀ ਹੈ, ‘ਅਸਲ ’ਚ ਮੈਂ ਆਪਣੀਆਂ ਚੋਣਾਂ ਨੂੰ ਖ਼ਤਰਨਾਕ ਨਹੀਂ ਸਮਝਦੀ। ਜੋਖ਼ਮ ਭਰੇ ਕਿਰਦਾਰਾਂ ਦੀ ਚੋਣ ਕਰਨਾ ਕਦੇ ਵੀ ਮੇਰਾ ਅਧਿਕਾਰ ਨਹੀਂ ਰਿਹਾ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਕਿਰਦਾਰ ਦੇ ਹਿੱਸੇ ਹਨ, ਜੋ ਅਸਲੀਅਤ ਨਾਲ ਜੁੜੇ ਹੋਏ ਹਨ।’

 
 
 
 
 
 
 
 
 
 
 
 
 
 
 

A post shared by Bhumi 🌻 (@bhumipednekar)

ਅਖੀਰ ’ਚ ਭੂਮੀ ਨੇ ਕਿਹਾ, ‘ਮੈਂ ਜੋ ਕਿਰਦਾਰ ਨਿਭਾਏ ਹਨ ਉਹ ਸੁਤੰਤਰ, ਠੰਢੇ, ਦਲੇਰ, ਸਿੱਧੇ-ਅੱਗੇ, ਸਟੀਰੀਓਟਾਈਪ ਜਾਂ ਸਟੀਰੀਓਟਾਈਪਾਂ ਨੂੰ ਤੋੜਨ ਵਾਲੀਆਂ ਕੁੜੀਆਂ ਹਨ। ਇਹ ਗੱਲਾਂ ਮੈਨੂੰ ਆਪਣੀਆਂ ਭੂਮਿਕਾਵਾਂ ਚੁਣਨ ਲਈ ਪ੍ਰੇਰਿਤ ਕਰਦੀਆਂ ਹਨ। ਮੈਨੂੰ ਹੁਣ ਤੱਕ ਪਰਦੇ ’ਤੇ ਨਿਭਾਏ ਸਾਰੇ ਕਿਰਦਾਰ ਪਸੰਦ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News