‘ਭਕਸ਼ਕ’ ਲਈ ਮਿਲ ਰਹੇ ਪਿਆਰ ਨਾਲ ਉਤਸ਼ਾਹਿਤ ਹੈ ਭੂਮੀ ਪੇਡਨੇਕਰ

Tuesday, Feb 13, 2024 - 11:56 AM (IST)

‘ਭਕਸ਼ਕ’ ਲਈ ਮਿਲ ਰਹੇ ਪਿਆਰ ਨਾਲ ਉਤਸ਼ਾਹਿਤ ਹੈ ਭੂਮੀ ਪੇਡਨੇਕਰ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਨੌਜਵਾਨ ਸਟਾਰ ਭੂਮੀ ਪੇਡਨੇਕਰ ‘ਭਕਸ਼ਕ’ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਿਲ ਰਹੇ ਪਿਆਰ ਨਾਲ ਉਤਸ਼ਾਹਿਤ ਹੈ। ਭੂਮੀ ਇਕ ਦਲੇਰ ਪੱਤਰਕਾਰ ਦੀ ਭੂਮਿਕਾ ਨਿਭਾਉਂਦੀ ਹੈ ਜੋ ਲੜਕੀਆਂ ਦੀ ਤਸਕਰੀ ਕਰਨ ਵਾਲੇ ਇਕ ਗਿਰੋਹ ਦਾ ਸਾਹਮਣਾ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਕਿਹਾ- ਕਿਸਾਨਾਂ ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ

ਭੂਮੀ ਇਸ ਗੱਲ ਤੋਂ ਖੁਸ਼ ਹੈ ਕਿ ‘ਭਕਸ਼ਕ’ ਨੇ ਔਰਤਾਂ ਨੂੰ ਨਾਇਕ ਵਜੋਂ ਪੇਸ਼ ਕੀਤਾ ਹੈ, ਜੋ ਕੁਝ -ਹੀ ਭਾਰਤੀ ਫਿਲਮ ਨਿਰਮਾਤਾਵਾਂ ਨੇ ਕੀਤਾ ਹੈ। ਇਕ ਔਰਤ ਆਪਣੀਆਂ ਸਾਥੀ ਔਰਤਾਂ ਲਈ ਖੜ੍ਹੀ ਹੈ ਤੇ ਉਨ੍ਹਾਂ ਦੀ ਰੱਖਿਆ ਲਈ ਆਪਣੀ ਜਾਨ ਨੂੰ ਮੁਸ਼ਕਲ ’ਚ ਪਾ ਰਹੀ ਹੈ, ਜੋ ‘ਭਕਸ਼ਕ’ ਨੂੰ ਇਕ ਸਫਲ ਮਨੋਰੰਜਨਕਰਤਾ ਬਣਾਉਂਦੀ ਹੈ। ਭੂਮੀ ਕਹਿੰਦੀ ਹੈ, ‘‘ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਚੇਤੰਨ ਤੇ ਭਾਵੁਕ ਹਾਂ, ਮੇਰੀ ਹਰ ਫਿਲਮ ਲਈ ਮੇਰੇ ਦਿਲ ’ਚ ਕਿ ਖ਼ਾਸ ਜਗ੍ਹਾ ਹੈ। ਮੇਰੇ ਲਈ ‘ਭਕਸ਼ਕ’ ਆਪਣੀ ਦਮਦਾਰ ਕਹਾਣੀ ਕਾਰਨ ਸਿਖਰ ’ਤੇ ਹੈ, ਕਿਉਂਕਿ ਮੈਂ ਇਕ ਅਜਿਹੀ ਔਰਤ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਬਦਲਾਅ ਦੀ ਆਵਾਜ਼ ਹੈ।’’ 

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਇਆ ਦੁੱਧ ਤੇ ਤੁਲਸੀ ਨੂੰ ਜਲ, ਵੇਖੋ ਜਲਸਾ ਦੇ ਮੰਦਰ ਦੀਆਂ ਤਸਵੀਰਾਂ

ਭੂਮੀ ਪੇਡਨੇਕਰ ਅੱਗੇ ਕਹਿੰਦੀ ਹੈ, ‘‘ਮੈਂ ਹਮੇਸ਼ਾ ਉਨ੍ਹਾਂ ਔਰਤਾਂ ਦੀਆਂ ਭੂਮਿਕਾਵਾਂ ਨਿਭਾਉਣ ’ਚ ਵਿਸ਼ਵਾਸ ਰੱਖਦੀ ਹਾਂ, ਜੋ ਤਾਕਤਵਰ ਹਨ, ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਂਦੀਆਂ ਹਨ ਤੇ ਸਾਥੀ ਔਰਤਾਂ ਨੂੰ ਬੇਇਨਸਾਫ਼ੀ, ਪਿਤਾਪੁਰਖੀ ਵਿਰੁੱਧ ਖੜ੍ਹੇ ਹੋਣ ਤੇ ਉਨ੍ਹਾਂ ਦੇ ਅਧਿਕਾਰਾਂ ਤੇ ਲੋੜਾਂ ਬਾਰੇ ਆਵਾਜ਼ ਉਠਾਉਣ ਲਈ ਸ਼ਕਤੀ ਪ੍ਰਦਾਨ ਕਰਦੀਆਂ ਹਨ। ਮੈਂ ਨਿਰਦੇਸ਼ਕ ਪੁਲਕਿਤ, ਰੈੱਡ ਚਿਲੀਜ਼ ਤੇ ਲੇਖਕ ਜਯੋਤਸਨਾ ਨਾਥ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦਿਲ ਤੋਂ ਅਭਿਨੈ ਕਰਨ ਦੀ ਇਜਾਜ਼ਤ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News