ਸੋਮਵਾਰ ਨੂੰ ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਨੇ ਕੀਤੀ ਸ਼ਾਨਦਾਰ ਕਮਾਈ

05/24/2022 2:22:52 PM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਪ੍ਰਸ਼ੰਸਕਾਂ ਦੀ ਫੇਵਰੇਟ ਬਣੀ ਹੋਈ ਹੈ। ਕਾਰਤਿਕ ਆਰੀਅਨ ਦੀ ਫ਼ਿਲਮ ਹਰ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਸੋਮਵਾਰ ਯਾਨੀ ਚੌਥੇ ਦਿਨ ਦੀ ਕਲੈਕਸ਼ਨ ਨੂੰ ਹੀ ਲੈ ਲਓ। ਕਾਰਤਿਕ ਦੀ ਫ਼ਿਲਮ ਨੇ ਸੋਮਵਾਰ ਨੂੰ 10.75 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ। 4 ਦਿਨਾਂ ’ਚ ਫ਼ਿਲਮ ਦੀ ਕਮਾਈ ਭਾਰਤ ’ਚ 66.71 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵਿਰਸੇ ਨੂੰ ਭੁੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਦੇ ਰਹੀ ਹੁੰਗਾਰਾ

ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ‘ਭੂਲ ਭੁਲੱਈਆ 2’ ਦੇ ਸਾਲਿਡ ਮੰਡੇ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘‘ਫ਼ਿਲਮ ‘ਭੂਲ ਭੁਲੱਈਆ 2’ ਨੇ ਮੰਡੇ ਟੈਸਟ ਪਾਸ ਕਰ ਲਿਆ ਹੈ। ਫ਼ਿਲਮ ਨੇ ਸੋਮਵਾਰ ਨੂੰ ਡਬਲ ਡਿਜਿਟ ’ਚ ਕਮਾਈ ਕੀਤੀ। ‘ਭੂਲ ਭੁਲੱਈਆ 2’ 2022 ਦੀ ਚੌਥੇ ਦਿਨ ਡਬਲ ਡਿਜਿਟ ’ਚ ਕਮਾਈ ਕਰਨ ਵਾਲੀ ਦੂਜੀ ਫ਼ਿਲਮ ਹੈ। ਪਹਿਲੇ ਹਫ਼ਤੇ ’ਚ ਫ਼ਿਲਮ ਦੀ ਕਮਾਈ 88 ਕਰੋੜ ਦੇ ਕਰੀਬ ਪਹੁੰਚ ਸਕਦੀ ਹੈ।

ਸ਼ੁੱਕਰਵਾਰ ਨੂੰ ਫ਼ਿਲਮ ਨੇ 14.11 ਕਰੋੜ, ਸ਼ਨੀਵਾਰ ਨੂੰ 18.34 ਕਰੋੜ, ਐਤਵਾਰ ਨੂੰ 23.51 ਕਰੋੜ, ਸੋਮਵਾਰ ਨੂੰ 10.75 ਕਰੋੜ ਰੁਪਏ ਕਮਾਏ ਸਨ। ਚਾਰ ਦਿਨਾਂ ’ਚ ਜਿਸ ਤਰ੍ਹਾਂ ਕਾਰਤਿਕ ਆਰੀਅਨ ਦੀ ਫ਼ਿਲਮ ਨੇ 66.71 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਉਸ ਦੀ ਤਾਰੀਫ ਤਾਂ ਬਣਦੀ ਹੈ। ਇਸ ਤੋਂ ਪਹਿਲਾਂ ‘ਕੇ. ਜੀ. ਐੱਫ. 2’ ਨੇ ਸੋਮਵਾਰ ਨੂੰ 25.57 ਕਰੋੜ ਤੇ ‘ਆਰ. ਆਰ. ਆਰ.’ ਨੇ 17 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ। ਇਹ ਦੋਵੇਂ ਹੀ ਫ਼ਿਲਮਾਂ ਹਿੰਦੀ ’ਚ ਡਬ ਸਨ।

PunjabKesari

ਦੱਸ ਦੇਈਏ ਕਿ ਸੋਮਵਾਰ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੀ 2022 ਦੀਆਂ ਹਿੰਦੀ ਫ਼ਿਲਮਾਂ ’ਚ ‘ਦਿ ਕਸ਼ਮੀਰ ਫਾਈਲਜ਼’ ਪਹਿਲੇ ਨੰਬਰ ’ਤੇ ਹੈ, ਜਿਸ ਨੇ 15.05 ਕਰੋੜ ਰੁਪਏ ਕਮਾਏ ਸਨ। ਇਸ ਤੋਂ ਬਾਅਦ ‘ਭੂਲ ਭੁਲੱਈਆ 2’ 10.75 ਕਰੋੜ ਰੁਪਏ ਨਾਲ ਦੂਜੇ ਨੰਬਰ ’ਤੇ ਹੈ। ਤੀਜੇ ਨੰਬਰ ’ਤੇ ‘ਗੰਗੂਬਾਈ ਕਾਠੀਆਵਾੜੀ’ ਹੈ, ਜਿਸ ਦੀ ਚੌਥੇ ਦਿਨ ਕਲੈਕਸ਼ਨ 8.19 ਕਰੋੜ ਰੁਪਏ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News