‘ਭੇੜੀਆ’ ਦਾ ਟਰੇਲਰ ਰਿਲੀਜ਼, ਜ਼ਬਰਦਸਤ ਅੰਦਾਜ਼ ’ਚ ਨਜ਼ਰ ਆਏ ਵਰੁਣ ਧਵਨ (ਵੀਡੀਓ)

Wednesday, Oct 19, 2022 - 01:32 PM (IST)

‘ਭੇੜੀਆ’ ਦਾ ਟਰੇਲਰ ਰਿਲੀਜ਼, ਜ਼ਬਰਦਸਤ ਅੰਦਾਜ਼ ’ਚ ਨਜ਼ਰ ਆਏ ਵਰੁਣ ਧਵਨ (ਵੀਡੀਓ)

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਭੇੜੀਆ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਵਰੁਣ ਧਵਨ, ਕ੍ਰਿਤੀ ਸੈਨਨ, ਦੀਪਕ ਡੋਬਰਿਆਲ, ਅਭਿਸ਼ੇਕ ਬੈਨਰਜੀ ਤੇ ਪਾਲੀਨ ਕਬਕ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

ਟਰੇਲਰ ਕਾਫੀ ਜ਼ਬਰਦਸਤ ਹੈ, ਜਿਸ ’ਚ ਪਤਾ ਲੱਗਦਾ ਹੈ ਕਿ ਵਰੁਣ ਧਵਨ ਨੂੰ ਇਕ ਭੇੜੀਆ ਕੱਟ ਲੈਂਦਾ ਹੈ, ਜਿਸ ਦੇ ਚਲਦਿਆਂ ਉਸ ’ਚ ਵੀ ਭੇੜੀਆ ਵਰਗੇ ਲੱਛਣ ਆ ਜਾਂਦੇ ਹਨ ਤੇ ਰਾਤ ਨੂੰ ਉਹ ਹਮਲਾਵਰ ਹੋ ਜਾਂਦਾ ਹੈ।

ਨਾਲ ਹੀ ਟਰੇਲਰ ’ਚ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਹਾਰਰ-ਕਾਮੇਡੀ ਦੋਵਾਂ ਦਾ ਮੇਲ ਹੈ, ਜਿਸ ਨੂੰ ਭਾਰਤ ਦੀ ਪਹਿਲੀ ਕ੍ਰਿਏਚਰ-ਕਾਮੇਡੀ ਫ਼ਿਲਮ ਦੱਸਿਆ ਜਾ ਰਿਹਾ ਹੈ।

ਫ਼ਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਿਰੇਨ ਭੱਟ ਨੇ ਲਿਖੀ ਹੈ। ਫ਼ਿਲਮ ਨੂੰ ਦਿਨੇਸ਼ ਵਿਜਨ ਪ੍ਰੋਡਿਊਸ ਕਰ ਰਹੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 25 ਨਵੰਬਰ ਨੂੰ 2ਡੀ ਤੇ 3ਡੀ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News