‘ਭੇੜੀਆ’ ਨੇ ਤਿੰਨ ਦਿਨਾਂ ’ਚ ਕਮਾ ਲਏ ਇੰਨੇ ਕਰੋੜ ਰੁਪਏ, ਤੀਜੇ ਦਿਨ ਦੀ ਕਮਾਈ ਨੇ ਕੀਤਾ ਹੈਰਾਨ

Monday, Nov 28, 2022 - 04:49 PM (IST)

‘ਭੇੜੀਆ’ ਨੇ ਤਿੰਨ ਦਿਨਾਂ ’ਚ ਕਮਾ ਲਏ ਇੰਨੇ ਕਰੋੜ ਰੁਪਏ, ਤੀਜੇ ਦਿਨ ਦੀ ਕਮਾਈ ਨੇ ਕੀਤਾ ਹੈਰਾਨ

ਮੁੰਬਈ (ਬਿਊਰੋ) – ਬਾਕਸ ਆਫਿਸ ’ਤੇ ਬਾਲੀਵੁੱਡ ਫ਼ਿਲਮਾਂ ਦੀ ਵਾਪਸੀ ਹੋ ਗਈ ਹੈ। ਲੰਮੇ ਸਮੇਂ ਤੋਂ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ ’ਤੇ ਨਾਕਾਮ ਰਹੀਆਂ ਹਨ ਪਰ ਹੁਣ ਲੱਗਦਾ ਹੈ ਕਿ ਬਾਲੀਵੁੱਡ ਦੇ ਚੰਗੇ ਦਿਨ ਆ ਗਏ ਹਨ। ਇਸ ਦੀ ਉਦਾਹਰਣ ਪਿਛਲੇ ਹਫ਼ਤੇ ਰਿਲੀਜ਼ ਹੋਈ ‘ਦ੍ਰਿਸ਼ਯਮ 2’ ਤੇ ਇਸ ਹਫ਼ਤੇ ਰਿਲੀਜ਼ ਹੋਈ ‘ਭੇੜੀਆ’ ਹੈ। ‘ਭੇੜੀਆ’ ਫ਼ਿਲਮ ਨੇ ਤਿੰਨ ਦਿਨਾਂ ’ਚ ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕੀਤੀ ਹੈ।

ਫ਼ਿਲਮ ਨੇ ਸ਼ੁੱਕਰਵਾਰ ਨੂੰ 7.48, ਸ਼ਨੀਵਾਰ ਨੂੰ 9.57 ਤੇ ਐਤਵਾਰ ਨੂੰ 11.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 28.55 ਕਰੋੜ ਰੁਪਏ ਹੋ ਗਈ ਹੈ।

PunjabKesari

ਦੱਸ ਦੇਈਏ ਕਿ ‘ਭੇੜੀਆ’ ਫ਼ਿਲਮ ’ਚ ਵਰੁਣ ਧਵਨ ਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਸਮੀਖਿਅਕਾਂ ਵਲੋਂ ਵੀ ਕਾਫੀ ਤਾਰੀਫ਼ ਮਿਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News