ਦੂਜੇ ਦਿਨ ‘ਭੇੜੀਆ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾ ਲਏ ਇੰਨੇ ਕਰੋੜ

Sunday, Nov 27, 2022 - 01:02 PM (IST)

ਦੂਜੇ ਦਿਨ ‘ਭੇੜੀਆ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾ ਲਏ ਇੰਨੇ ਕਰੋੜ

ਮੁੰਬਈ (ਬਿਊਰੋ)– ‘ਭੇੜੀਆ’ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਸਮੀਖਿਅਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਭਾਰਤ ਦੇ ਹਾਰਰ ਕਾਮੇਡੀ ਯੂਨੀਵਰਸ ਨੂੰ ਜੋੜਦੀ ਇਸ ਫ਼ਿਲਮ ’ਚ ਵਰੁਣ ਧਵਨ ਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

ਫ਼ਿਲਮ ਦੇ ਦੂਜੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਦੂਜੇ ਦਿਨ ‘ਭੇੜੀਆ’ ਫ਼ਿਲਮ ਨੇ 9.57 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ ਪਹਿਲੇ ਦਿਨ ‘ਭੇੜੀਆ’ ਨੇ 7.48 ਕਰੋੜ ਰੁਪਏ ਕਮਾਏ ਸਨ।

ਇਸ ਦੇ ਨਾਲ ਹੀ ਦੋ ਦਿਨਾਂ ’ਚ ਫ਼ਿਲਮ ਦੀ ਕੁਲ ਕਮਾਈ 17.05 ਕਰੋੜ ਰੁਪਏ ਹੋ ਗਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੀਜੇ ਦਿਨ ਯਾਨੀ ਐਤਵਾਰ ਨੂੰ ਫ਼ਿਲਮ 10 ਕਰੋੜ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ।

PunjabKesari

ਦੱਸ ਦੇਈਏ ਕਿ ‘ਭੇੜੀਆ’ ਫ਼ਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਉਹ ‘ਸਤ੍ਰੀ’ ਤੇ ‘ਬਾਲਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ‘ਭੇੜੀਆ’ ਫ਼ਿਲਮ ਆਪਣੇ ਵੀ. ਐੱਫ. ਐਕਸ. ਕਰਕੇ ਵੀ ਕਾਫੀ ਤਾਰੀਫ਼ ਖੱਟ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News