ਭਾਰਤੀ ਸਿੰਘ ਨੇ ਪਹਿਲੀ ਵਾਰ ਦਿਖਾਇਆ ਆਪਣਾ ਬੇਬੀ ਬੰਪ, ਤਸਵੀਰ ਸਾਂਝੀ ਕਰ ਦੇਖੋ ਕੀ ਲਿਖਿਆ

Wednesday, Dec 29, 2021 - 10:37 AM (IST)

ਭਾਰਤੀ ਸਿੰਘ ਨੇ ਪਹਿਲੀ ਵਾਰ ਦਿਖਾਇਆ ਆਪਣਾ ਬੇਬੀ ਬੰਪ, ਤਸਵੀਰ ਸਾਂਝੀ ਕਰ ਦੇਖੋ ਕੀ ਲਿਖਿਆ

ਮੁੰਬਈ (ਬਿਊਰੋ)– ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਗਰਭਵਤੀ ਹੋਣ ਬਾਰੇ ਐਲਾਨ ਕੀਤਾ ਸੀ। ਭਾਰਤੀ ਇਸ ਸਮੇਂ 5 ਮਹੀਨਿਆਂ ਦੀ ਗਰਭਵਤੀ ਹੈ ਤੇ ਉਹ ਇਸ ਪਲ ਦਾ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਆਨੰਦ ਮਾਣ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸੜਕ ਹਾਦਸੇ ਦਾ ਸ਼ਿਕਾਰ ਹੋਏ 'ਬਚਪਨ ਕਾ ਪਿਆਰ' ਫੇਮ ਸਹਿਦੇਵ ਦਿਰਦੋ, ਬਾਦਸ਼ਾਹ ਬੋਲੇ- 'ਦੁਆ ਕਰੋ'

ਹਾਲ ਹੀ ’ਚ ਭਾਰਤੀ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਲਾਲ ਡਰੈੱਸ ’ਚ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਭਾਰਤੀ ਤੇ ਉਸ ਦਾ ਪਤੀ ਹਰਸ਼ ਬੇਬੀ ਬੰਪ ’ਤੇ ਹੱਥ ਨਾਲ ਦਿਲ ਦਾ ਨਿਸ਼ਾਨ ਬਣਾ ਰਹੇ ਹਨ।

ਭਾਰਤੀ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ, ‘ਸੰਤਾ ਆਏਗਾ ਜਾਂ ਸੰਤੀ? ਕੀ ਲੱਗਦਾ ਹੈ ਤੁਹਾਨੂੰ, ਜਲਦੀ ਕੁਮੈਂਟ ਕਰਕੇ ਦੱਸੋ।’

ਦੱਸ ਦੇਈਏ ਕਿ ਭਾਰਤੀ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਹ ਪਿਛਲੇ 2-3 ਸਾਲਾਂ ਤੋਂ ਫੈਮਿਲੀ ਪਲਾਨਿੰਗ ’ਚ ਲੱਗੀ ਹੋਈ ਸੀ। ਆਪਣੇ ਕਈ ਇੰਟਰਵਿਊਜ਼ ’ਚ ਭਾਰਤੀ ਨੇ ਇਸ ਵੱਲ ਇਸ਼ਾਰਾ ਕੀਤਾ ਸੀ ਕਿ ਉਹ ਜਲਦ ਤੋਂ ਜਲਦ ਆਪਣੀ ਫੈਮਿਲੀ ਸ਼ੁਰੂ ਕਰਨਾ ਚਾਹੁੰਦੀ ਹੈ। ਭਾਰਤੀ ਨੇ ਪਿਛਲੇ ਦਿਨੀਂ ਇਹ ਵੀ ਕਿਹਾ ਸੀ ਕਿ ਉਹ ਪ੍ਰੈਗਨੈਂਸੀ ਦੇ ਆਖਰੀ ਦੌਰ ਤਕ ਕੰਮ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News